Loading Now

ਸਿੱਖਣ ਸਿਖਾਉਣ ਪ੍ਰਕਿਰਿਆ ਉੱਪਰ ਬੱਚਿਆਂ ਦੀ ਗ਼ੈਰ-ਹਾਜਰੀ ਦੇ ਪ੍ਰਭਾਵ : ਵਰਿੰਦਰ ਕੌਰ

ਸਿੱਖਣ ਸਿਖਾਉਣ ਪ੍ਰਕਿਰਿਆ ਉੱਪਰ ਬੱਚਿਆਂ ਦੀ ਗ਼ੈਰ-ਹਾਜਰੀ ਦੇ ਪ੍ਰਭਾਵ : ਵਰਿੰਦਰ ਕੌਰ

IMG-20250823-WA0097-268x300 ਸਿੱਖਣ ਸਿਖਾਉਣ ਪ੍ਰਕਿਰਿਆ ਉੱਪਰ ਬੱਚਿਆਂ ਦੀ ਗ਼ੈਰ-ਹਾਜਰੀ ਦੇ ਪ੍ਰਭਾਵ : ਵਰਿੰਦਰ ਕੌਰ

ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਸਿੱਖਣ ਸਿਖਾਉਣ ਪ੍ਰਕਿਰਿਆ ਨਾਲ ਹੀ ਬੱਚੇ ਦੀ ਸਖਸ਼ੀਅਤ ਦੇ ਵਿਕਾਸ ਦਾ ਅਰੰਭ ਹੁੰਦਾ ਹੈ।ਮਨੋਵਿਗਿਆਨੀਆਂ ਦਾ ਮੱਤ ਹੈ ਇਹ ਵੀ ਕਿ ਇਹ ਸਿੱਖਣ ਸਿਖਾਉਣ ਪ੍ਰਕਿਰਿਆ ਬਹੁਤ ਹੀ ਆਸਾਨ ਅਤੇ ਗ੍ਰਹਿਣ ਕਰਨ ਦੀਆਂ ਪ੍ਰਸਥਿਤੀਆਂ ਵਿਚੋਂ ਗੁਜਰਦੀ ਹੈ।ਬਚਪਨ ਦੀ ਉਦਾਹਰਨ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਬੱਚੇ ਦਾ ਆਲਾ – ਦੁਆਲਾ ਬੱਚੇ ਦੇ ਬਾਲ ਮਨੋਵਿਗਿਆਨ ਅਨੁਸਾਰ ਢੁੱਕਵਾਂ ਹੈ ਤਾਂ ਬੱਚਾ ਬਗ਼ੈਰ  ਭਾਸ਼ਾ ਦੇ ਵੀ ਸਿੱਖਣ ਸਿਖਾਉਣ ਪ੍ਰਕਿਰਿਆ ਆਸਾਨ ਹੋਣ ਕਰਕੇ ਬਹੁਤ ਕੁਝ ਬਿਨਾਂ ਬੋਲਿਆਂ ਹੀ ਸਿੱਖ ਲੈਂਦਾ ਹੈ।ਜਿਵੇਂ-ਜਿਵੇਂ ਬੱਚੇ ਦੀ ਉਮਰ ਵੱਧਦੀ ਹੈ ਉਹ ਆਪਣੇ ਆਲੇ-ਦੁਆਲੇ ਵਿੱਚ ਆਪ-ਮੁਹਾਰੇ ਆਪਣੇ ਪਰਾਏ ਦੀ ਪਹਿਚਾਣ,ਪਿਆਰ, ਲਾਡ,ਡਰ, ਖਿਡਾਉਣਿਆਂ ਪ੍ਰਤੀ ਮੋਹ ਤੇ ਖਿੱਚ ਆਦਿ ਨੂੰ ਬਹੁਤ ਹੀ ਤੀਬਰਤਾ ਨਾਲ ਗ੍ਰਹਿਣ ਕਰਦਾ ਹੈ।ਜਿੰਨੀ ਨਿਰੰਤਰਤਾ ਮਾਂ ਤੇ ਪਰਿਵਾਰ ਦੀ ਬੱਚੇ ਨਾਲ ਹੋਵੇਗੀ ਉਨਾਂ ਹੀ ਬੱਚਾ ਜਲਦੀ ਸਿੱਖਣ ਤੇ ਗ੍ਰਹਿਣ ਪ੍ਰਕਿਰਿਆ ਰਾਹੀਂ ਜ਼ਿਆਦਾ ਸਿੱਖਦਾ ਹੈ।

