Loading Now

Moody’s ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾਇਆ

Moody’s ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾਇਆ

ਨਵੀਂ ਦਿੱਲੀ, 6 ਅਪ੍ਰੈਲ – ਮੂਡੀਜ਼ ਰੇਟਿੰਗਜ਼ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦਾ ਆਰਥਿਕ ਵਿਕਾਸ ਦਾ ਅਨੁਮਾਨ ਨੂੰ 6.8 ਫ਼ੀਸਦ ਤੋਂ ਘਟਾ ਕੇ 6 ਫ਼ੀਸਦ ਕਰ ਦਿੱਤਾ ਹੈ। ਸੰਸਥਾ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਿਹਾ ਸੰਘਰਸ਼ ਵਿਕਾਸ ਦੀ ਰਫ਼ਤਾਰ ਨੂੰ ਮੱਠਾ ਕਰੇਗਾ ਅਤੇ ਮਹਿੰਗਾਈ ਦੇ ਖ਼ਤਰੇ ਨੂੰ ਵਧਾਏਗਾ। ਸੰਸਥਾ ਨੇ ਵਿੱਤੀ ਵਰ੍ਹੇ 2027 ਵਿੱਚ ਔਸਤ ਮਹਿੰਗਾਈ 4.8 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਹੈ, ਜੋ ਵਿੱਤੀ ਵਰ੍ਹੇ 2026 ਵਿੱਚ 2.4 ਫ਼ੀਸਦੀ ਸੀ।

ਭਾਰਤ ਬਾਰੇ ਆਪਣੀ ਕ੍ਰੈਡਿਟ ਓਪੀਨੀਅਨ ਰਿਪੋਰਟ ਵਿੱਚ ਮੂਡੀਜ਼ ਨੇ ਕਿਹਾ ਕਿ ਲੰਮੇ ਸਮੇਂ ਤੱਕ ਚੱਲਣ ਵਾਲੇ ਵਿਘਨ, ਖਾਸਕਰ ਟਕਰਾਅ ਕਾਰਨ ਐੱਲ ਪੀ ਜੀ ਦੀਆਂ ਖੇਪਾਂ ਵਿੱਚ ਦੇਰ, ਘਰੇਲੂ ਪੱਧਰ ’ਤੇ ਕਿੱਲਤ ਪੈਦਾ ਕਰ ਸਕਦੀ ਹੈ। ਇਸ ਨਾਲ ਬਾਲਣ ਅਤੇ ਆਵਾਜਾਈ ਦੀ ਲਾਗਤ ਵਧੇਗੀ ਅਤੇ ਦਰਾਮਦ ਕੀਤੀਆਂ ਜਾਣ ਵਾਲੀਆਂ ਖਾਦਾਂ ’ਤੇ ਭਾਰਤ ਦੀ ਨਿਰਭਰਤਾ ਕਾਰਨ ਭੋਜਨ ਦੀ ਮਹਿੰਗਾਈ ਵੀ ਵਧ ਸਕਦੀ ਹੈ।

Share this content:

Post Comment