Loading Now

Amazon ਨੇ ਭਾਰਤ ਦੇ 120 ਤੋਂ ਵੱਧ ਸ਼ਹਿਰਾਂ ’ਚ ਸ਼ੁਰੂ ਕੀਤੀ Ultra-fast ਡਿਲੀਵਰੀ ਸੇਵਾ

Amazon ਨੇ ਭਾਰਤ ਦੇ 120 ਤੋਂ ਵੱਧ ਸ਼ਹਿਰਾਂ ’ਚ ਸ਼ੁਰੂ ਕੀਤੀ Ultra-fast ਡਿਲੀਵਰੀ ਸੇਵਾ

ਨਵੀਂ ਦਿੱਲੀ, 2 ਅਕਤੂਬਰ – ਈ-ਕਾਮਰਸ ਖੇਤਰ ਦੀ ਮਸ਼ਹੂਰ ਕੰਪਨੀ Amazon ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਆਪਣੇ ਗਾਹਕਾਂ ਨੂੰ ਵੱਡੀ ਸਹੂਲਤ ਦਿੰਦਿਆਂ ਆਪਣੀ Ultra-Fast ਡਿਲੀਵਰੀ ਸੇਵਾ (Amazon Now) ਦਾ ਵਿਸਥਾਰ ਭਾਰਤ ਦੇ 120 ਤੋਂ ਵੱਧ ਸ਼ਹਿਰਾਂ ਵਿੱਚ ਕਰ ਦਿੱਤਾ ਹੈ। ਕੰਪਨੀ ਨੇ ਮਹਿਜ਼ ਦੋ ਹਫ਼ਤਿਆਂ ਦੇ ਅੰਦਰ ਆਪਣੇ ਇਸ ਨੈੱਟਵਰਕ ਦੇ ਦਾਇਰੇ ਨੂੰ ਦੋਗੁਣਾ ਕਰ ਲਿਆ ਹੈ। ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕੰਪਨੀ ਨੇ ਦੱਸਿਆ ਕਿ ਇਹ ਸੇਵਾ ਹੁਣ ਉੱਤਰ ਭਾਰਤ ਦੇ ਅੰਮ੍ਰਿਤਸਰ, ਅਬੋਹਰ, ਜਲੰਧਰ, ਅੰਬਾਲਾ ਤੋਂ ਲੈ ਕੇ ਮੰਗਲੌਰ, ਮਨੀਪਾਲ, ਵਿਸ਼ਾਖਾਪਟਨਮ, ਕੋਚੀ, ਚੰਗਨਾਚੇਰੀ, ਭੁਵਨੇਸ਼ਵਰ ਅਤੇ ਕਰਵਾਰ ਵਰਗੇ ਸ਼ਹਿਰਾਂ ਵਿੱਚ ਉਪਲਬਧ ਹੋ ਗਈ ਹੈ।

