Loading Now

LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ

LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ

ਨਵੀਂ ਦਿੱਲੀ, 8 ਅਗਸਤ – ਜੇ ਤੁਸੀਂ ਘਰ ਵਿੱਚ LPG ਗੈਸ ਸਿਲੰਡਰ ਵਰਤਦੇ ਹੋ, ਤਾਂ ਸਰਕਾਰੀ ਤੇਲ ਕੰਪਨੀਆਂ ਨੇ ਸਾਰੇ ਘਰੇਲੂ LPG ਖਪਤਕਾਰਾਂ ਲਈ ਆਧਾਰ ਕਾਰਡ ਰਾਹੀਂ ਆਪਣੀ ਪਛਾਣ ਦੀ e-KYC ਕਰਵਾਉਣੀ ਲਾਜ਼ਮੀ ਕਰ ਦਿੱਤੀ ਹੈ। ਇਸ ਲਈ 15 ਅਗਸਤ 2026 ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਤੁਸੀਂ ਸਮੇਂ ਸਿਰ e-KYC ਪੂਰੀ ਨਹੀਂ ਕਰਵਾਉਂਦੇ ਤਾਂ ਘਰੇਲੂ ਦਰਾਂ ‘ਤੇ LPG ਸਿਲੰਡਰ ਬੁੱਕ ਕਰਵਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਯਾਨੀ ਇਹ ਕੰਮ ਕਰਨ ਲਈ ਹੁਣ ਤੁਹਾਡੇ ਕੋਲ ਸਿਰਫ਼ 7 ਤੋਂ 8 ਦਿਨ ਹੀ ਬਾਕੀ ਹਨ।

ਤੇਲ ਕੰਪਨੀਆਂ ਲਗਾਤਾਰ ਰਜਿਸਟਰਡ ਮੋਬਾਈਲ ਨੰਬਰਾਂ ‘ਤੇ SMS ਭੇਜ ਕੇ ਗਾਹਕਾਂ ਨੂੰ e-KYC ਕਰਵਾਉਣ ਦੀ ਯਾਦ ਦਿਵਾ ਰਹੀਆਂ ਹਨ। ਜੇ ਨਿਰਧਾਰਤ ਸਮੇਂ ਤੱਕ ਆਧਾਰ ਵੈਰੀਫਿਕੇਸ਼ਨ ਪੂਰਾ ਨਾ ਹੋਇਆ, ਤਾਂ ਘਰੇਲੂ ਰੇਟ ‘ਤੇ LPG ਸਿਲੰਡਰ ਲੈਣ ਵਿੱਚ ਦਿੱਕਤ ਆ ਸਕਦੀ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਫਰਜ਼ੀ ਅਤੇ ਡੁਪਲੀਕੇਟ ਗੈਸ ਕਨੈਕਸ਼ਨਾਂ ਨੂੰ ਖਤਮ ਕਰਨਾ ਹੈ, ਤਾਂ ਜੋ ਸਰਕਾਰੀ ਸਬਸਿਡੀ ਸਿਰਫ਼ ਹੱਕਦਾਰ ਲੋਕਾਂ ਤੱਕ ਹੀ ਪਹੁੰਚੇ।

Share this content:

Post Comment