Loading Now

ਟਰੰਪ ਨੇ ਭਾਰਤ-ਪਾਕਿਸਤਾਨ ਸਣੇ 23 ਦੇਸ਼ਾਂ ਨੂੰ ਦੱਸਿਆ ਡਰੱਗ ਤਸਕਰ

ਟਰੰਪ ਨੇ ਭਾਰਤ-ਪਾਕਿਸਤਾਨ ਸਣੇ 23 ਦੇਸ਼ਾਂ ਨੂੰ ਦੱਸਿਆ ਡਰੱਗ ਤਸਕਰ

ਵਸ਼ਿੰਗਟਨ, 18 ਸਤੰਬਰ – ਅਮਰੀਕੀ ਰਾਸ਼ਟਰਪਤੀ ਟਰੰਪ ਨੇ 23 ਦੇਸ਼ਾਂ ਨੂੰ ਡਰੱਗ ਤਸਕਰੀ ਤੇ ਗੈਰ-ਕਾਨੂੰਨੀ ਡਰੱਗ ਪ੍ਰੋਡਕਸ਼ਨ ਕਰਨ ਵਾਲੇ ਦੇਸ਼ਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਹੈ। ਇਨ੍ਹਾਂ ਦੇਸ਼ਾਂ ਵਿਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਚੀਨ, ਕੋਲੰਬੀਆ, ਬੋਲੀਵੀਆ ਤੇ ਵੇਂਜੁਏਲਾ ਵਰਗੇ ਦੇਸ਼ ਸ਼ਾਮਲ ਹਨ। ਟਰੰਪ ਨੇ ਸੋਮਵਾਰ ਨੂੰ ਅਮਰੀਕੀ ਸੰਸਦ ਨੂੰ ਸੌਂਪੀ ਗਈ ਪ੍ਰੈਜ਼ੀਡੈਂਸ਼ੀਅਲ ਡਿਟਰਮਿਨੇਸ਼ਨ ਰਿਪੋਰਟ ਵਿਚ ਕਿਹਾ ਕਿ ਇਨ੍ਹਾਂ ਦੇਸ਼ਾਂ ਵਿਚ ਗੈਰ-ਕਾਨੂੰਨੀ ਨਸ਼ਾ ਤਸਕਰੀ ਤੇ ਨਸ਼ਾ ਬਣਾਉਣ ਵਾਲੇ ਹਨ ਜੋ ਅਮਰੀਕਾ ਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਹਨ। ਟਰੰਪ ਨੇ ਕਿਹਾ ਕਿ ਡਰੱਗ ਤਸਕਰੀ ਖਾਸ ਕਰਕੇ ਫੇਂਟੇਨਾਇਲ ਵਰਗੇ ਖਤਰਨਾਕ ਨਸ਼ੀਲੇ ਪਦਾਰਥ ਅਮਰੀਕਾ ਵਿਚ ਨੈਸ਼ਨਲ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ।ਇਹ ਪਬਲਿਕ ਹੈਲਥ ਸੰਕਟ ਦਾ ਕਾਰਨ ਬਣ ਰਿਹਾ ਹੈ ਤੇ 18 ਤੋਂ 44 ਸਾਲ ਦੇ ਅਮਰੀਕੀਆਂ ਦੀ ਮੌਤ ਦੀ ਮੁੱਖ ਵਜ੍ਹਾ ਹੈ। ਟਰੰਪ ਨੇ ਕਿਹਾ ਕਿ ਚੀਨ ਫੇਂਟੇਨਾਈਲ ਵਰਗੇ ਖਤਰਨਾਕ ਡਰੱਗ ਬਣਾਉਣ ਵਾਲੇ ਕੈਮੀਕਲ ਦਾ ਸਭ ਤੋ ਵੱਡਾ ਸਰੋਤ ਹੈ।

ਇਸ ਦੇ ਨਾਲ ਹੀ ਉਹ ਮੇਥਾਮਫੇਟਾਮਾਈਨ ਵਰਗੇ ਹੋਰ ਨਸ਼ੀਲੇ ਪਦਾਰਥਾਂ ਨੂੰ ਵੀ ਬੜ੍ਹਾਵਾ ਦੇ ਰਿਹਾ ਹੈ। ਟਰੰਪ ਨੇ ਇਨ੍ਹਾਂ ਰਸਾਇਣਾਂ ਨੂੰ ਰੋਕਣਤੇ ਤਸਕਰਾਂ ‘ਤੇ ਕਾਰਵਾਈ ਕਰਨ ਨੂੰ ਕਿਹਾ। ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ, ਬੋਲੀਵੀਆ, ਮਿਆਂਮਾਰ, ਕੋਲੰਬੀਆ ਤੇ ਵੇਂਜੁਏਲਾ ਵਰਗੇ ਦੇਸ਼ ਡਰੱਗ ਖਿਲਾਫ ਠੋਸ ਕਾਰਵਾਈ ਕਰਨ ਵਿਚ ਅਸਫਲ ਰਹੇ ਹਨ। ਇਨ੍ਹਾਂ ਦੇਸ਼ਾਂ ਤੋਂ ਡਰੱਗ ਕੰਟਰੋਲ ਕਰਨ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਸ ਲਿਸਟ ਵਿਚ ਕਿਸੇ ਦੇਸ਼ ਦਾ ਨਾਂ ਹੋਣ ਦਾ ਮਤਲਬ ਇਹ ਨਹੀਂ ਕਿ ਉਸ ਦੀ ਸਰਕਾਰ ਡਰੱਗ ਖਿਲਾਫ ਕਾਰਵਾਈ ਨਹੀਂ ਕਰ ਰਹੀ। ਟਰੰਪ ਨੇ ਅਫਗਾਨਿਸਤਾਨ ‘ਤੇ ਵੀ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਤਾਲਿਬਾਨ ਨੇ ਗੈਰ-ਕਾਨੂੰਨੀ ਡਰੱਗ ‘ਤੇ ਰੋਕ ਦਾ ਐਲਾਨ ਕੀਤਾ ਸੀ ਪਰ ਡਰੱਗ ਦਾ ਭੰਡਾਰ ਤੇ ਮੇਥਾਮਟੇਫਾਮਾਈਨ ਦਾ ਪ੍ਰੋਡਕਸ਼ਨ ਜਾਰੀ ਹੈ।

Share this content:

Post Comment