ਸਕੂਲੀ ਜੀਵਨ ਵਿੱਚ ਇਹ ਮਨੋਵਿਗਿਆਨਿਕ ਅਤੇ ਵਿਗਿਆਨਿਕ ਪੱਖ ਬੱਚੇ ਦੀ ਸਿੱਖਣ ਤੇ ਗ੍ਰਹਿਣ ਕਰਨ ਪ੍ਰਕਿਰਿਆ ਉੱਪਰ ਸਿੱਧਾ ਤੇ ਸਦੀਵੀ ਪ੍ਰਭਾਵ ਪਾਉਂਦੇ ਹਨ।ਸਰਵੇਕਾਰ ਦੱਸਦੇ ਹਨ ਕਿ ਲਗਾਤਾਰ ਹਾਜ਼ਰ ਤੇ ਗੈਰ-ਹਾਜ਼ਰ ਵਿਦਿਆਰਥੀਆਂ ਦਾ ਜਦੋਂ ਜਦੋਂ ਵੀ ਨਿਰੀਖਣ ਹੋਇਆ ਹੈ ਉਸ ਵਿੱਚ ਗ਼ੈਰ-ਹਾਜ਼ਰ ਵਿਦਿਆਰਥੀ ਲਗਾਤਾਰ ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਤੋਂ ਪਛੜੇ ਹਨ।ਨੈਸ਼ਨਲ ਅਚੀਵਮੈਂਟ ਸਰਵਿਆਂ ਦੀਆਂ ਰਿਪੋਰਟਾਂ ਵੀ ਇਹਨਾਂ ਤੱਥਾਂ ਨੂੰ ਲਗਾਤਾਰ ਦਰਸਾ ਰਹੀਆਂ ਹਨ।ਲਗਾਤਾਰ ਹਾਜ਼ਰ ਵਿਦਿਆਰਥੀਆਂ ਦਾ ਆਪਣੇ ਸਾਥੀਆਂ,ਸਕੂਲ ਦੇ ਸਾਜੋ-ਸਮਾਨ ਅਤੇ ਅਧਿਆਪਕਾਂ ਨਾਲ ਮੋਹ ਤੇ ਨੇੜਲੇ ਅਪਣੱਤ ਭਰੇ ਸੰਬੰਧ ਆਪ ਮੁਹਾਰੇ ਬਣ ਜਾਂਦੇ ਹਨ।ਲਗਾਤਾਰ ਹਾਜ਼ਰ ਵਿਦਿਆਰਥੀ ਆਪਣੇ ਸਿੱਖਣ ਤੇ ਗ੍ਰਹਿਣ ਕਰਨ ਸਮੇਂ ਆਈਆਂ ਔਕੜਾਂ ਚਾਹੇ ਉਹ ਕਲਾਸ ਰੂਮ ਦੀਆਂ ਹੋਣ ਚਾਹੇ ਕਲਾਸ ਰੂਮ ਤੋਂ ਬਾਹਰ ਦੀਆਂ ਹੋਣ ਉਹ ਤੁਰੰਤ ਆਪਣੇ ਸਾਥੀਆਂ ਅਤੇ ਅਧਿਆਪਕਾਂ ਦੀ ਬਦੌਲਤ ਉਹਨਾਂ ਦੇ ਹੱਲ ਤੁਰੰਤ ਪਾ ਲੈਂਦਾ ਹੈ।ਦੂਸਰੇ ਪਾਸੇ ਗੈਰ- ਹਾਜ਼ਰ ਵਿਦਿਆਰਥੀਆਂ ਦੀ ਜ਼ਿੰਦਗੀ ਜਾਂ ਸਿੱਖਣ ਪ੍ਰਕਿਰਿਆ ਵਿੱਚ ਇਹ ਔਕੜਾਂ ਖੜੋਤ ਪੈਦਾ ਕਰਦੀਆਂ ਹਨ। ਗ਼ੈਰ-ਹਾਜ਼ਰ ਵਿਦਿਆਰਥੀ ਅਧਿਆਪਕਾਂ ਦੀ ਝਿੜਕ ਤੇ ਸਾਥੀਆਂ ਦੀ ਹਾਸੋ-ਹੀਣਤਾ ਦਾ ਸ਼ਿਕਾਰ ਬਣਦੇ ਹਨ ਜੋ ਕਿ ਵਿਦਿਆਰਥੀ ਦੀ ਮਾਨਸਿਕ ਵਿਕਾਸ ਵਿੱਚ ਅਟਕਾ ਪੈਦਾ ਕਰਦਾ ਹੈ।