Royal Enfield ਬਣਿਆ ਦੁਨੀਆ ਦਾ ਤੀਜਾ ਸਭ ਤੋਂ ਮਜ਼ਬੂਤ ਆਟੋ ਬ੍ਰਾਂਡ
ਨਵੀਂ ਦਿੱਲੀ, 9 ਮਈ – Brand Finance ਦੀ 2026 ਦੀ ਰਿਪੋਰਟ ਮੁਤਾਬਕ, Royal Enfield ਦੁਨੀਆ ਦਾ ਤੀਜਾ ਸਭ ਤੋਂ ਮਜ਼ਬੂਤ ਆਟੋਮੋਬਾਈਲ ਬ੍ਰਾਂਡ ਬਣ ਗਿਆ ਹੈ। ਭਾਰਤੀ ਕੰਪਨੀ ਨੇ ਇਸ ਮਾਮਲੇ ਵਿੱਚ ਕਈ ਵੱਡੇ ਵਿਦੇਸ਼ੀ ਬ੍ਰਾਂਡਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸੂਚੀ ਵਿੱਚ ਭਾਰਤੀ ਮੋਟਰਸਾਈਕਲ ਕੰਪਨੀ ਹੁਣ Toyota ਅਤੇ BMW ਦੇ ਬਿਲਕੁਲ ਬਾਅਦ ਆਉਂਦੀ ਹੈ। Royal Enfield ਨੇ Audi ਅਤੇ Ferrari ਵਰਗੇ ਵੱਡੇ ਨਾਵਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸੂਚੀ ਵਿੱਚ Audi ਚੌਥੇ ਅਤੇ Ferrari ਸੱਤਵੇਂ ਸਥਾਨ ‘ਤੇ ਹੈ।
Royal Enfield ਦਾ ਸਕੋਰ
ਰਿਪੋਰਟ ਮੁਤਾਬਕ, Royal Enfield ਦਾ ਬ੍ਰਾਂਡ ਸਟ੍ਰੈਂਥ ਇੰਡੈਕਸ ਸਕੋਰ 100 ਵਿੱਚੋਂ 88.9 ਹੈ ਅਤੇ ਇਸ ਨੂੰ AAA ਰੇਟਿੰਗ ਦਿੱਤੀ ਗਈ ਹੈ। ਇਹ ਦਿਖਾਉਂਦਾ ਹੈ ਕਿ ਦੁਨੀਆ ਭਰ ਦੇ ਟੂ-ਵ੍ਹੀਲਰ ਬਾਜ਼ਾਰ ਵਿੱਚ ਕੰਪਨੀ ਦਾ ਪ੍ਰਭਾਵ ਵੱਧ ਰਿਹਾ ਹੈ। ਰਾਇਲ ਐਨਫੀਲਡ ਦੀ ਕੁੱਲ ਬ੍ਰਾਂਡ ਵੈਲਿਊ 30 ਫੀਸਦੀ ਵਧ ਕੇ 1.2 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇੱਕ ਸਮਾਂ ਸੀ ਜਦੋਂ Royal Enfield ਨੂੰ ਸਿਰਫ਼ ਕੁਝ ਚੋਣਵੇਂ ਲੋਕਾਂ ਦੀ ਰੈਟਰੋ ਬਾਈਕ ਬਣਾਉਣ ਵਾਲੀ ਕੰਪਨੀ ਮੰਨਿਆ ਜਾਂਦਾ ਸੀ। ਪਰ, ਹੁਣ ਇਹ ਦੁਨੀਆ ਦੇ ਵੱਡੇ ਬ੍ਰਾਂਡਾਂ ਵਿੱਚ ਆਪਣੀ ਖਾਸ ਜਗ੍ਹਾ ਬਣਾ ਚੁੱਕੀ ਹੈ।
ਗਲੋਬਲ ਲੈਵਲ ‘ਤੇ ਵਧਦਾ ਨੈੱਟਵਰਕ
