Loading Now

ਕਵਿਤਾ/ਜਸਵੀਰ ਸਿੰਘ ਸਹੋਤਾ

ਕਵਿਤਾ/ਜਸਵੀਰ ਸਿੰਘ ਸਹੋਤਾ

ਜੇ ਆਫ਼ਤ ਤੇ ਆਫਤ ਆ ਜਾਵੇ

ਕਿਸ ਕਿਸ ਨਾਲ ਸਿੱਝਣ ਲੋਕ।

ਸਾਡੀ ਜਾਨ ਨਿਗੂਣੀ  ਹਕੂਮਤ ਅੱਗੇ।

ਕਿਸ ਵਿਧ ਕਿਵੇਂ ਨਜਿੱਠਣ ਲੋਕ।

ਜਿੰਦ ਜਾਨ ਸਦਾ ਲੂਹ ਬਾਲ੍ਹਣ ਕੀਤੇ।

ਹੋਰ ਨਵਾਂ ਢੰਗ ਕੀ ਸਿੱਖਣ ਲੋਕ।

ਤੰਗੀਆਂ ਤੁਰਸ਼ੀਆਂ  ਕੱਟਣ ਵਾਲੇ ।

ਦਿਨੇ ਰਾਤ ਪਏ ਰਿੱਝਣ ਲੋਕ।

ਮੇਰੇ ਚੇਤਿਆਂ ਵਿੱਚ ਨਹੀਂ ਆਉਂਦਾ।

ਤੇਰਾ ਸਾਥ ਨਾ ਦੇਵਣ ਜਿੱਦਣ ਲੋਕ।

 ਬਿਕਰਾਲ ਰੂਪ ਹੜ੍ਹ ਧਾਰ ਖਲੋਤੇ।

ਜੇ ਜਾਣ ਤਾਂ ਜਾਣ ਕਿੱਧਰ ਲੋਕ।

ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ।

ਸਾਨੂੰ ਆਖੋ ਨਾ ਐਵੇਂ ਸਿੱਧੜ ਲੋਕ।

Jasvir-singh-sahota-261x300 ਕਵਿਤਾ/ਜਸਵੀਰ ਸਿੰਘ ਸਹੋਤਾ

– ਜਸਵੀਰ ਸਿੰਘ ਸਿਹੋਤਾ

-+1(403)681-8281

Share this content:

Post Comment