Loading Now

IPS ਅਧਿਕਾਰੀ ਓਮ ਪ੍ਰਕਾਸ਼ ਸਿੰਘ ਨੂੰ ਹਰਿਆਣਾ ਦਾ ਐਡੀਸ਼ਨਲ ਡੀਜੀਪੀ ਕੀਤਾ ਗਿਆ ਨਿਯੁਕਤ

IPS ਅਧਿਕਾਰੀ ਓਮ ਪ੍ਰਕਾਸ਼ ਸਿੰਘ ਨੂੰ ਹਰਿਆਣਾ ਦਾ ਐਡੀਸ਼ਨਲ ਡੀਜੀਪੀ ਕੀਤਾ ਗਿਆ ਨਿਯੁਕਤ

ਹਰਿਆਣਾ, 14 ਅਕਤੂਬਰ – ਓਪੀ ਸਿੰਘ ਇਸ ਸਮੇਂ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਮਡੀ ਵਜੋਂ ਤਾਇਨਾਤ ਹਨ। ਓਪੀ ਸਿੰਘ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ। ਦਸੰਬਰ 2025 ਵਿੱਚ ਸੇਵਾਮੁਕਤ ਹੋ ਰਹੇ ਹਨ। ਇਸ ਵੇਲੇ ਉਹ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਮਡੀ ਵਜੋਂ ਤਾਇਨਾਤ ਸਨ। ਓਪੀ ਸਿੰਘ ਮੂਲ ਰੂਪ ਵਿੱਚ ਬਿਹਾਰ ਦੇ ਜਮੂਈ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਏਡੀਜੀਪੀ ਵਾਈ. ਪੂਰਨ ਕੁਮਾਰ ਦੀ ਮੌਤ ਦੇ ਮਾਮਲੇ ਵਿੱਚ ਘਿਰੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਛੁੱਟੀ ‘ਤੇ ਭੇਜੇ ਜਾਣ ਤੋਂ ਬਾਅਦ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ। ਭਾਜਪਾ ਸਰਕਾਰ ਨੇ ਕੱਲ੍ਹ ਦੇਰ ਰਾਤ ਇਹ ਹੁਕਮ ਜਾਰੀ ਕੀਤਾ।

ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਸਿੰਘ ਪਹਿਲਾਂ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਪੰਚਕੂਲਾ ਦੇ ਪ੍ਰਬੰਧ ਨਿਰਦੇਸ਼ਕ, ਐਫਐਸਐਲ ਮਧੂਬਨ ਦੇ ਡਾਇਰੈਕਟਰ ਅਤੇ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ (ਐਚਐਸਬੀਐਨਸੀਬੀ) ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ ਆਪਣੇ ਪੇਸ਼ੇਵਰ ਹੁਨਰ, ਅਨੁਸ਼ਾਸਨ ਅਤੇ ਪ੍ਰਸ਼ਾਸਕੀ ਕੁਸ਼ਲਤਾ ਲਈ ਜਾਣੇ ਜਾਂਦੇ ਹਨ। ਰਾਜਪਾਲ ਦੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਸਾਬਕਾ ਡੀਜੀਪੀ ਸ਼ਤਰੂਜੀਤ ਸਿੰਘ ਕਪੂਰ (ਆਈਪੀਐਸ 1990) ਦੀ ਛੁੱਟੀ ਦੇ ਸਮੇਂ ਦੌਰਾਨ ਵਿਭਾਗੀ ਕੰਮ ਵਿੱਚ ਕਿਸੇ ਵੀ ਵਿਘਨ ਤੋਂ ਬਚਣ ਲਈ ਲਿਆ ਗਿਆ ਸੀ।
ਹਰਿਆਣਾ ਪੁਲਿਸ ਦੇ ਨਵੇਂ ਕਾਰਜਕਾਰੀ ਡੀਜੀਪੀ ਓਮ ਪ੍ਰਕਾਸ਼ ਸਿੰਘ 31 ਦਸੰਬਰ, 2025 ਨੂੰ ਸੇਵਾਮੁਕਤ ਹੋਣਗੇ।

Share this content:

Post Comment