Loading Now

ਬਾਬਿਆਂ ਨੇ ਟਰੈਕਟਰ ਲਗਾ ਕੇ ਚਲਾ ਦਿੱਤਾ ਦਰਿਆ ਵਿੱਚ ਵੱਡਾ ਬੇੜਾ

ਬਾਬਿਆਂ ਨੇ ਟਰੈਕਟਰ ਲਗਾ ਕੇ ਚਲਾ ਦਿੱਤਾ ਦਰਿਆ ਵਿੱਚ ਵੱਡਾ ਬੇੜਾ

ਗੁਰਦਾਸਪੁਰ, 24 ਸਤੰਬਰ – ਹਜੂਰ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ ਰਾਵੀ ਦਰਿਆ ਦੇ ਪਾਰ ਵਸੇ ਸੱਤ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ । ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਰਲੇ ਸੱਤ ਪਿੰਡ ਜਿਹੜੇ ਟਾਪੂ ਜਿਹੇ ਬਣ ਕੇ ਰਹਿ ਗਏ ਸਨ ਦੇ ਲੋਕਾਂ ਨੂੰ ਹੁਣ ਸਮਾਜ ਸੇਵੀਆਂ ਵੱਲੋਂ ਰਾਹਤ ਸਮਗਰੀ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਲੋਕਾਂ ਦੇ ਘਰਾਂ ਦਾ ਫਰਨੀਚਰ, ਬੈਡ ,ਬਿਸਤਰੇ, ਕੱਪੜੇ , ਘਰ ਅਤੇ ਪਸ਼ੂਆਂ ਦਾ ਚਾਰਾ ਸਭ ਕੁਝ ਤਬਾਹ ਹੋ ਚੁੱਕਿਆ ਹੈ ਅਤੇ ਬਹੁਤ ਸਾਰੀਆਂ ਸਮਾਜਸੇਵੀ ਜਥੇਬੰਦੀਆਂ ਇਹਨਾਂ ਲਈ ਵੱਖ-ਵੱਖ ਸਮਾਨ ਲੈ ਕੇ ਦੂਰੋਂ ਦੂਰੋਂ ਪਹੁੰਚ ਰਹੀਆਂ ਹਨ ਪਰ ਰਾਵੀ ਦਰਿਆ ਪਾਰ ਕਰਕੇ ਇੱਥੋਂ ਤੱਕ ਸਮਾਨ ਸਮੇਤ ਪਹੁੰਚਣਾ ਬਹੁਤ ਮੁਸ਼ਕਿਲ ਸੀ।ਪਾਰ ਜਾਣ ਦਾ ਇੱਕੋ ਰਸਤਾ ਸਰਕਾਰੀ ਬੇੜਾ ਸੀ ਜਿਸ ਵਿੱਚ ਇੱਕ ਸਮੇਂ ਵਿੱਚ 50 ਦੇ ਕਰੀਬ ਲੋਕ ਜਾ ਸਕਦੇ ਸਨ ਪਰ 50-50 ਟਨ ਵਜਨ ਵਾਲੀ ਰਾਹਤ ਸਮੱਗਰੀ ਪਾਰ ਲੈ ਜਾਉਣ ਵਿੱਚ ਮੁਸ਼ਕਿਲ ਹੁੰਦੀ ਸੀ ਜਿਸ ਤੋਂ ਬਾਅਦ ਹਜੂਰ ਸਾਹਿਬ ਵਾਲੇ ਬਾਬਿਆ ‌ਵੱਲੋਂ ਪਹਿਲਾਂ ਇੱਥੇ ਇੱਕ ਛੋਟੀ ਬੇੜੀ ਭੇਜੀ ਗਈ ਤੇ ਫਿਰ ਲੋਕਾਂ ਅਤੇ ਕੁਇੰਟਲਾਂ ਭਾਰ ਵਾਲਾ ਸਮਾਨ ਲੈ ਕੇ ਪਹੁੰਚ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਦੀ ਸਹੂਲਤ ਲਈ ਵੱਡਾ ਬੇੜਾ ੍ਰ ਭੇਜ ਦਿੱਤਾ ਗਿਆ ਜੋ ਖਾਸ ਤਕਨੀਕੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।

Share this content:

Post Comment