Loading Now

ਕੈਨੇਡਾ ਵਿੱਚ ਝੰਡ ਦੀ ਪੁਸਤਕ ‘ਪੁਰਖਿਆਂ ਦਾ ਦੇਸ਼’ ਉੱਤੇ ਵਿਚਾਰ ਗੋਸ਼ਟੀ

ਕੈਨੇਡਾ ਵਿੱਚ ਝੰਡ ਦੀ ਪੁਸਤਕ ‘ਪੁਰਖਿਆਂ ਦਾ ਦੇਸ਼’ ਉੱਤੇ ਵਿਚਾਰ ਗੋਸ਼ਟੀ

ਕੈਨੇਡਾ, 24 ਸਤੰਬਰ – ਕੈਨੇਡੀਅਨ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ. ਸੁਖਦੇਵ ਸਿੰਘ ਝੰਡ ਦੇ ਹਾਲ ਹੀ ਪ੍ਰਕਾਸ਼ਿਤ ਹੋਏ ਸਫ਼ਰਨਾਮੇ ‘ਪੁਰਖਿਆਂ ਦਾ ਦੇਸ਼’ ਉਪਰ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਮੌਕੇ ਲਹਿੰਦੇ ਪੰਜਾਬ ਦੇ ਮਰਹੂਮ ਸ਼ਾਇਰ ਸਲੀਮ ਪਾਸ਼ਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਫ਼ਰਨਾਮਾ ਵਿੱਚ ਡਾ. ਝੰਡ ਨੇ ਲਹਿੰਦੇ ਚੜ੍ਹਦੇ ਪੰਜਾਬ ਜੋ ਵੰਡ ਦੀ ਪੀੜ ਨੂੰ ਹੰਢਾ ਰਹੇ ਹਨ, ਨੂੰ ਬਹੁਤ ਕਲਾਮਈ ਢੰਗ ਨਾਲ ਪੇਸ਼ ਕੀਤਾ। ਲੇਖਕ ਨੇ ਦੋਹਾਂ ਪੰਜਾਬਾਂ ਦੀਆਂ ਸਭਿਆਚਾਰਕ ਸਾਂਝ ਤੇ ਸਮਾਜਿਕ ਜੀਵਨ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਹੈ।

ਡਾ. ਵਰਿਆਮ ਸੰਧੂ ਨੇ ਗੋਸ਼ਟੀ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਡਾ. ਝੰਡ ਦੀ ਸਫ਼ਰਨਾਮੇ ਦੀ ਇਬਾਰਤ ਦੋਹਾਂ ਪੰਜਾਬਾਂ ਦੇ ਪਥਰਾਏ ਮਨਾਂ ਨੂੰ ਪਿਘਲਾ ਦੇਣ ਵਾਲੀ ਹੈ। 1947 ਵਿਚ ਪਰਾਈ ਹੋਈ ਧਰਤੀ ਲੇਖਕ ਨੂੰ ਅੱਜ ਵੀ ਆਪਣੀ ਲੱਗਦੀ ਹੈ। ਸੰਧੂ ਨੇ ਕਿਹਾ ਕਿ ਸਿਆਸਤ ਦੀ ਹਊਮੇ ਨੇ ਦੋਹਾਂ ਮੁਲਕਾਂ ਦੇ ਲੋਕ ਮਨਾਂ ਉੱਪਰ ਕੂੜ ਪ੍ਰਚਾਰ ਦੀ ਅਜਿਹੀ ਮੋਟੀ ਤਹਿ ਵਿਛਾ ਦਿੱਤੀ ਹੈ ਜਿਸ ਹੇਠ ਮੁਹੱਬਤ ਦੀ ਨਿਰਮਲ ਵਗਦੀ ਕੂਲ ਵੀ ਨੱਪੀ ਗਈ ਹੈ। ਪਰ ਫੇਰ ਵੀ ਡਾ. ਝੰਡ ਵਰਗਿਆਂ ਦੇ ਰਚਨਾਤਮਕ ਯਤਨਾਂ ਨਾਲ ਕਦੇ ਕਦੇ ਚਸ਼ਮੇ ਫੁੱਟਦੇ ਰਹਿੰਦੇ ਹਨ। ਵਰਨਣਯੋਗ ਕਿ ਇਸ ਕਿਤਾਬ ਦਾ ਮੁੱਖ ਬੰਦ ਵੀ ਸੰਧੂ ਸਾਹਿਬ ਨੇ ਹੀ ਲਿਖਿਆ ਹੈ।

Share this content:

Post Comment