Loading Now

ਗਾਇਕ ਜ਼ੁਬੀਨ ਗਰਗ ਦਾ ਰਾਜਕੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ

ਗਾਇਕ ਜ਼ੁਬੀਨ ਗਰਗ ਦਾ ਰਾਜਕੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ

images-4 ਗਾਇਕ ਜ਼ੁਬੀਨ ਗਰਗ ਦਾ ਰਾਜਕੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ

ਗਾਇਕ ਜ਼ੁਬੀਨ ਗਰਗ ਦਾ ਅੱਜ ਗੁਹਾਟੀ ਦੇ ਬਾਹਰਵਾਰ ਕਾਮਰਕੁਚੀ ਦੇ ਜੰਗਲੀ ਖੇਤਰ ਵਿਚ ਵੈਦਿਕ ਮੰਤਰਾਂ ਦੇ ਜਾਪ ਵਿਚਕਾਰ ਅੰਤਿਮ ਸਸਕਾਰ ਕੀਤਾ ਗਿਆ ਗਾਇਕ ਦੀ ਭੈਣ ਪਾਲਮੇ ਬੋਰਠਾਕੁਰ ਅਤੇ ਸੰਗੀਤਕਾਰ ਰਾਹੁਲ ਗੌਤਮ, ਜੋ ਗਾਇਕ ਦਾ ਚੇਲਾ ਵੀ ਸੀ, ਨੇ ਬੰਦੂਕਾਂ ਦੀ ਸਲਾਮੀ ਵਿਚਕਾਰ ਜ਼ੁਬੀਨ ਦੀ ਚਿਖਾ ਨੂੰ ਅਗਨੀ ਦਿੱਤੀ। ਜ਼ੁਬੀਨ ਦੀ ਪਤਨੀ ਗਰਿਮਾ ਸੈਕੀਆ ਗਰਗ ਅੰਤਿਮ ਸੰਸਕਾਰ ਵਾਲੇ ਮੰਚ ਦੇ ਇਕ ਕੋਨੇ ’ਤੇ ਬੈਠੀ ਰਹੀ ਤੇ ਅੰਤਿਮ ਰਸਮਾਂ ਦੌਰਾਨ ਉਸ ਦੀਆਂ ਅੱਖਾਂ ’ਚੋਂ ਅੱਥਰੂ ਡਿੱਗਦੇ ਰਹੇ।

ਜਿਵੇਂ ਹੀ ਚਿਖਾ ਨੂੰ ਅਗਨੀ ਦਿਖਾਈ ਗਈ ਤਾਂ ਹਵਾ ਵਿਚ ‘ਜ਼ੁਬੀਨ, ਜ਼ੁਬੀਨ’ ਦੇ ਨਾਅਰੇ ਗੂੰਜ ਰਹੇ ਸਨ। ਉਥੇ ਮੌਜੂਦ ਜ਼ੁਬੀਨ ਦੇ ਪ੍ਰਸ਼ੰਸਕ ਉਸ ਦਾ ਗੀਤ ‘ਮਾਇਆਬਿਨੀ ਰਾਤਿਰ ਬੁੱਕੂ’ ਗਾਉਂਦੇ ਨਜ਼ਰ ਆਏ। ਗਾਇਕ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਅਸਾਮ ਪੁਲੀਸ ਨੇ ਬੰਦੂਕਾਂ ਦੀ ਸਲਾਮੀ ਦਿੱਤੀ ਅਤੇ ਬਿਗਲ ਵਜਾਇਆ।

Share this content:

Post Comment