Loading Now

Google Maps ਵਿੱਚ ਮਿਲਿਆ Gemini AI ਦਾ ਸਪੋਰਟ

Google Maps ਵਿੱਚ ਮਿਲਿਆ Gemini AI ਦਾ ਸਪੋਰਟ

ਹੈਦਰਾਬਾਦ, 31 ਜਨਵਰੀ – ਗੂਗਲ ਨੇ ਜਾਣਕਾਰੀ ਦਿੱਤੀ ਹੈ ਕਿ Google Maps ਵਿੱਚ ਹੁਣ ਜੇਮਿਨੀ ਏਆਈ ਦਾ ਸਪੋਰਟ ਮਿਲ ਰਿਹਾ ਹੈ, ਜਿਸ ਨਾਲ Google Maps ਵਿੱਚ ਚੱਲਣ ਅਤੇ ਸਾਈਕਲ ਚਲਾਉਣ ਦੇ ਰਾਸਤਿਆਂ ਬਾਰੇ ਪਤਾ ਚੱਲਦਾ ਹੈ ਅਤੇ ਇਸ ਤੋਂ ਪਹਿਲਾ ਇਹ ਡਰਾਈਵਿੰਗ ਡਾਈਰੈਕਸ਼ਨ ਵਿੱਚ ਆਇਆ ਸੀ। ਕੰਪਨੀ ਦਾ ਇਹ ਫੀਚਰ ਨੈਵੀਗੇਸ਼ਨ ਨੂੰ ਜ਼ਿਆਦਾ ਸੁਰੱਖਿਅਤ ਅਤੇ ਇੰਟਰੈਕਟਿਵ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ, ਤਾਂਕਿ ਚਲਦੇ ਸਮੇਂ ਟਾਈਪ ਕਰਨ ਦੀ ਲੋੜ ਨਾ ਪਵੇ। ਗੂਗਲ ਦੁਆਰਾ ਜਾਰੀ ਕੀਤੇ ਗਏ ਇਸ ਨਵੇਂ ਅਪਡੇਟ ਨਾਲ ਯੂਜ਼ਰਸ ਹੁਣ ਜੇਮਿਨੀ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛ ਸਕਦੇ ਹਨ। ਜਿਵੇਂ ਕਿ ‘ਮੈਂ ਜਿਹੜੇ ਇਲਾਕੇ ਵਿੱਚ ਹਾਂ, ਉਸ ਬਾਰੇ ਹੋਰ ਦੱਸੋ।’ ‘ਆਲੇ-ਦੁਆਲੇ ਘੁੰਮਣ ਵਾਲੀਆਂ ਕਿਹੜੀਆਂ ਥਾਵਾਂ ਹਨ?’ ਅਤੇ ‘ਕੀ ਮੇਰੇ ਰਾਸਤੇ ਵਿੱਚ ਕੋਈ ਕੈਫੇ ਜਾਂ ਬਾਥਰੂਮ ਹੈ?’ ਇਸ ਤੋਂ ਇਲਾਵਾ, Gemini ETA ਅਪਡੇਟ ਵੀ ਦੇ ਸਕਦਾ ਹੈ, ਸ਼ਡਿਊਲ ਚੈੱਕ ਕਰ ਸਕਦਾ ਹੈ ਜਾਂ ਸਾਈਕਲ ਚਲਾਉਣ ਵਾਲਿਆਂ ਨੂੰ ਬਿਨ੍ਹਾਂ ਹੱਥ ਲਗਾਏ ਮੈਸੇਜ ਵੀ ਭੇਜ ਸਕਦਾ ਹੈ। ਉਦਾਹਰਨ ਦੇ ਤੌਰ ‘ਤੇ ‘ਪ੍ਰੀਆ ਨੂੰ ਮੈਸੇਜ ਕਰੋ ਕਿ ਮੈਂ 10 ਮਿੰਟ ਲੇਟ ਹਾਂ।’

Google Maps ਵਿੱਚ ਜੇਮਿਨੀ ਏਆਈ ਫੀਚਰ ਕਿਵੇਂ ਕੰਮ ਕਰਦਾ?