Royal Enfield ਦੀ ਕਾਮਯਾਬੀ ਦੇ ਪਿੱਛੇ ਉਸ ਦਾ ਦੁਨੀਆ ਭਰ ਵਿੱਚ ਵਧਦਾ ਕਾਰੋਬਾਰ ਹੈ। ਕੰਪਨੀ ਹੁਣ 80 ਤੋਂ ਵੱਧ ਦੇਸ਼ਾਂ ਵਿੱਚ ਆਪਣੀ ਪਕੜ ਬਣਾ ਚੁੱਕੀ ਹੈ। Royal Enfield ਹੁਣ ਦੁਨੀਆ ਭਰ ਦੇ 80 ਤੋਂ ਵੱਧ ਦੇਸ਼ਾਂ ਵਿੱਚ ਕੰਮ ਕਰ ਰਹੀ ਹੈ। ਪੂਰੀ ਦੁਨੀਆ ਵਿੱਚ ਕੰਪਨੀ ਦਾ 3,200 ਤੋਂ ਵੀ ਜ਼ਿਆਦਾ ਰਿਟੇਲ ਆਊਟਲੈੱਟਸ ਦਾ ਨੈੱਟਵਰਕ ਹੈ। ਕੰਪਨੀ ਨੇ ਅੰਤਰਰਾਸ਼ਟਰੀ ਪੱਧਰ ‘ਤੇ CKD ਅਸੈਂਬਲੀ ਪਲਾਂਟ ਲਗਾਏ ਹਨ, ਜਿਸ ਨਾਲ ਮੁੱਖ ਬਾਜ਼ਾਰਾਂ ਵਿੱਚ ਇਸ ਦੀ ਮੌਜੂਦਗੀ ਮਜ਼ਬੂਤ ਬਣੀ ਹੋਈ ਹੈ। ਬ੍ਰਾਂਡ ਦੇ ਮੁਤਾਬਕ ਯੂਰਪ, ਦੱਖਣੀ ਅਮਰੀਕਾ, ਦੱਖਣ-ਪੂਰਬੀ ਏਸ਼ੀਆ ਅਤੇ ਆਸਟ੍ਰੇਲੀਆ ਵਰਗੇ ਇਲਾਕਿਆਂ ਵਿੱਚ ਇਸ ਦੀ ਮੰਗ ਕਾਫ਼ੀ ਚੰਗੀ ਬਣੀ ਹੋਈ ਹੈ।
ਕਿਵੇਂ ਹੋਈ ਇੰਨੀ ਕਾਮਯਾਬ?
Hunter 350 ਅਤੇ Super Meteor ਵਰਗੇ ਮਾਡਲ ਉਨ੍ਹਾਂ ਗਾਹਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ ਜਿਨ੍ਹਾਂ ਨੂੰ ਆਸਾਨ ਰਾਈਡਿੰਗ ਅਨੁਭਵ ਅਤੇ ਵੱਖਰੀ ਦਿਖਣ ਵਾਲੀ ਡਿਜ਼ਾਈਨ ਪਸੰਦ ਹੈ। ਨਵੀਂ Himalayan 450 ਦੇ ਆਉਣ ਨਾਲ ਕੰਪਨੀ ਦਾ ਐਡਵੈਂਚਰ ਲਾਈਨ-ਅੱਪ ਹੋਰ ਵੀ ਮਜ਼ਬੂਤ ਹੋ ਗਿਆ ਹੈ। ਇਸ ਬਾਈਕ ਨੇ ਉਨ੍ਹਾਂ ਰਾਈਡਰਾਂ ਵਿੱਚ Royal Enfield ਦੀ ਲੋਕਪ੍ਰਿਯਤਾ ਵਧਾਈ ਹੈ।
ਬਾਕੀ ਭਾਰਤੀ ਕੰਪਨੀਆਂ
ਇਸ ਸੂਚੀ ਵਿੱਚ Royal Enfield ਤੋਂ ਇਲਾਵਾ Mahindra, TATA Motors ਅਤੇ Maruti Suzuki ਵਰਗੇ ਹੋਰ ਭਾਰਤੀ ਬ੍ਰਾਂਡ ਸ਼ਾਮਲ ਸਨ। ਦੁਨੀਆ ਦੇ ਸਭ ਤੋਂ ਮਜ਼ਬੂਤ ਆਟੋਮੋਬਾਈਲ ਬ੍ਰਾਂਡਾਂ ਵਿੱਚ TATA Motors ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ ਜੋ ਇਨ੍ਹਾਂ ਲਈ ਵੱਡੀ ਉਪਲਬਧੀ ਹੈ।
Share this content:



Post Comment