NTA ਨੇ NEET UG ਪ੍ਰੀਖਿਆ ਲਈ ਐਡਮਿਟ ਕਾਰਡ ਕੀਤੇ ਜਾਰੀ
ਨਵੀਂ ਦਿੱਲੀ, 27 ਅਪ੍ਰੈਲ – ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਵੱਲੋਂ ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (NEET UG 2026) ਲਈ ਐਡਮਿਟ ਕਾਰਡ ਡਾਊਨਲੋਡ ਕਰਨ ਵਾਸਤੇ ਉਪਲਬਧ ਕਰਵਾ ਦਿੱਤੇ ਗਏ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਅਪਲਾਈ ਕੀਤਾ ਹੈ, ਉਹ ਤੁਰੰਤ NTA ਦੀ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾ ਕੇ ਆਪਣਾ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਵਿਦਿਆਰਥੀਆਂ ਨੂੰ ਆਪਣਾ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਭਰਨਾ ਹੋਵੇਗਾ।
3 ਮਈ ਨੂੰ ਹੋਵੇਗੀ ਪ੍ਰੀਖਿਆ
ਨੀਟ ਯੂਜੀ ਪ੍ਰੀਖਿਆ 3 ਮਈ 2026 ਨੂੰ ਪੈਨ-ਪੇਪਰ ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਇੱਕੋ ਦਿਨ ਅਤੇ ਇੱਕੋ ਸ਼ਿਫਟ ਵਿੱਚ ਹੋਵੇਗੀ। ਇਸ ਵਾਰ ਇਹ ਪ੍ਰੀਖਿਆ ਦੇਸ਼ ਦੇ 552 ਸ਼ਹਿਰਾਂ ਅਤੇ 14 ਵਿਦੇਸ਼ੀ ਕੇਂਦਰਾਂ ਵਿੱਚ ਲਈ ਜਾਵੇਗੀ। ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ।
ਐਡਮਿਟ ਕਾਰਡ ਡਾਊਨਲੋਡ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਓ। ਹੋਮ ਪੇਜ ‘ਤੇ ‘LATEST NEWS’ ਵਿੱਚ ‘Admit Card for NEET (UG) – 2026 is LIVE!’ ਲਿੰਕ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣਾ ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਸਕਿਓਰਿਟੀ ਪਿਨ ਦਰਜ ਕਰਕੇ ‘Login’ ਕਰੋ। ਤੁਹਾਡਾ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ, ਇਸ ਨੂੰ ਡਾਊਨਲੋਡ ਕਰੋ ਅਤੇ ਪ੍ਰਿੰਟਆਊਟ ਲੈ ਲਓ।
ਪ੍ਰੀਖਿਆ ਦਾ ਪੈਟਰਨ
ਪ੍ਰਸ਼ਨਾਂ ਦੀ ਕਿਸਮ: ਕੁੱਲ 180 ਬਹੁ-ਵਿਕਲਪੀ ਪ੍ਰਸ਼ਨ (MCQs)।
ਸਮਾਂ: 180 ਮਿੰਟ (3 ਘੰਟੇ)।
ਅੰਕ ਪ੍ਰਣਾਲੀ: ਹਰ ਸਹੀ ਉੱਤਰ ਲਈ 4 ਅੰਕ ਮਿਲਣਗੇ।
ਨੈਗੇਟਿਵ ਮਾਰਕਿੰਗ: ਗਲਤ ਉੱਤਰ ਦੇਣ ‘ਤੇ 1 ਅੰਕ ਕੱਟਿਆ ਜਾਵੇਗਾ।
Share this content:



Post Comment