Loading Now

ATM ਕਾਰਡ ਬਣਾਉਣ ਵਾਲੀ ਕੰਪਨੀ ਦੇ ਮੁਲਾਜ਼ਮਾਂ ‘ਤੇ ਡਿੱਗੀ ਗਾਜ਼, ਹਜ਼ਾਰਾਂ ਲੋਕਾਂ ਦੀ ਚਲੀ ਗਈ ਨੌਕਰੀ

ATM ਕਾਰਡ ਬਣਾਉਣ ਵਾਲੀ ਕੰਪਨੀ ਦੇ ਮੁਲਾਜ਼ਮਾਂ ‘ਤੇ ਡਿੱਗੀ ਗਾਜ਼, ਹਜ਼ਾਰਾਂ ਲੋਕਾਂ ਦੀ ਚਲੀ ਗਈ ਨੌਕਰੀ

ਨਵੀਂ ਦਿੱਲੀ, 31 ਜੁਲਾਈ – ਪੇਮੈਂਟ ਕੰਪਨੀ ਵੀਜ਼ਾ (VISA Cards) ਨੂੰ ਲੈ ਕੇ ਕਈ ਸਾਰੇ ਹੈਰਾਨ ਕਰਨ ਵਾਲੇ ਖੁਲਾਸੇ ਲਗਾਤਾਰ ਸਾਹਮਣੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ ਗਲੋਬਲ ਵਰਕਫੋਰਸ ਦਾ 7% ਹਿੱਸਾ ਯਾਨੀ ਕਿ ਲਗਪਗ 2600 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਜਾ ਰਹੀ ਹੈ। ਉੱਥੇ ਹੀ, ਕੰਪਨੀ ‘ਚ ਹੋ ਰਹੀ ਛਾਂਟੀ (Lay-offs) ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਛਾਂਟੀ ਦਾ ਕਾਰਨ ਪਰਫਾਰਮੈਂਸ ਹੈ ਤਾਂ ਉੱਥੇ ਹੀ ਕੁਝ ਲੋਕ ਇਸ ਗੱਲ ਨਾਲ ਸਹਿਮਤ ਨਹੀਂ ਹਨ। ਅਜਿਹੇ ਵਿਚ ਆਖਿਰ ਵੀਜ਼ਾ ‘ਚ ਛਾਂਟੀ ਦਾ ਅਹਿਮ ਕਾਰਨ ਕੀ ਹੈ, ਆਓ ਜਾਣਦੇ ਹਾਂ।

ਸੋਸ਼ਲ ਮੀਡੀਆ ‘ਤੇ ਕੀ ਕਿਹਾ ਗਿਆ?

ਵੀਜ਼ਾ ਦੇ ਸਾਬਕਾ ਮੁਲਾਜ਼ਮ ਅਰਨਬ ਦਾਸ (Arnab Das) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ‘ਤੇ ਪੋਸਟ ਕਰ ਕੇ ਆਪਣੀ ਪੁਰਾਣੀ ਟੀਮ ਨਾਲ ਹੋਈ ਇਸ ਘਟਨਾ ‘ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਲਿਖਿਆ, “ਵੀਜ਼ਾ ‘ਚ ਮੇਰੀ ਪੂਰੀ ਟੀਮ ਨੂੰ ਕੱਢ ਦਿੱਤਾ ਗਿਆ ਹੈ, ਜਿਸ ਵਿਚ ਮੇਰੇ ਮੈਨੇਜਰ ਵੀ ਸ਼ਾਮਲ ਹਨ। ਅਰਨਬ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਸਾਬਕਾ ਮੈਨੇਜਰ ਨੂੰ ਹਰ ਪਰਫਾਰਮੈਂਸ ਸਾਈਕਲ ‘ਚ ਆਊਟਸਟੈਂਡਿੰਗ ਰੇਟਿੰਗ ਮਿਲਦੀ ਸੀ। ਉਨ੍ਹਾਂ ਕੋਲ ਪ੍ਰੋਡਕਟ ਦੀ ਐਂਡ-ਟੂ-ਐਂਡ ਓਨਰਸ਼ਿਪ ਸੀ ਤੇ ਉਹ ਕੰਪਨੀ ਦੇ ਉਨ੍ਹਾਂ ਚੋਣਵੇਂ ਲੋਕਾਂ ‘ਚੋਂ ਸਨ, ਜਿਨ੍ਹਾਂ ਨੂੰ ਸਭ ਤੋਂ ਆਖਿਰ ‘ਚ ਹਟਾਉਣ ਦੀ ਉਮੀਦ ਕੀਤੀ ਜਾਂਦੀ। ਇਸ ਦੇ ਬਾਵਜੂਦ ਬੈਂਗਲੁਰੂ ‘ਚ ਉਨ੍ਹਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ। ਅਰਨਬ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਤੋਂ ਬਹੁਤ ਹੈਰਾਨੀ ਜ਼ਰੂਰ ਹੋਈ, ਪਰ ਉਹ ਦੱਸਦੇ ਹਨ ਕਿ ‘ਮੈਂ ਖੁਸ਼ ਹਾਂ, ਕਿਉਂਕਿ ਮੈਂ ਸਮਾਂ ਰਹਿੰਦੇ ਵੀਜ਼ਾ ਨੂੰ ਛੱਡ ਦਿੱਤਾ ਸੀ’।

ਕੀ ਹੈ ਵਾਇਰਲ ਦਾਅਵੇ ਦੀ ਸੱਚਾਈ?

