HSGMC ਦਾ 104 ਕਰੋੜ ਰੁਪਏ ਦਾ ਬਜਟ ਰੱਦ
ਚੰਡੀਗੜ੍ਹ, 27 ਮਾਰਚ – ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਹਰਿਆਣਾ ਸਿੱਖ ਗੁਰਦੁਆਰਾ ਮੇੈਨੇਜਮੈਂਟ ਕਮੇਟੀ ( HSGMC) ਜਨਰਲ ਹਾਊਸ ਮੀਟਿੰਗ ਵਿੱਚ ਪਾਸ ਕੀਤੇ ਗਏ ਸਾਲਾਨਾ ਬਜਟ ਨੂੰ ਰੱਦ ਕਰ ਦਿੱਤਾ ਹੈ। ਜੁਡੀਸ਼ੀਅਲ ਕਮਿਸ਼ਨ ਨੇ ਕਿਹਾ ਕਿ ਇਸ ਬਜਟ ਨੂੰ ਪਾਸ ਕਰਮ ਲਈ ਕੋਰਮ ਪੂਰਾ ਨਹੀਂ ਸੀ ,ਜਿਸ ਕਰਨ ਇਸ ਬਜਟ ਨੂੰ ਰੱਦ ਕੀਤਾ ਜਾਂਦਾ ਹੈ। ਪੰਚਕੂਲਾ ਸੈਕਟਰ 1 ਜ਼ਿਲ੍ਹਾ ਸਕੱਤਰਾਲੇ ਵਿਚ ਹੋਈ ਸੁਣਵਾਈ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 104 ਕਰੋੜ ਰੁਪਏ ਦੇ ਬਜਟ ਨੂੰ ਜੂਡੀਸ਼ਲ ਕਮਿਸ਼ਨ ਨੇ ਰੱਦ ਕਰ ਦਿੱਤਾ ਹੈ। ਜੂਡੀਸ਼ਲ ਕਮਿਸ਼ਨ ਨੇ ਕਿਹਾ ਕਿ ਕੋਰਮ ਪੂਰਾ ਨਾ ਹੋਣ ਕਾਰਨ ਇਹ ਬਜਟ ਮੰਨਣਯੋਗ ਨਹੀਂ ਹੈ। ਬਜਟ ਨਾਲ ਸੰਬੰਧਿਤ ਲਏ ਗਏ ਸਾਰੇ ਫੈਸਲੇ ਵੀ ਰੱਦ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ HSGMC ਦੇ ਮੌਜੂਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਾਲਾਨਾ ਬਜਟ ਪੇਸ਼ ਕੀਤਾ ਗਿਆ ਸੀ ਪਰ ਇਸ ਬਜਟ ਪ੍ਰਕਿਰਿਆ ‘ਤੇ ਕਮੇਟੀ ਦੇ ਕੁੱਝ ਮੈਂਬਰਾਂ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਜੂਡੀਸ਼ੀਅਲ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਸੀ। ਸ਼ਿਕਾਇਤਕਰਤਾਵਾਂ ਦਾ ਤਰਕ ਸੀ ਕਿ ਬਜਟ ਪੇਸ਼ ਕਰਨ ਸਮੇਂ ਨਿਰਧਾਰਤ ਕੋਰਮ (ਮੈਂਬਰਾਂ ਦੀ ਲੋੜੀਂਦੀ ਗਿਣਤੀ) ਪੂਰਾ ਨਹੀਂ ਸੀ। ਜ਼ਿਕਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ 104 ਕਰੋੜ ਰੁਪਏ ਦਾ ਬਜਟ ਸੀ। ਜਿਸਨੂੰ ਜੁਡੀਸ਼ੀਅਲ ਕਮਿਸ਼ਨ ਵਲੋਂ ਰੱਦ ਕਰ ਦਿੱਤਾ ਗਿਆ ਹੈ। ਹੁਣ ਪਹਿਲਾਂ ਵਾਲੇ ਬਜਟ ਨੂੰ ਕਲੀਅਰ ਕਰਨ ਤੋਂ ਬਾਅਦ ਹੀ ਨਵਾਂ ਬਜਟ ਪੇਸ਼ ਕਰਨਾ ਪਵੇਗਾ। ਜੂਡੀਸ਼ਲ ਕਮਿਸ਼ਨ ਨੇ ਇਹ ਵੀ ਕਿਹਾ ਕਿ ਚੀਫ਼ ਸਕੱਤਰ ਅਤੇ ਪ੍ਰਧਾਨ ਬਜਟ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ।
ਦੱਸ ਦਈਏ ਕਿ ਸਾਲਾਨਾ ਬਜਟ ਪਾਸ ਕਰਨ ਲਈ 7 ਜਨਵਰੀ ਨੂੰ ਜਨਰਲ ਹਾਊਸ (HSGMC) ਦੀ ਮੀਟਿੰਗ ਹੋਈ ਸੀ, ਕੁਰੂਕਸ਼ੇਤਰ ਵਿੱਚ ਹੋਈ ਮੀਟਿੰਗ ਵਿੱਚ ਕਮੇਟੀ ਦਾ 105 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸੀਨੀਅਰ ਉਪ-ਪ੍ਰਧਾਨ ਗੁਰਮੀਤ ਸਿੰਘ ਨੇ ਦੋਸ਼ ਲਾਏ ਸਨ ਕਿ ਕੋਰਮ ਅਧੂਰਾ ਹੋਣ ਦੇ ਬਾਵਜੂਦ ਕਮੇਟੀ ਪ੍ਰਧਾਨ ਅਤੇ ਕੁਝ ਹੋਰ ਮੈਂਬਰਾਂ ਨੇ ਦਾਅਵਾ ਕੀਤਾ ਕਿ ਬਜਟ ਪਾਸ ਹੋ ਗਿਆ ਹੈ। ਪਰ ਐਕਟ ਦੇ ਅਨੁਸਾਰ ਬਜਟ ਪਾਸ ਕਰਨ ਲਈ ਦੋ-ਤਿਹਾਈ ਬਹੁਮਤ ਹੋਣਾ ਚਾਹੀਦਾ ਹੈ। 49 ਵਿੱਚੋਂ ਲੋੜੀਂਦੇ 33 ਮੈਂਬਰਾਂ ਦੀ ਬਜਾਏ 28 ਮੈਂਬਰ ਸਨ ਅਤੇ ਫਿਰ ਵੀ ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਕੋਲ ਬਹੁਮਤ ਹੈ ਅਤੇ ਬਜਟ ਪਾਸ ਹੋ ਗਿਆ ਹੈ। ਜਦੋ ਇਹ ਮਾਮਲਾ ਜੁਡੀਸ਼ੀਅਲ ਕਮਿਸ਼ਨ ਕੋਲ ਪਹੁੰਚਿਆ ਸੀ ਤਾਂ ਇਸ ‘ਤੇ ਸਟੇਅ ਲਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕਮਿਸ਼ਨ ਨੇ ਸਾਰੇ (HSGMC) 49 ਮੈਂਬਰਾਂ ਨੂੰ ਤਲਬ ਕੀਤਾ ਸੀ।
Share this content:



Post Comment