PSPCL ਨੂੰ ਹੋਇਆ ਕਰੋੜਾਂ ਦਾ ਨੁਕਸਾਨ
23, ਜੁਲਾਈ – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਨੂੰ ਪਿਛਲੇ ਕੁਝ ਸਾਲਾਂ ਤੋਂ ਟਰਾਂਸਫਾਰਮਰ ਚੋਰੀਆਂ ਕਾਰਨ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ 5 ਸਾਲਾਂ ਦੌਰਾਨ 55 ਹਜ਼ਾਰ ਤੋਂ ਵੱਧ ਟਰਾਂਸਫਾਰਮਰ ਚੋਰੀ ਹੋ ਚੁੱਕੇ ਹਨ, ਜਿਸ ਕਾਰਨ PSPCL ਨੂੰ ਲਗਭਗ 250 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਚੋਰੀਆਂ ਅਕਸਰ ਨਸ਼ੇੜੀਆਂ ਅਤੇ ਕਬਾੜੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ, ਜੋ ਟਰਾਂਸਫਾਰਮਰਾਂ ਵਿੱਚੋਂ ਕੀਮਤੀ ਧਾਤਾਂ ਨਿਕਾਲ ਕੇ ਉਨ੍ਹਾਂ ਨੂੰ 35 ਹਜ਼ਾਰ ਤੋਂ 60 ਹਜ਼ਾਰ ਰੁਪਏ ‘ਚ ਵੇਚ ਦਿੰਦੇ ਹਨ।
ਇਹ ਚੋਰੀਆਂ ਫਾਜ਼ਿਲਕਾ, ਤਰਨਤਾਰਨ, ਗੁਰਦਾਸਪੁਰ, ਮੋਗਾ ਆਦਿ ਸਰਹੱਦੀ ਜ਼ਿਲ੍ਹਿਆਂ ਵਿੱਚ ਵਧੇਰੇ ਦਰਜ ਕੀਤੀਆਂ ਗਈਆਂ ਹਨ। PSPCL ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਸੰਬੰਧੀ ਜਾਣਕਾਰੀ ਦੇ ਕੇ ਚੋਰੀ ਰੋਕਣ ਲਈ ਨਵੇਂ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਕੰਪਨੀ ਚਾਹੁੰਦੀ ਹੈ ਕਿ ਕਬਾੜੀ ਵਪਾਰ ‘ਤੇ ਨਿਗਰਾਨੀ, GPS ਟੈਗਿੰਗ ਅਤੇ ਚੌਕਸੀ ਪ੍ਰਣਾਲੀਆਂ ਰਾਹੀਂ ਇਨ੍ਹਾਂ ਚੋਰੀਆਂ ਨੂੰ ਰੋਕਿਆ ਜਾਵੇ। ਇਸ ਤੋਂ ਇਲਾਵਾ, ਨਸ਼ੇ ਵਿਰੁੱਧ ਚੱਲ ਰਹੀਆਂ ਮੁਹਿੰਮਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਅਕਸਰ ਨਸ਼ਾ ਕਰਨ ਵਾਲੇ ਨੌਜਵਾਨ ਹੀ ਇਹ ਚੋਰੀਆਂ ਕਰਦੇ ਹਨ। PSPCL ਦੇ ਅਧਿਕਾਰੀਆਂ ਮੁਤਾਬਕ, ਜੇਕਰ ਚੋਰੀਆਂ ਰੋਕੀਆਂ ਗਈਆਂ ਤਾਂ ਨਾ ਸਿਰਫ਼ ਆਰਥਿਕ ਬਚਤ ਹੋਵੇਗੀ, ਸਗੋਂ ਵਿਦਯੁਤ ਸਪਲਾਈ ਵੀ ਲਗਾਤਾਰ ਰਹੇਗੀ।
ਚੀਨ ਵਿੱਚ ਆਮ ਯਾਤਰਾ ‘ਤੇ ਪਾਬੰਦੀ ਬਰਕਰਾਰ ਸੀ
ਦੂਤਾਵਾਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੀਜਿੰਗ ਦੇ ਭਾਰਤੀ ਵੀਜ਼ਾ ਸੈਂਟਰ ਵਿੱਚ ਪਾਸਪੋਰਟ ਵਾਪਸੀ ਲਈ ਅਰਜ਼ੀ ਦੇਣ ਵੇਲੇ ਇੱਕ ਸਹੀ ਢੰਗ ਨਾਲ ਦਸਤਖਤ ਕੀਤਾ ‘Passport Withdrawl Letter’ ਲਾਜ਼ਮੀ ਹੋਵੇਗਾ। ਕੋਵਿਡ-19 ਮਹਾਂਮਾਰੀ (Covid-19) ਅਤੇ ਜੂਨ 2020 ਵਿੱਚ ਗਲਵਾਨ ਘਾਟੀ (Galwan Valley) ਵਿੱਚ ਭਾਰਤ ਅਤੇ ਚੀਨ ਵਿਚਕਾਰ ਹਿੰਸਕ ਝੜਪਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਯਾਤਰਾ ਅਤੇ ਆਪਸੀ ਸੰਪਰਕ ਲਗਭਗ ਠੱਪ ਹੋ ਗਿਆ ਸੀ। ਪਿਛਲੇ ਸਾਲਾਂ ਵਿੱਚ, ਚੀਨ (China) ਨੇ ਭਾਰਤੀ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਨੂੰ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਸੀ, ਪਰ ਆਮ ਯਾਤਰਾ ‘ਤੇ ਪਾਬੰਦੀਆਂ ਬਰਕਰਾਰ ਸਨ।
ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਹੋਣ ਲੱਗੇ ਗੂੜ੍ਹੇ
ਹੁਣ ਭਾਰਤ ਅਤੇ ਚੀਨ ਦੋਵੇਂ ਹੀ ਲੋਕਾਂ ਨਾਲ ਸੰਪਰਕ ਵਧਾਉਣਾ ਚਾਹੁੰਦੇ ਹਨ। ਇਸ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਮੁੜ ਸ਼ੁਰੂ ਕਰਨ ਦੀ ਬਾਰੇ ਸੋਚ ਰਹੇ ਹਨ। ਇਹ ਯਾਤਰਾ ਕੋਵਿਡ ਕਾਰਨ ਰੋਕ ਦਿੱਤੀ ਗਈ ਸੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ (Foreign Minister S. Jaishankar) ਨੇ ਇਹ ਵੀ ਕਿਹਾ ਹੈ ਕਿ ਭਾਰਤ-ਚੀਨ ਸਬੰਧ ਹੌਲੀ-ਹੌਲੀ ਸਹੀ ਦਿਸ਼ਾ ਵੱਲ ਵੱਧ ਰਹੇ ਹਨ।
Share this content:



Post Comment