Amazon now ਰਾਹੀਂ ਗਾਹਕਾਂ ਨੂੰ ਹਜ਼ਾਰਾਂ ਉਤਪਾਦ ਮੁਹੱਈਆ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਰਾਸ਼ਨ (ਗ੍ਰੋਸਰੀ), ਤਾਜ਼ੇ ਫਲ ਤੇ ਸਬਜ਼ੀਆਂ, ਫਰੋਜ਼ਨ ਫੂਡ, ਨਿੱਜੀ ਦੇਖਭਾਲ ਦੇ ਉਤਪਾਦ, ਫੈਸ਼ਨ ਤੇ ਬਿਊਟੀ ਆਈਟਮਾਂ, ਛੋਟੇ ਬਜਲੀ ਉਪਕਰਣ ਅਤੇ ਰਸੋਈ ਦਾ ਸਾਮਾਨ ਸ਼ਾਮਲ ਹੈ। ਕੰਪਨੀ ਅਨੁਸਾਰ ਇਨ੍ਹਾਂ ਆਰਡਰਾਂ ਦੀ ਪੂਰਤੀ ਲਗਭਗ 800 ਮਾਈਕ੍ਰੋ-ਫੁਲਫਿਲਮੈਂਟ ਅਤੇ ਅਰਬਨ ਸੈਂਟਰਾਂ ਦੇ ਨੈੱਟਵਰਕ ਰਾਹੀਂ ਕੀਤੀ ਜਾਵੇਗੀ। Amazon ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ (ਐਵਰੀਡੇਅ ਐਸੇਂਸ਼ੀਅਲਜ਼) ਹਰਸ਼ ਗੋਇਲ ਨੇ ਕਿਹਾ, “ਅਸੀਂ ‘Amazonਗ੍ਰੇਟ ਇੰਡੀਅਨ ਫੈਸਟੀਵਲ’ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ – ਉੱਤਰ ਵਿੱਚ ਅੰਮ੍ਰਿਤਸਰ ਤੇ ਅਬੋਹਰ ਤੋਂ ਲੈ ਕੇ ਦੱਖਣ ਵਿੱਚ ਕੋਚੀ ਤੇ ਚੰਗਨਾਚੇਰੀ ਤੱਕ ‘Amazonnow’ ਦੀਆਂ ਸੁਪਰਫਾਸਟ ਡਿਲੀਵਰੀ ਸੇਵਾਵਾਂ ਪਹੁੰਚਾ ਕੇ ਬਹੁਤ ਖੁਸ਼ ਹਾਂ। ਇਹ Amazonਇੰਡੀਆ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬਿਜ਼ਨਸ ਯੂਨਿਟ ਬਣ ਗਿਆ ਹੈ, ਜਿਸ ਦੇ ਆਰਡਰ ਹਰ ਤਿਮਾਹੀ ਵਿੱਚ ਦੋਗੁਣੇ ਹੋ ਰਹੇ ਹਨ।

ਕੰਪਨੀ ਨੇ ਸਤੰਬਰ ਵਿੱਚ ਦੱਸਿਆ ਸੀ ਕਿ Amazonnow ਨੇ ਪਿਛਲੇ ਤਿੰਨ ਮਹੀਨਿਆਂ ਦੇ ਅਧਾਰ ’ਤੇ ਭਾਰਤ ਵਿੱਚ 1 ਅਰਬ ਅਮਰੀਕੀ ਡਾਲਰ ਦੀ ਸਾਲਾਨਾ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਦੀ ਯੋਜਨਾ ਇਸ ਸੇਵਾ ਨੂੰ 300 ਤੋਂ ਵੱਧ ਸ਼ਹਿਰਾਂ ਵਿੱਚ ਵਧਾਉਣ ਅਤੇ ਦੇਸ਼ ਦਾ ਸਭ ਤੋਂ ਵੱਡਾ ‘ਮਿੰਟਾਂ ’ਚ ਡਿਲੀਵਰੀ’ ਨੈੱਟਵਰਕ ਤਿਆਰ ਕਰਨ ਦੀ ਹੈ। ਇਸ ਤੋਂ ਇਲਾਵਾ, 8 ਅਕਤੂਬਰ ਤੋਂ ਸ਼ੁਰੂ ਹੋ ਰਹੇ Amazonਗ੍ਰੇਟ ਇੰਡੀਅਨ ਫੈਸਟੀਵਲ’ ਦੌਰਾਨ Amazonnow ’ਤੇ ਵਿਸ਼ੇਸ਼ ਛੋਟਾਂ ਤੇ ਡੀਲਜ਼ ਵੀ ਮਿਲਣਗੀਆਂ। ਐੱਸ.ਬੀ.ਆਈ. (SBI) ਕ੍ਰੈਡਿਟ ਅਤੇ ਡੈਬਿਟ ਕਾਰਡ ਧਾਰਕਾਂ ਨੂੰ 10 ਫੀਸਦੀ ਤੁਰੰਤ ਛੋਟ ਮਿਲੇਗੀ, ਜਦਕਿ ਪ੍ਰਾਈਮ ਮੈਂਬਰਾਂ ਲਈ 10 ਫੀਸਦੀ ਤੱਕ ਦੀ ਵਾਧੂ ਬਚਤ ਦਾ ਪ੍ਰਬੰਧ ਕੀਤਾ ਗਿਆ ਹੈ।

Share this content:

Post Comment