ਇਹ ਅਟਕਾ ਹੌਲੀ ਹੌਲੀ ਜਿੱਥੇ ਸਿੱਖਣ ਤੇ ਸਿਖਾਉਣ ਨੂੰ ਪਛਾੜਣਾ ਸ਼ੁਰੂ ਕਰਦਾ ਹੈ ਉੱਥੇ ਗ਼ੈਰ-ਹਾਜ਼ਰ ਵਿਦਿਆਰਥੀਆਂ ਵਿੱਚ ਅਧਿਆਪਕ ਤੇ ਸਾਥੀਆਂ ਪ੍ਰਤੀ ਨਫਰਤ ਪੈਦਾ ਕਰਦਾ ਹੈ।ਇਹ ਨਫਰਤ ਹੌਲ਼ੀ-ਹੌਲ਼ੀ ਪੜ੍ਹਾਈ ਤੇ ਸਕੂਲ ਪ੍ਰਤੀ ਵਿਦਿਆਰਥੀਆਂ ਅੰਦਰ ਅਕੇਵਾਂ ਪੈਦਾ ਕਰਦੀ ਹੈ ਜੋ ਅੱਗੇ ਜਾ ਕੇ ਇਹ ਸਿੱਖਣ ਸਿਖਾਉਣ ਪ੍ਰਕਿਰਿਆ ਲਈ ਘਾਤਕ ਸਿੱਧ ਹੁੰਦਾ ਹੈ। ਸਕੂਲੀ ਸਿਲੇਬਸ ਕੜੀ ਪ੍ਰਕਿਰਿਆ ਆ ਤੇ ਅਧਾਰਿਤ ਹਨ।ਪਹਿਲੀ ਕੜੀ ਉੱਪਰ ਦੂਜੀ ਕੜੀ,ਦੂਜੀ ਉੱਪਰ ਤੀਜੀ ਕੜੀ ਅਧਾਰਿਤ ਹੁੰਦੀ ਹੈ । ਇਸੇ ਤਰ੍ਹਾਂ ਇਹ ਪ੍ਰਕਿਰਿਆ ਚੱਲਦੀ ਹੈ ਭਾਵ ਭਾਸ਼ਾ ਧੁਨੀਆਂ ਤੋਂ ਬਾਅਦ ਅੱਖਰ ਪਹਿਚਾਣ,ਅੱਖਰ ਪਹਿਚਾਣ ਤੋਂ ਬਾਅਦ ਸ਼ਬਦ ਪਹਿਚਾਣ,ਸ਼ਬਦ ਪਹਿਚਾਣ ਤੋਂ ਬਾਅਦ ਵਾਕ ਪਹਿਚਾਣ ਕੜੀ ਗ੍ਰਹਿਣ ਹੁੰਦੀ ਹੈ।ਇਸੇ ਤਰ੍ਹਾਂ ਗਣਿਤ ਵਿੱਚ ਅੰਕ ਧੁਨੀਆਂ ਤੋਂ ਬਾਅਦ ਅੰਕਾਂ ਦੀ ਪਹਿਚਾਣ, ਅੰਕਾਂ ਦੀ ਪਹਿਚਾਣ ਤੋਂ ਬਾਅਦ ਇੱਕ ਅੰਕੀ,ਦੋ ਅੰਕੀ,ਤਿੰਨ ਅੰਕੀ ਜੋੜੇ ਤੇ ਫਿਰ ਜੋੜ,ਘਟਾਉ, ਗੁਣਾਂ ਤੇ ਤਕਸੀਮ।ਗੈਰ-ਹਾਜ਼ਰ ਵਿਦਿਆਰਥੀ ਸਿੱਖਣ ਸਿਖਾਉਣ ਦੀ ਇਸ ਕੜੀ ਪ੍ਰਕਿਰਿਆ ਵਿੱਚ ਪਛੜ ਪ੍ਰਕਿਰਿਆ ਹਨ। ਇਹ ਪਛੜੇਵਾਂ ਹੀ ਗ਼ੈਰ-ਹਾਜ਼ਰ ਵਿਦਿਆਰਥੀਆਂ ਨੂੰ ਇੱਕ ਦਿਨ ਸਿੱਖਣ ਸਿਖਾਉਣ ਤੇ ਗ੍ਰਹਿਣ ਕਰਨ ਦੀ ਪ੍ਰਕਿਰਿਆ ਤੋਂ ਉਚਾਟ ਕਰ ਦਿੰਦਾ ਹੈ ਅਤੇ ਹੌਲ਼ੀ ਹੌਲ਼ੀ ਪੜ੍ਹਾਈ ਤੇ ਸਕੂਲ ਤੋਂ ਦੂਰ ਲੈ ਜਾਂਦਾ ਹੈ।