ਕਵਿਤਾ/ਦਲਜੀਤ ਸਿੰਘ ਕਾਹਲੋਂ
ਮੇਰੀਆਂ ਲਿਖਤਾਂ ਮੇਰੇ ਬੋਲ ਅਜ਼ਾਦ ਮੀਡੀਆ, ਯੂ.ਐਸ.ਏ. ਅੱਜ ਕੋਈ ਆਇਆ ਸਾਡੇ ਵਿਹੜੇ ਬਈ ਅੱਜ ਕੋਈ ਆਇਆ ਸਾਡੇ ਵਿਹੜੇ
॥ ਤੱਕਣ ਆਂਢੀ-ਗੁਆਂਢੀ ਸਾਰੇ । ਹੋ ਕੇ ਢੁੱਕ ਢੁੱਕ ਨੇੜੇ ॥
ਫੁੱਲਾਂ ਇਹਨੂੰ ਹੱਸਦੇ ਵੇਖਿਆ । ਖ਼ੁਦ ਖਿੱੜ ਗਏ ਜੋ ਸਾਡੇ ਵਿਹੜੇ ॥
ਹਾਸਾ ਇਹਦਾ ਪੰਛੀਆਂ ਸੁਣਿਆ । ਚਹਿਕਣ ਲੱਗ ਪਏ ਚਾਰ ਚੁਫੇਰੇ ॥
ਘਰ ਸਾਡੇ ਵਿੱਚ ਰੌਣਕ ਲੱਗ ਗਈ । ਭੁੱਲ ਗਏ ਸੱਭ ਝਗੜੇ ਝੇੜੇ ॥
ਸਾਰੇ ਪਾਸੇ ਮਹਿਕ ਖਿੱਲ਼ਰ ਗਈ । ਪੰਛੀ ਉੱਡ ਉੱਡ ਬਹਿਣ ਬਨੇਰੇ ॥

ਠੰਡੀ ਪੌਣ ਪਹਾੜੋਂ ਵੱਗ ਪਈ । ਆ ਗਈਆਂ ਸੱਭ ਖੁਸ਼ੀਆਂ ਖੇੜੇ ॥
ਕੰਧਾਂ ਉੱਤੋਂ ਜਵਾਕ ਪਏ ਝਾਕਣ । ਗੁੱਲੀ ਡੰਡਾ ਛੱਡ ਸਵੇਰੇ ॥
ਘੁੱਟ ਘੁੱਟ ਉਹਨੂੰ ਸੀਨੇ ਲਾਵਾਂ । ਕਦੇ ਅੰਦਰ ਕਦੇ ਬਾਹਰ ਨੂੰ ਜਾਵਾਂ ॥
ਅੱਖੀਆਂ ਵਿੱਚ ਇਹਦੇ ਪਿਆਰ ਪਿਆ ਝਲਕੇ । ਮੱਥੇ ਉੱਪਰ ਇਹਦੇ ਮਿਆਰ ਪਿਆ ਝਲਕੇ ॥
ਰੇਸ਼ਮ ਵਰਗੇ ਵਾਲ ਬਈ ਕਾਲੇ । ਟਾਵਲ ਫੇਰਿਆਂ ਜਾਣ ਸੰਭਾਲੇ ॥
ਮੈਂ ਖੜ੍ਹ ਗਿਆ ਪਰ ਵਕਤ ਨਾ ਖੜ੍ਹਿਆ ।

ਪ੍ਰਹੁਣਿਆਂ ਆਪਣਾ ਬੱਚਾ ਫੜਿਆ ॥
ਕਹਿੰਦੇ ਚਾਚਾ ਤੁਰ ਹੁਣ ਜਾਣਾ । ਮੈਂ ਵੇਖਾਂ ਕੀ ਵਰਤਿਆ ਭਾਣਾ ॥
ਫੜ ਬੱਚਾ ਉੱਨਾਂ ਗੋਦੀ ਲੈ ਲਿਆ।ਚਾਚਾ ਕਹਿੰਦੇ ਉੱਥੇ ਈ ਬਹਿ ਗਿਆ ॥
ਮੈਂ ਆਖਿਆ ਮੇਰੇ ਚਾਓ ਅਧੂਰੇ । ਫੇਰ ਕਿਤੇ ਕਹਿੰਦੇ ਕਰ ਲਈਂ ਪੂਰੇ ॥
ਚੜ੍ਹਦੇ ਸਾਲ ਫੇਰ ਆ ਜਾਵਾਂਗੇ । ਤੇਰਾ ਉਲਾਂਭਾ ਲਾਹ ਜਾਵਾਂਗੇ ॥
ਨੰਨੇ ਹੱਥ ਉਹਦੇ ਬਾਏ ਬਾਏ ਕਹਿ ਗਏ । ਹੋਠ ਕਾਹਲੋਂ ਦੇ ਸੀਤੇ ਰਹਿ ਗਏ ॥

ਔਹ ਗਈ ਅਰਿਕਾ , ਔਹ ਗਈ ਅਰਿਕਾ , ਲੰਘ ਗਈ ਦਰਿਆ । ਅਸੀਂ ਰੱਜ ਨਾ ਖੇਡਾਂ ਖੇਡੀਆਂ , ਸਾਡਾ ਮੰਨੋ ਨਾ ਲੱਥੜਾ ਚਾਅ ॥
ਕਾਹਲੋਂ ਬਾਏ ਬਾਏ ਕਰ ਹੋ ਗਿਆ ਮਾਯੂਸ । ਬਾਰ ਬਾਰ ਸੋਚੇ ਉਹ ਸੀ ਰੱਬ ਦਾ ਬਈ ਰੂਪ ॥
ਉਹ ਸੀ ਰੱਬ ਦਾ ਬਈ ਰੂਪ ॥

-ਦਲਜੀਤ ਸਿੰਘ ਕਾਹਲੋਂ ( ਸੁਪਰਡੈਂਟ )
Share this content:



Post Comment