ਕਵਿਤਾ/ਜੰਗ ਨਹੀਂ ਅਮਨ/ਸੁਖਦੇਵ ਸਿੰਘ
ਜੰਗ ਨਹੀਂ ਅਮਨ
ਜੰਗ ਨਹੀਂ ਲੋਕ ਅਮਨ ਚਾਹੁੰਦੇ ਨੇ
ਮੁਰਝਾਇਆ ਨਹੀਂ ਖਿੜਿਆ ਚਮਨ ਚਾਹੁੰਦੇ ਨੇ ।
ਨਹੀਂ ਬਚਾਉਂਦੀਆਂ ਜੰਗਾਂ ਸੰਧੂਰ ਮਟਾਓਂਦੀਆਂ ਨੇ
ਧਿਆਨ ਲੋਕਾਂ ਦਾ ਮਸਲਿਆਂ ਤੋਂ ਤਿਲਕਾਓਂਦੀਆਂ ਨੇ ।
ਜੰਗ ਜੰਗ ਜੋ ਕੂਕਦੇ
ਜੰਗਾਂ ਚ ਉਨ੍ਹਾਂ ਕੋਈ ਲੜਦਾ ਨਹੀਂ
ਨਾ ਸ਼ਾਹ, ਨਾਹੀ ਬਾਦਸ਼ਾਹ ਦਾ
ਪੁੱਤ ਜੰਗਾਂ ਕਦੀ ਮਰਦਾ ਨਹੀਂ ।
ਆਰ ਪਾਰ ਦੇ ਹਾਕਮ ਤਾਹੀਓਂ
ਦੇਸ਼ਭਗਤੀ ਦਾ ਪਾਠ ਲੋਕਾਂ ਨੂੰ ਹੀ ਪੜਾਉਂਦੇ ਨੇ
ਜੰਗ ਨਹੀਂ ਲੋਕ…….
ਇੱਕ ਜੰਗ ਸਰਹੱਦਾਂ ਤੇ
ਇੱਕ ਅੰਦਰ ਵੀ ਚਲਦੀ
ਬਸਤਰ ਦੇ ਜੰਗਲ, ਮਨੀਪੁਰ ਜਾਂ ਹੋਵੇ ਕਸ਼ਮੀਰ ਦੀ ਘਾਟੀ
ਲਹੂ – ਲੁਹਾਣ ਹੋਈ ਇਨਾਂ ਥਾਵਾਂ ਦੀ ਧਰਤੀ
ਮਰਨ ਵਾਲੇ ਵੀ ਸਾਡੇ,ਤੇ ਮਾਰਨ ਵਾਲੇ ਵੀ ਅਸਾਡੇ
ਉਹ ਦੂਜੀ ਧਿਰ ਦੇ ਨੇ
ਲਾਸ਼ਾਂ ਦੇ ਢੇਰ ਤੇ ਜੋ ਕੁਰਸੀਆਂ ਡਾਹੁੰਦੇ ਨੇ
ਜੰਗ ਨਹੀਂ ਲੋਕ……
ਚੌਂਕੀਦਾਰ ਮੁਰਦਾਘਰ ਦਾ ਵੀ ਹੁਣ
ਬੇਗ਼ੈਰਤ ਤੇ ਬੇਈਮਾਨ ਲਗਦਾ ਏ
ਕਿਸੇ ਤੇ ਅਫ਼ਸੋਸ, ਮੌਤ ਕਿਸੇ ਤੇ ਹੱਸਦਾ ਏ
ਪਰ ਉਦੋਂ ਉਸ ਚੁੱਪ ਧਾਰਨ ਕਿਉ ਕੀਤੀ
ਨਫਰਤ ਹਰਾਉਣ ਤੇ ਮੁਹੱਬਤ ਬਚਾਉਣ ਲਈ
ਆਦਿਲ ਹੁਸੈਨ ਨੇ ਜਦ ਜਾਨ ਕੁਰਬਾਨ ਕਰ ਦਿੱਤੀ।
ਮਾਵਾਂ ਹੌਂਕੇ ਭਰਦੀਆਂ, ਬੱਚੇ ਕੁਰਲਾਉਂਦੇ ਨੇ।
ਜੰਗ ਨਹੀਂ ਲੋਕ……
ਜੰਗ ਹੱਲ ਨਹੀਂ, ਗੱਲਬਾਤ ਹੀ ਰਸਤਾ ।
ਅਹਿੰਸਾ ਪਰਮੋ ਧਰਮ ਜੋ ਕਹਿੰਦੇ ਫ਼ਲਸਫ਼ਾ ਸਾਡਾ।
ਆਓ ਪੁੱਛੀਏ ਉਨ੍ਹਾਂ ਨੂੰ
ਸੱਚ ਦੀ ਆਵਾਜ਼ ਨੂੰ ਉਹ ਹਿੰਸਾਂ ਨਾਲ ਕਿਓਂ ਦਬਾਉਂਦੇ ਨੇ।
ਜੰਗ ਨਹੀਂ ਲੋਕ ਅਮਨ…..
ਸੁਖਦੇਵ ਸਿੰਘ
21.8.2025
Share this content:



Post Comment