Loading Now

UPI ਲੈਣ-ਦੇਣ ਫੇਲ੍ਹ ਹੋਣ ‘ਤੇ ਕਿਵੇਂ ਰਿਫੰਡ ਹੋ ਸਕਦੇ ਹਨ ਪੈਸੇ

UPI ਲੈਣ-ਦੇਣ ਫੇਲ੍ਹ ਹੋਣ ‘ਤੇ ਕਿਵੇਂ ਰਿਫੰਡ ਹੋ ਸਕਦੇ ਹਨ ਪੈਸੇ

ਨਵੀਂ ਦਿੱਲੀ, 23 ਅਗਸਤ – ਇਸ ਸਮੇਂ, ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਪੈਸੇ ਦੇ ਲੈਣ-ਦੇਣ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਤਰੀਕਾ ਹੈ। ਅਜੋਕੇ ਸਮੇਂ ਵਿੱਚ ਜ਼ਿਆਦਾਤਰ ਲੋਕ ਹਰ ਛੋਟੇ ਅਤੇ ਵੱਡੇ ਲੈਣ-ਦੇਣ ਲਈ Google Pay, Paytm ਅਤੇ PHONE PAY ਵਰਗੀਆਂ ਐਪਾਂ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਤੁਸੀਂ ਭੁਗਤਾਨ ਕਰਦੇ ਹੋ ਤਾਂ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟ ਲਏ ਜਾਂਦਾ ਹਨ ਪਰ ਇਹ ਪੈਸਾ ਦੂਜੇ ਵਿਅਕਤੀ ਦੇ ਖਾਤੇ ਵਿੱਚ ਨਹੀਂ ਪਹੁੰਚਦਾ ਜਿਸ ਨੂੰ ਤੁਸੀਂ ਰਕਮ ਟ੍ਰਾਂਸਫਰ ਕੀਤੀ ਸੀ।

‘ਘਬਰਾਉਣ ਦੀ ਨਹੀਂ ਲੋੜ’

ਇਸ ਸਥਿਤੀ ਵਿੱਚ, ਕੁਝ ਲੋਕ ਘਬਰਾ ਜਾਂਦੇ ਹਨ, ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ ਤਾਂ ਤੁਹਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਜਿਹੇ ਲੈਣ-ਦੇਣ ਕਿਉਂ ਅਸਫਲ ਹੋ ਜਾਂਦੇ ਹਨ ਅਤੇ ਜੇਕਰ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟੇ ਜਾਂਦੇ ਹਨ ਤਾਂ ਤੁਸੀਂ ਕਿਵੇਂ ਵਾਪਸ ਪ੍ਰਾਪਤ ਕਰ ਸਕਦੇ ਹੋ।

UPI ਟ੍ਰਾਂਜ਼ੈਕਸ਼ਨ ਕਿਉਂ ਅਸਫਲ ਹੁੰਦੇ ਹਨ?

ਕਈ ਵਾਰ ਬੈਂਕ ਸਰਵਰ ‘ਤੇ ਬਹੁਤ ਜ਼ਿਆਦਾ ਲੋਡ ਹੁੰਦਾ ਹੈ, ਜਿਸ ਕਾਰਨ UPI ਲੈਣ-ਦੇਣ ਅਸਫਲ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਈ ਵਾਰ ਖਰਾਬ ਇੰਟਰਨੈੱਟ ਕਨੈਕਸ਼ਨ ਕਾਰਣ UPI ਭੁਗਤਾਨ ਵੀ ਅਸਫਲ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਕਈ ਵਾਰ ਤੁਹਾਡੇ ਪੈਸੇ ਕੱਟੇ ਜਾਂਦੇ ਹਨ ਅਤੇ ਜਿਸ ਵਿਅਕਤੀ ਨੂੰ ਤੁਸੀਂ ਇਹ ਪੈਸੇ ਭੇਜ ਰਹੇ ਹੋ, ਉਹ ਇਸ ਨੂੰ ਪ੍ਰਾਪਤ ਕਰਨ ਦੇ ਯੋਗ ਵੀ ਨਹੀਂ ਹੁੰਦਾ।

ਰਿਫੰਡ ਕਦੋਂ ਮਿਲੇਗਾ?

ਜੇਕਰ ਕਿਸੇ ਦੇ ਪੈਸੇ UPI ਭੁਗਤਾਨ ਅਸਫਲਤਾ ਕਾਰਨ ਖਾਤੇ ਵਿੱਚੋਂ ਕੱਟੇ ਜਾਂਦੇ ਹਨ ਤਾਂ ਇਹ ਕੁਝ ਘੰਟਿਆਂ ਦੇ ਅੰਦਰ ਰਿਫੰਡ ਹੋ ਜਾਂਦੇ ਹਨ। ਹਾਲਾਂਕਿ ਕੁਝ ਮਾਮਲਿਆਂ ਵਿੱਚ ਨੈੱਟਵਰਕ ਜਾਂ ਸਰਵਰ ਸਮੱਸਿਆਵਾਂ ਕਾਰਨ ਰਿਫੰਡ ਪ੍ਰਾਪਤ ਕਰਨ ਵਿੱਚ 24 ਘੰਟੇ ਲੱਗ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਇੰਟਰਨੈੱਟ ਦੀ ਹਾਲਤ ਬਹੁਤ ਖਰਾਬ ਹੈ ਤਾਂ ਇਸ ਸਥਿਤੀ ਵਿੱਚ ਤਿੰਨ ਤੋਂ ਪੰਜ ਦਿਨ ਲੱਗ ਸਕਦੇ ਹਨ ਪਰ ਤੁਹਾਨੂੰ ਆਪਣੇ ਪੈਸੇ ਜ਼ਰੂਰ ਵਾਪਸ ਮਿਲ ਜਾਣਗੇ।

ਸ਼ਿਕਾਇਤ ਕਿੱਥੇ ਕਰਨੀ ਹੈ?

ਜੇਕਰ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟੇ ਜਾਂਦੇ ਹਨ ਤਾਂ ਤੁਰੰਤ ਦੁਬਾਰਾ ਭੁਗਤਾਨ ਕਰਨ ਤੋਂ ਬਚੋ ਅਤੇ ਐਪ ‘ਤੇ ਜਾਓ, ਲੈਣ-ਦੇਣ ਦੇ ਇਤਿਹਾਸ ਦੀ ਸਥਿਤੀ ਸਬੰਧੀ ਜਾਂਚ ਕਰੋ। ਜੇਕਰ ਤੁਹਾਨੂੰ 24 ਜਾਂ 72 ਘੰਟਿਆਂ ਦੇ ਅੰਦਰ ਆਪਣੇ ਪੈਸੇ ਵਾਪਸ ਨਹੀਂ ਮਿਲਦੇ ਤਾਂ ਐਪ ਦੀ ਮਦਦ ਲਓ ਜਾਂ ਸਹਾਇਤਾ ਭਾਗ ਵਿੱਚ ਜਾਓ ਅਤੇ ਸ਼ਿਕਾਇਤ ਦਰਜ ਕਰੋ।

Share this content:

Post Comment