Loading Now

Iran ਦੇ 6 ਏਅਰਬੇਸ Israel ਦੇ ਹਮਲੇ ਦਾ ਸ਼ਿਕਾਰ

Iran ਦੇ 6 ਏਅਰਬੇਸ Israel ਦੇ ਹਮਲੇ ਦਾ ਸ਼ਿਕਾਰ

ਈਰਾਨ, 23 ਜੂਨ – ਇਜ਼ਰਾਈਲੀ ਫ਼ੌਜ ਨੇ ਈਰਾਨ ਦੇ ਛੇ ਏਅਰਬੇਸਾਂ ‘ਤੇ ਹਵਾਈ ਹਮਲੇ ਕੀਤੇ ਹਨ। ਇਨ੍ਹਾਂ ਵਿਚ ਮਸ਼ਹਦ, ਤਹਿਰਾਨ, ਹਮਦਾਨ, ਦੇਜ਼ਫੁਲ, ਸ਼ਾਹਿਦ ਬਖ਼ਤਿਆਰੀ ਅਤੇ ਤਬਰੀਜ਼ ਦੇ ਏਅਰਬੇਸ ਸ਼ਾਮਲ ਹਨ। ਫ਼ੌਜ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਡਰੋਨ ਹਮਲਿਆਂ ਰਾਹੀਂ ਈਰਾਨ ਦੇ 15 ਫ਼ੌਜੀ ਜਹਾਜ਼ ਅਤੇ ਹੈਲੀਕਾਪਟਰ ਤਬਾਹ ਕਰ ਦਿਤੇ ਹਨ। ਇਨ੍ਹਾਂ ਹਮਲਿਆਂ ਵਿਚ ਜਿੱਥੇ ਈਰਾਨ ਦੇ ਹਵਾਈ ਪੱਟੀਆਂ, ਭੂਮੀਗਤ ਬੰਕਰ, ਇਕ ਰਿਫ਼ਿਊਲਿੰਗ ਜਹਾਜ਼ ਤੇ F-14, F-5 ਅਤੇ AH-1 ਵਰਗੇ ਲੜਾਕੂ ਜਹਾਜ਼ਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉਥੇ ਦੂਜੇ ਪਾਸੇ, ਈਰਾਨ ਨੇ ਇਕ ਇਜ਼ਰਾਈਲੀ ਹਰਮੀਸ ਡਰੋਨ ਨੂੰ ਵੀ ਮਾਰ ਸੁੱਟਿਆ ਹੈ।

ਇਸ ਤੋਂ ਪਹਿਲਾਂ ਇਜ਼ਰਾਈਲੀ ਹਵਾਈ ਫ਼ੌਜ ਨੇ ਬੀਤੀ ਰਾਤ ਈਰਾਨ ਦੇ ਸ਼ਾਹਰੂਦ ਵਿਚ ਇਕ ਬੈਲਿਸਟਿਕ ਮਿਜ਼ਾਈਲ ਇੰਜਣ ਫ਼ੈਕਟਰੀ ‘ਤੇ ਬੰਬਾਰੀ ਕੀਤੀ। ਇਹ ਜਗ੍ਹਾ ਇਜ਼ਰਾਈਲ ਤੋਂ ਲਗਭਗ 2000 ਕਿਲੋਮੀਟਰ ਦੂਰ ਹੈ। ਇਸ ਹਮਲੇ ਵਿਚ, ਇੰਜਣ ਬਣਾਉਣ ਦੀਆਂ ਬਹੁਤ ਸਾਰੀਆਂ ਮਸ਼ੀਨਾਂ ਅਤੇ ਜ਼ਰੂਰੀ ਉਪਕਰਣ ਤਬਾਹ ਹੋ ਗਏ। ਇਸ ਤੋਂ ਇਲਾਵਾ, ਇਜ਼ਰਾਈਲ ਨੇ ਤਹਿਰਾਨ, ਕਰਮਾਨਸ਼ਾਹ ਅਤੇ ਹਮਦਾਨ ਵਿਚ ਵੀ ਹਵਾਈ ਹਮਲੇ ਕੀਤੇ।

Share this content:

Post Comment