Loading Now

CBI ਟੀਮ ਦੇ ਸਵਾਗਤ ਮਾਮਲੇ ਵਿਚ SHO ਸਸਪੈਂਡ

CBI ਟੀਮ ਦੇ ਸਵਾਗਤ ਮਾਮਲੇ ਵਿਚ SHO ਸਸਪੈਂਡ

7, ਅਕਤੂਬਰ – ਪੰਜਾਬ ਵਿਚ ਕੱਲ੍ਹ ਚੱਲਦੀ ਰੇਡ ਦੌਰਾਨ ਸੀਬੀਆਈ ਦੀ ਗੱਡੀ ਉੱਪਰ ਫੁੱਲ ਸੁੱਟਣ ਅਤੇ ਢੋਲ ਵਜਾਉਣ ਦੇ ਮਾਮਲੇ ਵਿੱਚ ਭਵਾਨੀਗੜ੍ਹ ਐਸਐਚਓ ਯਸ਼ਪਾਲ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਸਥਿਤ ਘਰ ਉਤੇ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਛਾਪਾ ਮਾਰਿਆ ਗਿਆ ਸੀ। ਸੀਬੀਆਈ ਟੀਮ ਦੇ ਪੁੱਜਣ ਉਤੇ ਕੁਝ ਲੋਕਾਂ ਵੱਲੋਂ ਫੁੱਲਾਂ ਨਾਲ ਸਵਾਗਤ ਕਰਨ ਅਤੇ ਮਠਿਆਈ ਵੰਡਣ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸੰਗਰੂਰ ਪੁਲਿਸ ਨੇ ਇੱਕ ਐੱਸਐੱਚਓ (SHO) ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਇਹ ਘਟਨਾਕ੍ਰਮ ਉਸ ਦਿਨ ਵਾਪਰਿਆ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਸੰਗਰੂਰ ਦੇ ਦੌਰੇ ਉਤੇ ਸਨ। ਇਸ ਘਟਨਾ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਵਿਰੋਧੀ ਧਿਰਾਂ ਨਾਲ ਜੁੜੇ ਕੁਝ ਸਿਆਸੀ ਵਰਕਰਾਂ ਨੇ ਸੀਬੀਆਈ ਛਾਪੇ ਦਾ ਸਵਾਗਤ ਕੀਤਾ ਸੀ। ਜ਼ਿਕਰਯੋਗ ਹੈ ਕਿ ਘੁੰਮਣ ਦੀ ਘਰਾਚੋਂ ਸਥਿਤ ਰਿਹਾਇਸ਼ ’ਤੇ ਸੀਬੀਆਈ ਦੀ ਤਲਾਸ਼ੀ ਅਭਿਆਨ ਮੰਗਲਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ। ਏਜੰਸੀ ਨੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਵਜੋਂ ਵਰਤੀ ਜਾਂਦੀ ਇੱਕ ਕੋਠੀ (ਜਿੱਥੇ ਘੁੰਮਣ ਰਹਿ ਰਹੇ ਸਨ) ਤੋਂ ਇਲਾਵਾ ਮੁਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਵਿੱਚ ਇਸ ਤਫ਼ਤੀਸ਼ ਨਾਲ ਜੁੜੇ ਹੋਰ ਵਿਅਕਤੀਆਂ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਹੈ।

Share this content:

Post Comment