Loading Now

Punjab Kings ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾਇਆ

Punjab Kings ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 20 ਅਪ੍ਰੈਲ – ਮਹਾਰਾਜਾ ਯਾਦਵਿੰਦਰ ਸਿੰਘ ਪੀ.ਸੀ.ਏ. ਸਟੇਡੀਅਮ ਵਿੱਚ ਅੱਜ ਪੰਜਾਬ ਕਿੰਗਜ਼ ਨੇ ਆਪਣੇ ਘਰੇਲੂ ਮੈਦਾਨ ’ਤੇ ਧਾਂਕ ਜਮਾਉਂਦਿਆਂ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਸ਼ਿਕਸਤ ਦੇ ਦਿੱਤੀ। ਇਸ ਜਿੱਤ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਅੰਕ ਸੂਚੀ ਵਿੱਚ ਆਪਣੀ ਪਹਿਲੀ ਪੁਜ਼ੀਸ਼ਨ ਹੋਰ ਮਜ਼ਬੂਤ ਕਰ ਲਈ ਹੈ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 254 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਪੰਜਾਬ ਦੇ ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ ਨੇ ਮਹਿਜ਼ 37 ਗੇਂਦਾਂ ਵਿੱਚ 93 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ ਦਰਜਨ ਦੇ ਕਰੀਬ ਛੱਕੇ ਸ਼ਾਮਲ ਸਨ। ਉਸ ਦਾ ਸਾਥ ਕੂਪਰ ਕੋਨੋਲੀ (87 ਦੌੜਾਂ) ਨੇ ਬਾਖ਼ੂਬੀ ਨਿਭਾਇਆ। ਦੋਵਾਂ ਵਿਚਾਲੇ ਹੋਈ 182 ਦੌੜਾਂ ਦੀ ਸਾਂਝੇਦਾਰੀ ਨੇ ਮੈਚ ਦਾ ਰੁਖ਼ ਮੁੱਢਲੇ ਓਵਰਾਂ ਵਿੱਚ ਹੀ ਪੰਜਾਬ ਵੱਲ ਮੋੜ ਦਿੱਤਾ ਸੀ।

255 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਸ਼ੁਰੂ ਤੋਂ ਹੀ ਦਬਾਅ ਹੇਠ ਨਜ਼ਰ ਆਈ। ਰਿਸ਼ਭ ਪੰਤ ਨੇ 43 ਦੌੜਾਂ ਬਣਾ ਕੇ ਕੁੱਝ ਸੰਘਰਸ਼ ਜ਼ਰੂਰ ਕੀਤਾ, ਪਰ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਮਾਰਕੋ ਯੈਨਸਨ ਦੀ ਸਟੀਕ ਗੇਂਦਬਾਜ਼ੀ ਅੱਗੇ ਲਖਨਊ ਦਾ ਕੋਈ ਵੀ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ। ਲਖਨਊ ਦੀ ਟੀਮ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਸਿਰਫ਼ 200 ਦੌੜਾਂ ਹੀ ਬਣਾ ਸਕੀ।

Share this content:

Post Comment