ਸ੍ਰੋਮਣੀ ਅਕਾਲੀ ਦਲ ਤੋਂ ਬਿਨਾਂ ਦੂਸਰੀਆਂ ਪਾਰਟੀਆਂ ਕਰ ਰਹੀਆਂ ਹੜ੍ਹ ਪੀੜਤਾਂ ਤੇ ਸਿਆਸਤ – ਸੰਜੀਤ ਸਿੰਘ ਸੰਨੀ ਗਿੱਲ
ਮੋਗਾ,10 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਪ੍ਰਧਾਨ ਦੀ ਅਗਵਾਈ ਹੇਠ ਜਦੋਂ ਤੋਂ ਸਾਡੇ ਲੋਕ ਹੜਾਂ ਦੀ ਮਾਰ ਹੇਠਾਂ ਆਏ ਉਸੇ ਦਿਨ ਤੋਂ ਲੈਕੇ ਹੜ ਪੀੜਤ ਕਿਸਾਨਾਂ ਤੇ ਹੋਰ ਲੋਕਾਂ ਕੋਲ ਖੁਦ ਜਾਕੇ ਉਨ੍ਹਾਂ ਦੇ ਦੁੱਖ ਦਰਦ ਨੂੰ ਸੁਣਦੇ ਹੋਏ ਆਪਣੇ ਵੱਲੋਂ ਜਿੱਥੇ ਬਣਦੀ ਆਰਥਿਕ ਮੱਦਦ ਕਰ ਰਹੇ ਹਨ ਉਥੇ ਉਹ ਬਚਾਅ ਕਾਰਜਾਂ ਲਈ ਢੁਕਵਾਂ ਸਮਾਨ ਤੇ ਪਸ਼ੂਆਂ ਲਈ ਹਰਾ ਚਾਰਾ ਤੇ ਰਾਹਤ ਸਮੱਗਰੀ ਵੀ ਮੌਕੇ ਤੇ ਹੀ ਦੇ ਰਹੇ ਹਨ । ਸੁਖਬੀਰ ਸਿੰਘ ਬਾਦਲ ਉਹ ਇਕੱਲੇ ਵਿਅਕਤੀ ਹਨ ਜਿਨ੍ਹਾਂ ਨੇ ਜਲੰਧਰ ਵਿਖੇ ਰਾਹਤ ਕੈਂਪ ਖੋਹਲਿਆ ਜਦ ਕਿ ਦੂਸਰੀਆਂ ਪਾਰਟੀਆਂ ਵੱਲੋਂ ਹੜ ਪੀੜਤਾਂ ਦੇ ਨਾਮ ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਜਦਕਿ ਇਹ ਵੇਲਾ ਸਿਆਸਤ ਕਰਨ ਦਾ ਨਹੀਂ ਸਗੋਂ ਡੁੱਬ ਰਹੇ ਪੰਜਾਬ ਦੇ ਕਿਸਾਨਾਂ ਤੇ ਹੋਰ ਲੋਕਾਂ ਨੂੰ ਬਚਾਉਣ ਦਾ ਹੈ ।
ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹੜਾਂ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਅਤੇ ਜੇਕਰ ਸਰਕਾਰ ਨੇ ਹੜਾਂ ਨੂੰ ਲੈਕੇ ਪਹਿਲਾਂ ਹੀ ਅਗਾਉਂ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਸਾਨੂੰ ਆਹ ਦਿਨ ਵੇਖਣੇ ਨਸੀਬ ਨਾਂ ਹੁੰਦੇ ਅਤੇ ਇਹ ਵੀ ਵੇਖਣ ਵਿੱਚ ਆਇਆ ਕਿ ਆਪ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਹੜ ਪੀੜਤਾਂ ਕੋਲ ਜਾਕੇ ਫੋਟੋ ਖਿਚਵਾਉਣ ਤੇ ਰੀਲਾਂ ਬਣਾਉਣ ਤੱਕ ਹੀ ਸੀਮਤ ਰਹੇ ਜਦਕਿ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸਾਥੀ ਬਿਨਾਂ ਕਿਸੇ ਸਵਾਰਥ ਦੇ ਗਰਾਂਊਂਡ ਲੈਵਲ ਤੇ ਜਾਕੇ ਕਿਸਾਨਾਂ ਦੇ ਦੁੱਖੜੇ ਸੁਣ ਰਹੇ ਹਨ। ਸੰਨੀ ਗਿੱਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ ਪੰਜਾਬ ਦਾ ਸਮੁੱਚਾ ਸ੍ਰੋਮਣੀ ਅਕਾਲੀ ਦਲ ਹੜ ਪੀੜਤਾਂ ਦੀ ਮੱਦਦ ਲਈ ਉਤਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੈਰਤਅੰਗੇਜ਼ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਪੂਰਾ ਸ਼੍ਰੋਮਣੀ ਅਕਾਲੀ ਦਲ ਨੁਕਤਾਚੀਨੀ ਦੀ ਪ੍ਰਵਾਹ ਨਾਂ ਕਰਦਿਆਂ ਇਸ ਸੰਕਟ ਦੀ ਘੜੀ ਵਿੱਚ ਹੜ ਪੀੜਤ ਲੋਕਾਂ ਦੀ ਉਦੋਂ ਤੱਕ ਮੱਦਦ ਕਰਦਾ ਰਹੇਗਾ ਜਦ ਤੱਕ ਸਾਡਾ ਡੁੱਬਿਆ ਅੰਨਦਾਤਾ ਇਸ ਸੰਕਟ ਦੀ ਘੜੀ ਵਿੱਚੋਂ ਬਾਹਰ ਨਹੀਂ ਆ ਜਾਂਦਾ।
Share this content:



Post Comment