Loading Now

AI ਨਾਲ ਮੁੜ ਕੀਤੀ ਗਈ ਦਰਬਾਰ ਸਾਹਿਬ ਦੀ ਬੇਅਦਬੀ

AI ਨਾਲ ਮੁੜ ਕੀਤੀ ਗਈ ਦਰਬਾਰ ਸਾਹਿਬ ਦੀ ਬੇਅਦਬੀ

ਅੰਮ੍ਰਿਤਸਰ, 4 ਮਈ – ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਮੁੜ ਬੇਅਦਬੀ ਕੀਤੀ ਗਈ। ਇਸ ਦੀ ਤਸਵੀਰ ਵੀ ਸਾਹਮਣੇ ਆਈ ਹੈ। ਇਸ ਵਿੱਚ ਤਿੰਨ ਲੋਕ ਇੱਕ ਲੜਕਾ ਅਤੇ ਦੋ ਆਦਮੀ – ਦਰਬਾਰ ਸਾਹਿਬ ਵਿਖੇ ਨੰਗੇ ਪੈਰੀਂ ਤੇ ਚੱਪਲਾਂ ’ਚ ਨਜ਼ਰ ਆਏ। ਇੰਨਾ ਹੀ ਨਹੀਂ ਇਨ੍ਹਾਂ ਨੇ ਬੇਅਦਬੀ ਵਾਲੀ ਤਸਵੀਰ ਦਾ ਸਟੇਟਸ ਵੀ ਲਾਇਆ।

ਤਿੰਨਾਂ ਨੇ ਸਿਰ ਵੀ ਨਹੀਂ ਢਕਿਆ ਹੋਇਆ ਸੀ। ਉਹ ਇੱਕ ਨਵੀਂ ਐਕਟਿਵਾ ਦੀਆਂ ਚਾਬੀਆਂ ਫੜੀ ਫੋਟੋ ਲਈ ਪੋਜ਼ ਦਿੰਦੇ ਵਿਖਾਈ ਦਿੱਤੇ। ਇਸ ਨਾਲ ਲੋਕਾਂ ਵਿੱਚ ਰੋਸ ਫੈਲ ਗਿਆ ਹੈ। ਜਦੋਂ ਸਿੱਖ ਨੇ ਫੋਨ ਕਰਕੇ ਉਸ ਆਦਮੀ ਤੋਂ ਸਵਾਲ ਕੀਤਾ, ਤਾਂ ਉਸ ਨੇ ਕਿਹਾ, “ਅਸੀਂ ਇਸ ਨੂੰ ਡਿਲੀਟ ਕਰ ਦੇਵਾਂਗੇ। ਅਸੀਂ ਮੁਆਫ਼ੀ ਮੰਗਦੇ ਹਾਂ, ਇਹ ਅਣਜਾਣੇ ਵਿੱਚ ਹੋਇਆ। ਕਿਰਪਾ ਕਰਕੇ ਸਾਨੂੰ ਮੁਆਫ਼ ਕਰੋ।” ਹਾਲਾਂਕਿ, ਇਹ ਪਹਿਲੀ ਅਜਿਹੀ ਘਟਨਾ ਨਹੀਂ ਹੈ। ਕੁਝ ਦਿਨ ਪਹਿਲਾਂ, ਇੱਕ ਏਆਈ ਵੀਡੀਓ ਬਣਾਈ ਗਈ ਸੀ ਜਿਸ ਵਿੱਚ ਇੱਕ ਪਿੰਜਰ ਨੂੰ ਪੱਗ ਬੰਨ੍ਹ ਕੇ ਪਰਿਕਰਮਾ ਕਰਦੇ ਦਿਖਾਇਆ ਗਿਆ ਸੀ।

Share this content:

Post Comment