OpenAI ਦੀ ਦੋ ਸਾਲਾਂ ਵਿੱਚ ਬੰਦ ਹੋਈ ਤੀਜੀ ਸੁਰੱਖਿਆ ਟੀਮ
ਹੈਦਰਾਬਾਦ, 18 ਅਗਸਤ – ਅਮਰੀਕਾ ਦੀ ਸਭ ਤੋਂ ਵੱਡੀ ਏਆਈ ਕੰਪਨੀਆਂ ਵਿੱਚੋ ਇੱਕ OpenAI ਅੱਜ ਕੱਲ੍ਹ ਕਈ ਵੱਡੇ ਬਦਲਾਅ ਦੇ ਦੌਰ ਵਿੱਚੋ ਲੰਘ ਰਿਹਾ ਹੈ। ਕੰਪਨੀ ਵਿੱਚ ਇੱਕ ਤੋਂ ਬਾਅਦ ਇੱਕ ਕਈ ਵੱਡੇ ਅਧਿਕਾਰੀ ਅਸਤੀਫਾ ਦੇ ਰਹੇ ਹਨ ਅਤੇ ਇਨ੍ਹਾਂ ਸਭ ਦੇ ਵਿਚਕਾਰ ਕੰਪਨੀ ਆਪਣਾ ਆਈਪੀਓ ਲਿਆਉਣ ਦੀ ਵੀ ਤਿਆਰੀ ਕਰ ਰਹੀ ਹੈ। ਹੁਣ ਖਬਰ ਆਈ ਹੈ ਕਿ OpenAI ਨੇ ਆਪਣੀ Preparedness ਟੀਮ ਨੂੰ ਭੰਗ ਕਰ ਦਿੱਤਾ ਹੈ। ਇਹ ਟੀਮ ਕੰਪਨੀ ਦੇ ਏਆਈ ਮਾਡਲਾਂ ਨਾਲ ਜੁੜੇ ਖਤਰਿਆਂ ਦਾ ਮੁਲਾਂਕਣ ਕਰਨ ਦਾ ਕੰਮ ਕਰਦੀ ਸੀ। Financial Times ਦੀ ਰਿਪੋਰਟ ਅਨੁਸਾਰ, OpenAI ਨੇ ਜੁਲਾਈ ਮਹੀਨੇ ਦੇ ਅੰਤ ਵਿੱਚ ਇਸ ਟੀਮ ਨੂੰ ਬੰਦ ਕਰ ਦਿੱਤਾ। ਇਸ ਟੀਮ ਦੀ ਜ਼ਿੰਮੇਵਾਰੀ ਇਹ ਜਾਂਚ ਕਰਨ ਦੀ ਸੀ ਕਿ ਕੰਪਨੀ ਦੇ ਏਆਈ ਮਾਡਲਾਂ ਤੋਂ ਕਿਤੇ ਗੰਭੀਰ ਖਤਰੇ ਤਾਂ ਪੈਂਦਾ ਨਹੀਂ ਹੋ ਰਹੇ ਅਤੇ ਜੇਕਰ ਅਜਿਹਾ ਹੋ ਰਿਹਾ ਹੈ, ਤਾਂ ਕੰਮ ਕਰਨ ਦੇ ਉਪਾਅ ਵੀ ਇਹੀ ਟੀਮ ਲੱਭਦੀ ਸੀ। ਦੱਸ ਦੇਈਏ ਕਿ ਇਸ ਸਾਲ ਫਰਵਰੀ ਵਿੱਚ OpenAI ਨੇ ਆਪਣੀ ਮਿਸ਼ਨ ਅਲਾਈਨਮੈਂਟ ਟੀਮ ਨੂੰ ਵੀ ਬੰਦ ਕਰ ਦਿੱਤਾ ਸੀ, ਜੋ ਕੰਪਨੀ ਦੇ ਮੁੱਲ ਦੇ ਹਿਸਾਬ ਨਾਲ ਏਆਈ ਮਾਡਲਾਂ ਨੂੰ ਸਹੀਂ ਦਿਸ਼ਾ ਵਿੱਚ ਰੱਖਣ ਦਾ ਕੰਮ ਕਰਦੀ ਸੀ।
ਸਟਾਫ ਨੂੰ ਦੂਜੀਆਂ ਟੀਮਾਂ ਵਿੱਚ ਕੀਤਾ ਗਿਆ ਸ਼ਿਫਟ
ਰਿਪੋਰਟ ਅਨੁਸਾਰ, OpenAI ਨੇ ਇਨ੍ਹਾਂ ਬਦਲਾਅ ਨੂੰ ਕਰਨ ਦੌਰਾਨ ਕਿਸੇ ਵੀ ਸਟਾਫ ਨੂੰ ਨੌਕਰੀ ਤੋਂ ਨਹੀਂ ਕੱਢਿਆ ਸਗੋਂ ਸੀਨੀਅਰ ਕਰਮਚਾਰੀਆਂ ਨੂੰ ਕੰਪਨੀ ਦੀ ਮੌਜ਼ੂਦਾਂ ਟੀਮਾਂ ਵਿੱਚ ਸ਼ਿਫਟ ਕਰ ਦਿੱਤਾ, ਜਿੱਥੇ ਉਹ ਸਾਈਬਰ ਅਤੇ ਬਾਈਓ ਵਰਗੇ ਸੈਕਟਰਾਂ ਵਿੱਚ ਤਿਆਰੀ ਨਾਲ ਜੁੜਿਆ ਕੰਮ ਕਰਨਗੇ। Preparedness ਯੂਨਿਟ OpenAI ਦੇ ਪੁਰਾਣੇ ਰਿਸਰਚ-ਕੇਂਦ੍ਰਿਤ ਢਾਂਚੇ ਦਾ ਆਖਰੀ ਬਚਿਆ ਹੋਇਆ ਹਿੱਸਾ ਸੀ। ਇਸਦੇ ਬੰਦ ਹੋਣ ਤੋਂ ਪਹਿਲਾਂ AGI Readiness, ਮਿਸ਼ਨ ਅਲਾਈਨਮੈਂਟ ਅਤੇ ਸੂਪਰਅਲਾਈਨਮੈਂਟ ਵਰਗੀਆਂ ਟੀਮਾਂ ਵੀ ਬੰਦ ਹੋ ਚੁੱਕੀਆਂ ਸੀ। ਇਨ੍ਹਾਂ ਬਦਲਾਅ ਨਾਲ OpenAI ਦੀ ਸੁਰੱਖਿਆ ਨੂੰ ਲੈ ਕੇ ਸੋਚ ‘ਤੇ ਸਵਾਲ ਉੱਠਣ ਲੱਗੇ ਹਨ। ਰਿਪੋਰਟ ਅਨੁਸਾਰ, ਹਾਲ ਹੀ ਵਿੱਚ ਹੋਈ Hugging Face ਘਟਨਾ ਤੋਂ ਬਾਅਦ ਕੰਪਨੀ ਦੇ ਅੰਦਰ ਚਿੰਤਾਂ ਵੀ ਥੋੜ੍ਹੀ ਵੱਧ ਗਈ ਹੈ। ਦਰਅਸਲ, OpenAI ਦੇ ਮਾਡਲਾਂ ਨੇ ਇੱਕ ਟੈਸਟ ਵਿੱਚ ਧੋਖਾਧੜ੍ਹੀ ਕਰਨ ਦੀ ਕੋਸ਼ਿਸ਼ ਵਿੱਚ ਅਮਰੀਕੀ ਕੰਪਨੀ Hugging Face ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਸੀ।
ਵੱਡੇ ਅਧਿਕਾਰੀਆਂ ਨੇ ਦਿੱਤਾ ਅਸਤੀਫਾ
OpenAI ਦੀ ਐਥਿਕਸ ਚੀਫ਼ ਕਲੋਏ ਬਾਕਾਲਰ, ਚੀਫ਼ ਫਿਊਚਰਿਸਟ ਜੋਸ਼ੂਆ ਅਚੀਅਮ ਅਤੇ ਸੇਫਟੀ ਲੀਡਰ ਜੋਹਾਨਸ ਹਾਈਡੇਕ ਦੇ ਅਸਤੀਫਿਆਂ ਨੇ ਵੀ ਕੰਪਨੀ ਦੇ ਅੰਦਰ ਹੰਗਾਮਾ ਮਚਾ ਦਿੱਤਾ। OpenAI ਦੇ ਕਰੀਬੀ ਇੱਕ ਵਿਅਕਤੀ ਨੇ Financial Times ਨੂੰ ਦੱਸਿਆ ਕਿ ਹਾਲਾਤ ਥੋੜ੍ਹੇ ਡਰਾਉਣੇ ਹਨ ਅਤੇ ਹੁਣ ਇਸ ਮਾਮਲੇ ਨੂੰ ਸਹੀਂ ਤਰੀਕੇ ਨਾਲ ਸੰਭਾਲਣ ਦੀ ਲੋੜ ਮਹਿਸੂਸ ਹੋ ਰਹੀ ਹੈ। ਫਰਵਰੀ ਵਿੱਚ Anthropic ਨਾਲ ਜੁੜੇ ਡਾਇਲਨ ਸਕੈਂਡੀਨਾਰੋ ਪਹਿਲਾਂ Preparedness ਟੀਮ ਦੇ ਹੈੱਡ ਸੀ। ਹੁਣ ‘Recursive self-improving’ ਏਆਈ ਦੀ ਸੁਰੱਖਿਆ ਨਾਲ ਜੁੜੇ ਕੰਮ ‘ਤੇ ਸ਼ਿਫਟ ਹੋ ਗਏ ਹਨ। ਆਸਾਨ ਭਾਸ਼ਾ ਵਿੱਚ ਦੱਸੀਏ, ਤਾਂ ‘Recursive self-improving’ ਏਆਈ ਅਜਿਹੇ ਮਾਡਲ ਨੂੰ ਕਹਿੰਦੇ ਹਨ, ਜੋ ਖੁਦ ਹੀ ਆਪਣੇ ਆਪ ਨੂੰ ਬਿਹਤਰ ਬਣਾ ਸਕਦੇ ਹਨ। OpenAI ਵਿੱਚ ਇਹ ਸਾਰੇ ਬਦਲਾਅ ਅਜਿਹੇ ਸਮੇਂ ਵਿੱਚ ਹੋ ਰਹੇ ਹਨ ਜਦੋਂ ਕੰਪਨੀ ਦੇ ਅੰਦਰ ਮੈਨੇਜਮੈਂਟ ਪੱਧਰ ‘ਤੇ ਵੱਡੀ ਗੜਬੜ ਮਚੀ ਹੋਈ ਹੈ। ਦਸੰਬਰ ਵਿੱਚ ਡੈਨਿਸ ਡ੍ਰੈਸਰ ਨੂੰ ਚੀਫ ਮਾਲੀਆ ਅਧਿਕਾਰੀ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਕਾਰਪੋਰੇਟ ਗ੍ਰਾਹਕਾਂ ਨੂੰ ਜੋੜਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੇ ਇਸੇ ਹਫ਼ਤੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਕੰਪਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਤੋਂ ਪਹਿਲਾਂ ਸਾਬਕਾ ਆਪਰੇਟਿੰਗ ਅਧਿਕਾਰੀ ਬ੍ਰੈਡ ਲਾਈਟਕੈਪ ਵੀ ਕੰਪਨੀ ਛੱਡ ਚੁੱਕੇ ਹਨ। ਇਸ ਤੋਂ ਇਲਾਵਾ, OpenAI ਦਾ ਐਪਲੀਕੇਸ਼ਨ ਬਿਜ਼ਨੇਸ ਸੰਭਾਲਣ ਵਾਲੀ ਅਤੇ ਸੈਮ ਆਲਟਮੈਨ ਦੀ ਖਾਸ ਮੰਨੀ ਜਾਣ ਵਾਲੀ ਫਿਜੀ ਸਿਮੋ ਵੀ ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਫੁੱਲ ਟਾਈਮ ਭੂਮਿਕਾ ਤੋਂ ਪਿੱਛੇ ਹੱਟ ਕੇ ਸਲਾਹਕਾਰ ਬਣ ਗਈ ਸੀ। ਕੇਵਿਨ ਵੇਲ ਅਤੇ ਸ਼੍ਰੀਨਿਵਾਸ ਨਾਰਾਇਣਨ ਵਰਗੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਕੰਪਨੀ ਤੋਂ ਜਾ ਚੁੱਕੇ ਹਨ। ਕੁਝ ਕਰਮਚਾਰੀਆਂ ਦਾ ਅਜਿਹਾ ਮੰਨਣਾ ਹੈ ਕਿ ਇਨ੍ਹਾਂ ਬਦਲਾਅ ਦਾ ਮੁੱਖ ਕਾਰਨ ਉਸ ਆਈਪੀਓ ਤੋਂ ਪਹਿਲਾਂ ਦੀ ਹਫੜਾ-ਦਫੜੀ ਨੂੰ ਦੱਸਿਆ ਜਾ ਰਿਹਾ ਹੈ, ਜੋ OpenAI ਦੇ ਮੁੱਲ ਨੂੰ ਕਰੀਬ 1 ਟ੍ਰਿਲੀਅਨ ਡਾਲਰ ਤੱਕ ਪਹੁੰਚਾ ਸਕਦਾ ਹੈ। ਜਾਣਕਾਰਾਂ ਅਨੁਸਾਰ, OpenAI ਦਾ ਆਈਪੀਓ ਪਹਿਲਾਂ ਇਸੇ ਸਾਲ ਆਉਣ ਵਾਲਾ ਸੀ ਪਰ ਹੁਣ ਇਸਦੇ ਅਗਲੇ ਸਾਲ ਯਾਨੀ 2027 ਵਿੱਚ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।
Share this content:



Post Comment