Apple ਨੇ 18 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਨੂੰ ਰੋਕਿਆ
ਹੈਦਰਾਬਾਦ, 23 ਮਈ – Apple ਦਾ ਐਪ ਸਟੋਰ ਆਈਫੋਨ, ਆਈਪੈਡ ਅਤੇ ਮੈਕ ਲਈ ਡਿਜ਼ਾਈਨ ਕੀਤੀਆਂ ਐਪਾਂ ਲਈ ਇੱਕ ਗਲੋਬਲ ਮੰਜ਼ਿਲ ਹੈ। ਇਸ ਪਲੇਟਫਾਰਮ ‘ਤੇ 175 ਸਟੋਰਫਰੰਟ ‘ਤੇ ਹਰ ਹਫ਼ਤੇ 850 ਮਿਲੀਅਨ ਤੋਂ ਜ਼ਿਆਦਾ ਲੋਕ ਆਉਦੇ ਹਨ, ਜੋ ਇਸਨੂੰ ਬੁਰੇ ਲੋਕਾਂ ਲਈ ਵੀ ਵਧੀਆਂ ਨਿਸ਼ਾਨਾ ਬਣਾਉਦਾ ਹੈ, ਜੋ ਜਾਂ ਤਾਂ ਮਾਲਵੇਅਰ ਵੰਡਣ ਦੀ ਕੋਸ਼ਿਸ਼ ਕਰਦੇ ਹਨ ਜਾਂ ਯੂਜ਼ਰਸ ਤੋਂ ਪੈਸੇ ਠੱਗਦੇ ਹਨ। ਇਕੱਲੇ 2025 ਵਿੱਚ ਐਪਲ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਐਪ ਸਟੋਰ ‘ਤੇ 2.2 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ ਵਾਲੇ ਟ੍ਰਾਂਜੈਕਸ਼ਨ ਨੂੰ ਬਲੌਕ ਕੀਤਾ ਹੈ, ਜਿਸ ਨਾਲ ਪਿਛਲੇ ਛੇ ਸਾਲਾ ਵਿੱਚ ਕੁੱਲ ਰੋਕਥਾਮ ਦਾ ਅੰਕੜਾ 11.2 ਬਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਿਆ ਹੈ।
ਇਸ ਤੋਂ ਇਲਾਵਾ, ਅਮਰੀਕੀ ਤਕਨੀਕੀ ਕੰਪਨੀ ਦਾ ਦਾਅਵਾ ਹੈ ਕਿ ਉਸਨੇ ਸਟੋਰ ‘ਤੇ ਖਰਾਬ ਐਪ ਵੰਡਣ ਨਾਲ ਬੁਰੇ ਲੋਕਾਂ ਨੂੰ ਰੋਕਣ ਲਈ ਕਦਮ ਚੁੱਕੇ ਹਨ ਅਤੇ ਪਿਛਲੇ ਸਾਲ 2 ਮਿਲੀਅਨ ਤੋਂ ਜ਼ਿਆਦਾ ਸਮੱਸਿਆਵਾਂ ਵਾਲੇ ਐਪ ਸਬਮਿਸ਼ਨ ਨੂੰ ਰੱਦ ਕਰ ਦਿੱਤਾ ਹੈ। ਐਪਲ ਨੇ ਇੱਕ ਬਲੌਗ ਪੋਸਟ ਵਿੱਚ ਕਿਹਾ ਕਿ ਜਿਵੇਂ-ਜਿਵੇਂ ਡਿਜੀਟਲ ਦੁਨੀਆ ਵੱਧ ਰਹੀ ਹੈ, ਗਲਤ ਇਰਾਦੇ ਵਾਲੇ ਲੋਕ ਆਪਣੇ ਤਰੀਕੇ ਬਦਲ ਰਹੇ ਹਨ ਅਤੇ ਅਕਸਰ ਖਪਤਕਾਰ ਅਤੇ ਸਹੀ ਬਿਜ਼ਨੇਸ ਨੂੰ ਨਿਸ਼ਾਨਾ ਬਣਾਉਣ ਲਈ ਧੋਖੇ ਵਾਲੇ ਤਰੀਕਿਆਂ ਦਾ ਇਸਤੇਮਾਲ ਕਰ ਰਹੇ ਹਨ। ਐਪਲ ਨੇ ਅੱਗੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਐਪਲ ਲਗਾਤਾਰ ਆਪਣੇ ਮਲਟੀਲੇਅਰਡ ਡਿਫੇਂਸ ਨੂੰ ਬਿਹਤਰ ਬਣਾ ਰਿਹਾ ਹੈ ਅਤੇ ਗਲਤ ਇਰਾਦੇ ਵਾਲੀ ਗਤੀਵਿਧੀ ਦਾ ਪਤਾ ਲਗਾਉਣ ਅਤੇ ਉਸਨੂੰ ਰੋਕਣ ਲਈ ਮਾਹਿਰ ਹਿਊਮਨ ਰਿਵਿਊ ਅਤੇ ਐਡਵਾਂਸਡ ਮਸ਼ੀਨ ਲਰਨਿੰਗ ਤਕਨਾਲੋਜੀ ਦਾ ਇਸਤੇਮਾਲ ਕਰ ਰਿਹਾ ਹੈ।
ਐਪਲ ਸਟੋਰ ‘ਤੇ ਧੋਖਾਧੜੀ ਵਿਰੁੱਧ ਐਪਲ ਦੀ ਲੜਾਈ
ਅਕਾਊਂਟ ਧੋਖਾਧੜੀ: ਐਪਲ ਨੇ ਕਿਹਾ ਕਿ ਉਸਦੀ ਟਰੱਸਟ ਅਤੇ ਸੇਫ਼ਟੀ ਟੀਮ ਨੇ 2025 ਵਿੱਚ ਕਈ ਤਰ੍ਹਾਂ ਦੇ ਧੋਖਾਧੜੀ ਅਤੇ ਗਲਤ ਇਸਤੇਮਾਲ ਦੀਆਂ ਕੋਸ਼ਿਸ਼ਾਂ ਨੂੰ ਬਲੌਕ ਕੀਤਾ, ਜਿਸ ਵਿੱਚ ਬੌਟ ਨਾਲ ਚੱਲਣ ਵਾਲੇ ਨਕਲੀ ਅਕਾਊਂਟ, ਸਪੈਮ ਅਤੇ ਗਲਤ ਇਰਾਦੇ ਵਾਲੀਆਂ ਐਪਾਂ ਸ਼ਾਮਲ ਹਨ। ਕੰਪਨੀ ਨੇ 1.1 ਬਿਲੀਅਨ ਧੋਖਾਧੜੀ ਵਾਲੇ ਗ੍ਰਾਹਕ ਅਕਾਊਂਟ ਬਣਾਉਣ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਅਤੇ ਧੋਖਾਧੜੀ ਨਾਲ ਜੁੜੇ 40.4 ਮਿਲੀਅਨ ਹੋਰ ਅਕਾਊਂਟ ਬੰਦ ਕਰ ਦਿੱਤੇ। ਐਪਲ ਨੇ ਧੋਖਾਧੜੀ ਦੀਆਂ ਚਿੰਤਾਵਾਂ ਕਾਰਨ 1,93,000 ਡਿਵੈਲਪਰ ਅਕਾਊਂਟ ਵੀ ਬੰਦ ਕਰ ਦਿੱਤੇ ਅਤੇ 1,38,000 ਤੋਂ ਜ਼ਿਆਦਾ ਡਿਵੈਲਪਰ ਦਾਖਲਾ ਰੱਦ ਕਰ ਦਿੱਤਾ। ਨੁਕਸਾਨ ਪਹੁੰਚਾਉਣ ਵਾਲੇ ਸਾਫ਼ਟਵੇਅਰ ਵੰਡ ਨੂੰ ਰੋਕਣ ਲਈ ਕੰਪਨੀ ਨੇ ਪਾਈਰੇਟ ਸਟੋਰਫਰੰਟ ‘ਤੇ 28,000 ਗੈਰ-ਕਾਨੂੰਨੀ ਐਪਾਂ ਨੂੰ ਬਲੌਕ ਕੀਤਾ, ਜਿਸ ਵਿੱਚ ਮਾਲਵੇਅਰ, ਜੂਆ, ਪੋਰਨੋਗ੍ਰਾਫੀ ਅਤੇ ਪਾਈਰੇਟਿਡ ਐਪਾਂ ਸ਼ਾਮਲ ਹਨ। ਇਸਦੇ ਨਾਲ ਹੀ, ਪਿੱਛਲੇ ਮਹੀਨੇ ਇਕੱਲੇ ਐਪ ਸਟੋਰ ਦੇ ਬਾਹਰ ਵੰਡੀਆਂ ਗਈਆਂ ਐਪਾਂ ਨੂੰ ਇੰਸਟਾਲ ਜਾਂ ਲਾਂਚ ਕਰਨ ਦੀ 2.9 ਮਿਲੀਅਨ ਕੋਸ਼ਿਸ਼ਾਂ ਨੂੰ ਵੀ ਰੋਕਿਆ।