Google Maps ਵਿੱਚ ਜੇਮਿਨੀ ਏਆਈ ਦੇ ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ Google Maps ਇੰਟਰਫੇਸ ਵਿੱਚ ਮੌਜ਼ੂਦ ਜੇਮਿਨੀ ਆਈਕਨ ‘ਤੇ ਟੈਪ ਕਰਨਾ ਹੋਵੇਗਾ ਜਾਂ Hey Google ਦਾ ਇਸਤੇਮਾਲ ਕਰਨਾ ਹੋਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਫੀਚਰਸ ਨੂੰ ਹੈਡ ਫ੍ਰੀ ਪ੍ਰੋਪਟ ਚਲਦੇ ਸਮੇਂ ਜਾਂ ਬਾਈਕ ਚਲਾਉਦੇ ਸਮੇਂ ਧਿਆਨ ਭਟਕਾਉਣ ਤੋਂ ਬਚਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਜੇਮਿਨੀ ਇੱਕ ਪਰਸਨਲ ਟੂਰ ਗਾਈਡ ਦੇ ਤੌਰ ‘ਤੇ ਵੀ ਕੰਮ ਕਰਦਾ ਹੈ ਅਤੇ ਲੋਕਲ ਸੁਝਾਅ, ਇਤਿਹਾਸਿਕ ਜਾਣਕਾਰੀ ਅਤੇ ਰਿਅਲ ਟਾਈਮ ਅਪਡੇਟ ਵੀ ਦਿੰਦਾ ਹੈ। ਇਹ ਵਿਸਤਾਰ ਗੂਗਲ ਦੀ ਜੇਮਿਨੀ ਏਆਈ ਨੂੰ ਰੋਜ਼ਾਨਾ ਦੇ ਅਨੁਭਵ ਵਿੱਚ ਸ਼ਾਮਲ ਕਰਨ ਦੀ ਵੱਡੀ ਰਣਨੀਤੀ ਨੂੰ ਦਿਖਾਉਦਾ ਹੈ, ਜਿਸ ਨਾਲ ਗੂਗਲ ਮੈਪ ਸਿਰਫ਼ ਇੱਕ ਨੈਵੀਗੇਸ਼ਨ ਟੂਲ ਤੋਂ ਕਿਤੇ ਜ਼ਿਆਦਾ ਬਣ ਜਾਂਦਾ ਹੈ।

Google Maps ਨੂੰ ਮਿਲੇ ਕਈ ਏਆਈ ਪਾਵਰਡ ਫੀਚਰਸ

ਦੱਸ ਦੇਈਏ ਕਿ ਹਾਲ ਹੀ ਵਿੱਚ Google Maps ਨੂੰ ਭਾਰਤੀ ਬਾਜ਼ਾਰ ਲਈ 10 ਅਪਡੇਟ ਦਿੱਤੇ ਗਏ ਹਨ, ਜਿਸ ਵਿੱਚ ਐਡਵਾਂਸਡ ਏਆਈ ਮਾਡਲ ਅਤੇ ਭਾਰਤ ਫਰਸਟ ਫੀਚਰਸ ਨੂੰ ਜੋੜਿਆ ਗਿਆ ਹੈ, ਜਿਸਦਾ ਉਦੇਸ਼ ਰੋਜ਼ਾਨਾ ਦੇ ਸਫ਼ਰ ਨੂੰ ਜ਼ਿਆਦਾ ਆਸਾਨ ਅਤੇ ਸੁਰੱਖਿਅਤ ਬਣਾਉਣਾ ਹੈ। ਕੰਪਨੀ ਦੁਆਰਾ ਜਾਰੀ ਅਪਡੇਟ ਦਾ ਮੁੱਖ ਹਿੱਸਾ ਕੰਪਨੀ ਦੇ ਏਆਈ ਜੇਮਿਨੀ ਨੂੰ Google Maps ਦੀ ਰਿਅਲ ਵਰਲਡ ਜਾਣਕਾਰੀ ਨਾਲ ਜੋੜਨਾ ਹੈ। ਖਾਸ ਗੱਲ ਇਹ ਹੈ ਕਿ ਨਵੇਂ ਸੁਧਾਰਾਂ ਵਿੱਚ ਮੁੱਖ ਨੇਵੀਗੇਸ਼ਨ, ਸੁਰੱਖਿਆ ਅਲਰਟ ਅਤੇ ਟ੍ਰੈਵਲ ਯੂਟਿਲਿਟੀ ਸ਼ਾਮਲ ਕੀਤੇ ਗਏ ਹਨ, ਜਿਸ ਵਿੱਚ ਡਰਾਈਵਿੰਗ ਅਨੁਭਵ ਵਿੱਚ ਜੇਮਿਨੀ ਏਆਈ ਸਹਾਇਕ ਨੂੰ ਸ਼ਾਮਲ ਕਰਨਾ ਵੀ ਯੋਜਨਾ ਦਾ ਹਿੱਸਾ ਹੈ।

Share this content:

Post Comment