ਅਰਨਬ ਦਾਸ ਦੀ ਇਸ ਪੋਸਟ ਨੂੰ ਲੈ ਕੇ ਕਈ ਸਾਰੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ। ਲੋਕਾਂ ਦਾ ਕਹਿਣਾ ਸੀ ਕਿ ਕਾਰਪੋਰੇਟ ਵਰਲਡ ‘ਚ ਹੋਣ ਵਾਲੀ ਛਾਂਟੀ ਦਾ ਪਰਫਾਰਮੈਂਸ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਇਕ ਯੂਜ਼ਰ ਨੇ ਲਿਖਿਆ, “ਛਾਂਟੀ ਦਾ ਪਰਫਾਰਮੈਂਸ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਜਦੋਂ ਗੱਲ ਕਾਸਟ ਕਟਿੰਗ ਦੀ ਆਉਂਦੀ ਹੈ ਤਾਂ ਕੰਪਨੀਆਂ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਦੇਖਦੀਆਂ ਹਨ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਤੇ ਜਿਨ੍ਹਾਂ ਦੀ ਸੈਲਰੀ ਜ਼ਿਆਦਾ ਹੁੰਦੀ ਹੈ। ਉੱਥੇ ਹੀ ਦਫ਼ਤਰ ਅੰਦਰ ਮਾਹੌਲ ਕਾਫ਼ੀ ਜ਼ਿਆਦਾ ਤਣਾਅਪੂਰਨ ਹੈ। ਲੋਕ ਫਿਲਹਾਲ ਇਸ ਦੁਚਿੱਤੀ ‘ਚ ਹਨ ਕਿ ਉਹ ਅੱਗੇ ਕੀ ਕਰਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਜਿਹੇ ਮਾਹੌਲ ‘ਵਿੱਚ ਕੰਮ ਕਰ ਪਾਉਣਾ ਕਾਫ਼ੀ ਮੁਸ਼ਕਲ ਹੈ।

ਕਿਉਂ ਹੋ ਰਹੀ ਹੈ ਛਾਂਟੀ?

ਵੀਜ਼ਾ ਦੇ ਸੀਈਓ ਰਿਆਨ ਮੈਕਇਨਰਨੀ (Ryan McInerney) ਨੇ ਇਕ ਸਟਾਫ ਮੈਮੋ ‘ਚ ਕਿਹਾ ਹੈ ਕਿ ਕੰਪਨੀ ਨੂੰ ਆਪਣੇ ਕੰਮ ਕਰਨ ਦੇ ਤਰੀਕੇ ‘ਚ ਲਗਾਤਾਰ ਬਦਲਾਅ ਕਰਨ ਦੀ ਲੋੜ ਹੈ ਤਾਂ ਜੋ ਵਿਕਾਸ ਦੇ ਨਵੇਂ ਮੌਕਿਆਂ ਨੂੰ ਭੁਣਾਇਆ ਜਾ ਸਕੇ ਅਤੇ ਇੰਡਸਟਰੀ ਦੇ ਬਦਲਾਵਾਂ ‘ਚ ਅੱਗੇ ਰਿਹਾ ਜਾ ਸਕੇ। ਇਸ ਪ੍ਰਕਿਰਿਆ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵੱਡਾ ਰੋਲ ਪਲੇਅ ਕਰ ਰਿਹਾ ਹੈ। ਏਆਈ ਦੀ ਮਦਦ ਨਾਲ ਵਾਰ-ਵਾਰ ਕੀਤੇ ਜਾਣ ਵਾਲੇ ਕੰਮ ਘੱਟ ਹੋਏ ਹਨ ਅਤੇ ਪ੍ਰੋਡਕਟ ਡਿਵੈਲਪਮੈਂਟ ਦੀ ਰਫ਼ਤਾਰ ਤੇਜ਼ ਹੋਈ ਹੈ। ਹਾਲਾਂਕਿ, ਕਈ ਮੀਡੀਆ ਰਿਪੋਰਟਾਂ ਦਾ ਮੰਨਣਾ ਹੈ ਕਿ ਇਕੱਲਾ ਏਆਈ ਇਸ ਛਾਂਟੀ ਦੀ ਅਸਲੀ ਵਜ੍ਹਾ ਨਹੀਂ ਹੈ।

Share this content:

Post Comment