ਐਪ ਰਿਵਿਊ: ਐਪਲ ਨੇ ਕਿਹਾ ਕਿ ਏਆਈ ਡਿਵੈਲਪਮੈਂਟ ਟੂਲ ਤੋਂ ਵੱਧਦੇ ਐਪ ਸਬਮਿਸ਼ਨ ਨੂੰ ਸੰਭਾਲਣ ਲਈ 2025 ਵਿੱਚ ਉਸਦੇ ਐਪ ਰਿਵਿਊ ਪ੍ਰੋਸੈਸ ਨੂੰ ਕਾਫ਼ੀ ਵਧਾਇਆ ਗਿਆ, ਜਿਸ ਵਿੱਚ 9.1 ਮਿਲੀਅਨ ਤੋਂ ਜ਼ਿਆਦਾ ਸਬਮਿਸ਼ਨ ਦਾ ਰਿਵਿਊ ਕੀਤਾ ਗਿਆ ਅਤੇ 3,06,000 ਤੋਂ ਜ਼ਿਆਦਾ ਨਵੇਂ ਡਿਵੈਲਪਰਾਂ ਨੂੰ ਸ਼ਾਮਲ ਕੀਤਾ ਗਿਆ। ਕੰਪਨੀ ਨੇ ਐਪ ਸਟੋਰ ਦਿਸ਼ਾ ਨਿਰਦੇਸ਼ ਦੀ ਉਲੰਘਣਾ ਕਰਨ ਵਾਲੇ 2 ਮਿਲੀਅਨ ਤੋਂ ਜ਼ਿਆਦਾ ਸਬਮਿਸ਼ਨ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਸਪੈਮ, ਕਾਪੀ ਕੀਤੇ ਕੰਟੈਟ, ਪ੍ਰਾਈਵੇਸੀ ਉਲੰਘਣਾ, ਲੁੱਕੇ ਹੋਏ ਫੀਚਰਸ ਸ਼ਾਮਲ ਸੀ, ਜਿਸ ਕਰਕੇ ਲਗਭਗ 59,000 ਐਪ ਹਟਾ ਦਿੱਤੇ ਗਏ। ਐਪਲ ਨੇ ਕਿਹਾ ਕਿ ਉਨ੍ਹਾਂ ਦਾ ਰਿਵਿਊ ਸਿਸਟਮ ਮਨੁੱਖੀ ਰਿਵਿਊ ਕਰਨ ਵਾਲਿਆਂ ਨੂੰ ਏਆਈ ਅਤੇ ਮਸ਼ੀਨ ਲਰਨਿੰਗ ਟੂਲ ਨਾਲ ਜੋੜਦਾ ਹੈ, ਤਾਂਕਿ ਗਲਤ ਪੈਟਰਨ ਦਾ ਪਤਾ ਲਗਾਇਆ ਜਾ ਸਕੇ ਅਤੇ ਰਿਵਿਊ ਦੀ ਕੁਸ਼ਲਤਾ ਨੂੰ ਬਿਹਤਰ ਬਣਾਇਆ ਜਾ ਸਕੇ। ਕੰਪਨੀ ਨੇ ਧੋਖਾਧੜੀ ਜਾਂ ਸੁਰੱਖਿਆ ਚਿੰਤਾਵਾਂ ਕਰਕੇ 2.5 ਮਿਲੀਅਨ ਤੋਂ ਜ਼ਿਆਦਾ ਟੈਸਟਫਲਾਈਚਟ ਐਪ ਸਬਮਿਸ਼ਨ ਨੂੰ ਯੂਜ਼ਰਸ ਤੱਕ ਪਹੁੰਚਾਉਣ ਤੋਂ ਪਹਿਲਾ ਹੀ ਬਲੌਕ ਕਰ ਦਿੱਤਾ।
ਡਿਸਕਵਰੀ ਧੋਖਾਧੜੀ: ਐਪਲ ਨੇ ਕਿਹਾ ਕਿ ਉਹ ਐਪ ਸਟੋਰ ‘ਤੇ ਡਿਸਕਵਰੀ ਧੋਖਾਧੜੀ ਨੂੰ ਹੱਲ ਕਰਨ ਲਈ ਹਿਊਮਨ ਮਾਡਰੇਸ਼ਨ ਅਤੇ ਏਆਈ ਡ੍ਰਿਵਨ ਸਿਸਟਮ ਦਾ ਮਿਕਸ ਇਸਤੇਮਾਲ ਕਰਦਾ ਹੈ, ਜਿਸ ਨਾਲ ਨਕਲੀ ਰੇਟਿੰਗ, ਰਿਵਿਊ, ਸਪੈਮ ਅਤੇ ਧੋਖੇ ਵਾਲੇ ਐਪ ਪ੍ਰਮੋਸ਼ਨ ਤਰੀਕੇ ਸ਼ਾਮਲ ਹਨ। ਸਾਲ 2025 ਵਿੱਚ ਕੰਪਨੀ ਨੇ 1.3 ਬਿਲੀਅਨ ਤੋਂ ਜ਼ਿਆਦਾ ਰੇਟਿੰਗ ਅਤੇ ਰਿਵਿਊ ਪ੍ਰੋਸੈਸ ਕੀਤੇ ਜਦਕਿ ਲਗਭਗ 195 ਮਿਲੀਅਨ ਧੋਖਾਧੜੀ ਰਿਵਿਊ ਅਤੇ ਰੇਟਿੰਗ ਨੂੰ ਪਬਲਿਕ ਵਿੱਚ ਦਿਖਣ ਤੋਂ ਪਹਿਲਾ ਬਲੌਕ ਕਰ ਦਿੱਤਾ। ਐਪਲ ਨੇ ਲਗਭਗ 7,800 ਧੋਖੇ ਵਾਲੀਆਂ ਐਪਾਂ ਨੂੰ ਐਪ ਸਟੋਰ ਸਰਚ ਨਤੀਜੇ ਵਿੱਚ ਦਿਖਣ ਤੋਂ ਵੀ ਰੋਕਿਆ ਅਤੇ ਹੋਰ 11,500 ਐਪਾਂ ਨੂੰ ਐਪ ਸਟੋਰ ਚਾਰਟ ‘ਤੇ ਰੈਂਕ ਕਰਨ ਤੋਂ ਬਲੌਕ ਕਰ ਦਿੱਤਾ, ਤਾਂਕਿ ਅਸਲੀ ਡਿਵੈਲਪਰਾਂ ਦੀ ਦਿੱਖ ਬਣੀ ਰਹੇ ਅਤੇ ਐਪ ਡਿਸਕਵਰੀ ਵਿੱਚ ਭਰੋਸਾ ਬਣਿਆ ਰਹੇ।
ਭੁਗਤਾਨ ਧੋਖਾਧੜੀ: ਐਪਲ ਨੇ ਕਿਹਾ ਕਿ ਉਹ 2025 ਵਿੱਚ ਇਨਕ੍ਰਿਪਸ਼ਨ, ਮਨੁੱਖੀ ਨਿਗਰਾਨੀ ਅਤੇ ਮਸ਼ੀਨ ਲਰਨਿੰਗ ਆਧਾਰਿਤ ਧੋਖਾਧੜੀ ਡਿਟੈਕਸ਼ਨ ਸਿਸਟਮ ਦੇ ਮੇਲ ਰਾਹੀਂ ਐਪ ਸਟੋਰ ਇਕੋਸਿਸਟਮ ਵਿੱਚ ਭੁਗਤਾਨ ਸੁਰੱਖਿਆ ਨੂੰ ਮਜ਼ਬੂਤ ਕਰਨਾ ਜਾਰੀ ਰੱਖੇਗਾ। ਕੰਪਨੀ ਨੇ ਦੱਸਿਆ ਕਿ 6,80,000 ਤੋਂ ਜ਼ਿਆਦਾ ਐਪ ਟ੍ਰਾਂਜੈਕਸ਼ਨ ਨੂੰ ਸੁਰੱਖਿਅਤ ਰੂਪ ਨਾਲ ਪ੍ਰੋਸੈਸ ਕਰਨ ਲਈ ਐਪਲ ਪਲੇ ਅਤੇ ਸਟੋਰਕਿੱਟ ਸਮੇਤ ਐਪਲ ਦੀ ਭੁਗਤਾਨ ਤਕਨਾਲੋਜੀ ਦਾ ਇਸਤੇਮਾਲ ਕਰਦੇ ਹਨ। ਪਿਛਲੇ ਸਾਲ ਐਪਲ ਨੇ ਕਿਹਾ ਕਿ ਉਸਨੇ 2.2 ਬਿਲੀਅਨ ਡਾਲਰ ਤੋਂ ਜ਼ਿਆਦਾ ਧੋਖਾਧੜੀ ਵਾਲੇ ਟ੍ਰਾਂਜੈਕਸ਼ਨ ਨੂੰ ਬਲੌਕ ਕੀਤਾ, 5.4 ਮਿਲੀਅਨ ਤੋਂ ਜ਼ਿਆਦਾ ਚੋਰੀ ਹੋਏ ਕ੍ਰੇਡਿਟ ਕਾਰਡ ਨੂੰ ਖਰੀਦਦਾਰੀ ਲਈ ਇਸਤੇਮਾਲ ਹੋਣ ਤੋਂ ਰੋਕਿਆ ਅਤੇ ਧੋਖਾਧੜੀ ਭੁਗਤਾਨ ਗਤੀਵਿਧੀ ਵਿੱਚ ਸ਼ਾਮਲ ਲਗਭਗ 2 ਮਿਲੀਅਨ ਯੂਜ਼ਰ ਅਕਾਊਂਟ ਨੂੰ ਬੈਨ ਕੀਤਾ।
Share this content:



Post Comment