Starbucks ਭਾਰਤ ’ਚ ਖੋਲ੍ਹੇਗੀ ਗਲੋਬਲ ਟੈਕ ਸੈਂਟਰ; 800 ਨੌਕਰੀਆਂ ਹੋਣਗੀਆਂ ਪੈਦਾ
ਚੇਨੱਈ, 21 ਸਤੰਬਰ – ਅਮਰੀਕੀ ਕਾਫ਼ੀ ਚੇਨ ਸਟਾਰਬਕਸ ਨੇ ਦੱਖਣੀ ਭਾਰਤੀ ਸ਼ਹਿਰ ਚੇਨੱਈ ਵਿੱਚ ਗਲੋਬਲ ਕੈਪੇਬਿਲਟੀ ਸੈਂਟਰ (GCC) ਸਥਾਪਤ ਕਰਨ ਲਈ ਇੱਕ ਸਮਝੌਤੇ ’ਤੇ ਦਸਤਖਤ ਕੀਤੇ ਹਨ, ਜਿਸ ਨਾਲ ਲਗਪਗ 800 ਤਕਨਾਲੋਜੀ ਨੌਕਰੀਆਂ ਪੈਦਾ ਹੋਣਗੀਆਂ। ਇਹ ਜਾਣਕਾਰੀ ਤਾਮਿਲਨਾਡੂ ਰਾਜ ਸਰਕਾਰ ਨੇ ਸੋਮਵਾਰ ਨੂੰ ਦਿੱਤੀ। ਟਾਟਾ ਕੰਜ਼ਿਊਮਰ ਪ੍ਰੋਡਕਟਸ ਨਾਲ ਆਪਣੇ ਸਾਂਝੇ ਉੱਦਮ (ਜੁਆਇੰਟ ਵੈਂਚਰ) ਰਾਹੀਂ ਭਾਰਤ ਵਿੱਚ ਲਗਪਗ 500 ਕੈਫ਼ੇ ਚਲਾਉਣ ਵਾਲੀ ਕੰਪਨੀ ਸਟਾਰਬਕਸ ਨੇ ਦਫ਼ਤਰੀ ਸਮੇਂ ਤੋਂ ਬਾਅਦ ਰਾਈਟਰਜ਼ ਵੱਲੋਂ ਟਿੱਪਣੀ ਲਈ ਕੀਤੀ ਬੇਨਤੀ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਇਹ ਕਦਮ ਅਮਰੀਕੀ ਫਾਰਮੇਸੀ ਚੇਨ ਵਾਲਗ੍ਰੀਨਜ਼ ਵੱਲੋਂ ਰਾਜ ਦੀ ਰਾਜਧਾਨੀ ਵਿੱਚ ਇੱਕ ਜੀ.ਸੀ.ਸੀ. (GCC) ਸਥਾਪਤ ਕਰਨ ਲਈ ਤਾਮਿਲਨਾਡੂ ਸਰਕਾਰ ਨਾਲ ਸਮਝੌਤਾ ਕਰਨ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ। ਇਹ ਸ਼ਹਿਰ ਪਹਿਲਾਂ ਹੀ ਸਿਟੀ, ਬਾਰਕਲੇਜ਼ ਅਤੇ ਅਮੈਰਿਕਨ ਐਕਸਪ੍ਰੈਸ ਵਰਗੀਆਂ ਗਲੋਬਲ ਕਾਰਪੋਰੇਟ ਕੰਪਨੀਆਂ ਦੇ ਤਕਨਾਲੋਜੀ ਕੇਂਦਰਾਂ ਦਾ ਗੜ੍ਹ ਹੈ। ਜੀ.ਸੀ.ਸੀ. ਹੁਣ ਸਿਰਫ਼ ਘੱਟ ਲਾਗਤ ਵਾਲੇ ਬੈਕ-ਆਫ਼ਿਸ ਸਹਾਰੇ ਤੱਕ ਸੀਮਤ ਨਹੀਂ ਰਹੇ ਹਨ, ਸਗੋਂ ਗਲੋਬਲ ਕਾਰੋਬਾਰੀ ਸਮੂਹ ਵਿੱਤ (ਫਾਈਨਾਂਸ) ਅਤੇ ਸਾਫ਼ਟਵੇਅਰ ਵਿਕਾਸ ਦੇ ਨਾਲ-ਨਾਲ ਖੋਜ ਅਤੇ ਵਿਕਾਸ (R&D) ਵਰਗੇ ਉੱਚੇ-ਮੁੱਲ ਵਾਲੇ ਕਾਰਜਾਂ ਰਾਹੀਂ ਆਪਣੇ ਮੁੱਖ ਦਫ਼ਤਰਾਂ ਨੂੰ ਸਹਿਯੋਗ ਦੇਣ ਲਈ ਇਹਨਾਂ ਕੇਂਦਰਾਂ ਦੀ ਵਰਤੋਂ ਕਰ ਰਹੇ ਹਨ।
Share this content:



Post Comment