ਬਹੁਤੇ ਵਿਦਵਾਨਾਂ ਨੇ ਵੀ ਦਰਸਾਇਆ ਹੈ ਕਿ ਵੱਡੀਆਂ ਕਲਾਸਾਂ ਵਿੱਚ ਕਿਸ਼ੋਰ ਅਵਸਥਾ, ਗਰੀਬੀ,ਵੱਡੀਆਂ ਫੀਸਾਂ,ਮਾਪਿਆਂ ਦੀ ਅਨਪੜ੍ਹਤਾ, ਸਰੀਰਕ ਅਸੁਖਾਂਵੀ ਸਥਿਤੀ ਅਤੇ ਅਧਿਆਪਕਾਂ ਦਾ ਰੁੱਖਾ ਰਵੱਈਆ ਵੀ ਸਕੂਲ ਗ਼ੈਰ-ਹਾਜ਼ਰੀ ਦਾ ਕਾਰਨ ਬਣਦੇ ਹਨ। ਅਧਿਆਪਕ ਜੋ ਸਿੱਖਣ ਸਿਖਾਉਣ ਤੇ ਗ੍ਰਹਿਣ ਕਰਨ ਪ੍ਰਕਿਰਿਆ ਲਈ ਸਿੱਧੇ ਰੂਪ ਵਿੱਚ ਜੁੰਮੇਵਾਰ ਹਨ ।ਅਜਿਹੀਆਂ ਪ੍ਰਸਥਿਤੀਆਂ ਵਿੱਚ ਅਧਿਆਪਕਾਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ ਜਿੱਥੇ ਅਧਿਆਪਕ ਭਵਿੱਖ ਘਾੜੇ ਹਨ ਉੱਥੇ ਪਹਿਲਾ ਇੱਕ ਮਨੋਵਿਿਗਆਨੀ ਹਨ। ਸਕੂਲ ਗ਼ੈਰ-ਹਾਜ਼ਰੀ ਦੀ ਸਮੱਸਿਆ ਅੱਜ ਸਕੂਲਾਂ ਵਿੱਚ ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਇਹਨਾਂ ਚਣੌਤੀ ਪੂਰਨ ਸਥਿਤੀਆਂ ਵਿੱਚ ਹੀ ਅਧਿਆਪਕਾਂ ਦੀ ਵਿਦਵਤਾ ਤੇ ਮਨੋਵਿਿਗਆਨੀ ਹੋਣ ਦੀ ਪਰਖ ਦਾ ਅਸਲ ਸਮਾਂ ਹੈ। ਅਧਿਆਪਕ ਦਾ ਪਿਆਰ,ਹਲੀਮੀ ਤੇ ਡਰ ਰਹਿਤ ਰਵੱਈਆ ਇਹਨਾਂ ਸਥਿਤੀਆਂ ਲਈ ਰਾਮ-ਬਾਣ ਦਾ ਕੰਮ ਕਰਦਾ ਹੈ।ਅਧਿਆਪਕਾਂ ਦੀ ਮਾਪਿਆਂ , ਸੂਝਵਾਨ ਦਾਨੀ ਸੱਜਣਾਂ ਅਤੇ ਸਮਾਜ-ਸੇਵੀ ਲੋਕਾਂ ਤੱਕ ਪਹੁੰਚ ਇਸ ਸਮੱਸਿਆ ਭਾਵ ਸਕੂਲਾਂ ਵਿਚਲੀ ਗੈਰ-ਹਾਜ਼ਰੀ ਨੂੰ ਘਟਾਉਣ ਜਾਂ ਖਤਮ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ।

ਵਰਿੰਦਰ ਕੌਰ

ਬਲਾਕ

ਪ੍ਰਾਇਮਰੀ ਸਿੱਖਿਆ ਅਫਸਰ,

ਬਲਾਕ ਮੋਗਾ  ਜ਼ਿਲ੍ਹਾ ਮੋਗਾ।

ਮੋਬਾਇਲ ਨੰ.80542-49053

Share this content:

Post Comment