Loading Now

20 ਅਗਸਤ ਤੋਂ ਐਮਾਜ਼ੋਨ ਬੰਦ ਕਰ ਰਿਹਾ ਆਪਣੀ ਇਹ ਮੁਫ਼ਤ ਸਰਵਿਸ

20 ਅਗਸਤ ਤੋਂ ਐਮਾਜ਼ੋਨ ਬੰਦ ਕਰ ਰਿਹਾ ਆਪਣੀ ਇਹ ਮੁਫ਼ਤ ਸਰਵਿਸ

ਨਵੀਂ ਦਿੱਲੀ, 18 ਅਗਸਤ – ਕੁਝ ਸਮੇਂ ਪਹਿਲਾਂ ਐਮਾਜ਼ੋਨ ਨੇ ਐਲਾਨ ਕੀਤਾ ਸੀ ਕਿ 17 ਜੂਨ, 2025 ਤੋਂ ਭਾਰਤ ਵਿਚ ਪ੍ਰਾਈਮ ਵੀਡੀਓ ‘ਤੇ ਫਿਲਮਾਂ ਅਤੇ ਵੈਬ ਸੀਰੀਜ਼ ਦੇਖਣ ਸਮੇਂ ਇਸ਼ਤਿਹਾਰ ਦਿਖਾਈ ਦੇਣਗੇ। ਹੁਣ, ਕੰਪਨੀ ਨੇ ਇਕ ਹੋਰ ਐਲਾਨ ਕਰਦਿਆਂ ਦੱਸਿਆ ਹੈ ਕਿ ਉਹ 20 ਅਗਸਤ 2025 ਤੋਂ ਐਂਡਰਾਇਡ ਡਿਵਾਈਸਿਜ਼ ਲਈ ਆਪਣਾ ਐਪਸਟੋਰ ਬੰਦ ਕਰਨ ਜਾ ਰਿਹਾ ਹੈ। ਇਸ ਤਰ੍ਹਾਂ, ਇਕ ਐਸੀ ਮੁਫਤ ਸੇਵਾ ਦਾ ਦੀ ਐਂਡ ਹੋ ਜਾਵੇਗਾ ਜੋ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੀ ਹੈ। ਹਾਲਾਂਕਿ ਸ਼ੁਰੂਆਤ ਤੋਂ ਹੀ ਲੋਕਾਂ ਨੇ ਇਸ ਸੇਵਾ ਨੂੰ ਕੁਝ ਜ਼ਿਆਦਾ ਪਸੰਦ ਨਹੀਂ ਕੀਤਾ। ਜ਼ਿਆਦਾਤਰ ਐਂਡਰਾਇਡ ਯੂਜ਼ਰਜ਼ ਲਈ ਇਸ ਸੇਵਾ ਦੇ ਬੰਦ ਹੋਣ ਦਾ ਕੋਈ ਖਾਸ ਅਸਰ ਨਹੀਂ ਪਵੇਗਾ। ਬਹੁਤ ਸਾਰੇ ਲੋਕ ਪਹਿਲਾਂ ਹੀ ਐਪ ਇੰਸਟਾਲ ਕਰਨ ਲਈ ਸਿਰਫ ਗੂਗਲ ਪਲੇਅ ਸਟੋਰ ਦਾ ਹੀ ਇਸਤੇਮਾਲ ਕਰਨਾ ਪਸੰਦ ਕਰਦੇ ਹਨ। ਐਮਾਜ਼ੋਨ ਦਾ ਐਪਸਟੋਰ ਬੰਦ ਹੋਣ ਨਾਲ ਫਾਇਰ ਟੈਬਲਟ ਜਾਂ ਫਾਇਰ ਟੀਵੀ ‘ਤੇ ਵੀ ਕੋਈ ਅਸਰ ਨਹੀਂ ਪਵੇਗਾ।

ਗੂਗਲ ਨੂੰ ਟੱਕਰ ਦੇਣ ਦਾ ਸੀ ਪਲਾਨ

ਇਹ ਜਾਣਨਾ ਮਹੱਤਵਪੂਰਨ ਹੈ ਕਿ ਐਮਾਜ਼ੋਨ ਨੇ ਆਪਣੇ ਖ਼ੁਦ ਦੇ ਐਪਸਟੋਰ ਨੂੰ 2011 ‘ਚ ਗੂਗਲ ਪਲੇਅ ਸਟੋਰ ਨੂੰ ਟੱਕਰ ਦੇਣ ਲਈ ਲਾਂਚ ਕੀਤਾ ਸੀ। ਇਸ ਵਿਚ ਮੁਫਤ ਐਪਸ, ਖਾਸ ਡੀਲਜ਼ ਤੇ ਐਮਾਜ਼ੋਨ ਕੋਆਇਨਜ਼ ਵਰਗੇ ਕਈ ਫਾਇਦੇ ਵੀ ਮਿਲਦੇ ਸਨ। ਇਕ ਸਮਾਂ ਸੀ ਜਦੋਂ ਐਮਾਜ਼ੋਨ ਨੂੰ ਵੀ ਇਹ ਮਹਿਸੂਸ ਹੋ ਰਿਹਾ ਸੀ ਕਿ ਇਸ ਸੇਵਾ ਨਾਲ ਉਹ ਮੋਬਾਈਲ ਸਾਫਟਵੇਅਰ ‘ਚ, ਖਾਸ ਕਰਕੇ ਕਿੰਡਲ ਫਾਇਰ ਟੈਬਲੇਟ ਨਾਲ ਬੰਡਲ ਕੀਤੇ ਜਾਣ ‘ਤੇ ਇਸ ਮਾਰਕੀਟ ‘ਚ ਵੀ ਪੈਰ ਜਮਾਉਣ ‘ਚ ਸਹਾਇਤਾ ਮਿਲੇਗੀ।

ਕੰਪਨੀ ਨੇ ਦੱਸੀ ਐਪਸਟੋਰ ਬੰਦ ਕਰਨ ਦੀ ਵਜ੍ਹਾ

ਹਾਲਾਂਕਿ ਸ਼ੁਰੂਆਤੀ ਕੁਝ ਸਾਲਾਂ ‘ਚ ਲੋਕਾਂ ਦੀ ਥੋੜ੍ਹੀ ਬਹੁਤ ਦਿਲਚਸਪੀ ਦਿਖਾਈ ਦਿੱਤੀ ਪਰ ਇਹ ਸੇਵਾ ਕਦੇ ਵੀ ਗੂਗਲ ਦੀ ਬਰਾਬਰੀ ਨਹੀਂ ਕਰ ਸਕੀ। ਇੱਥੇ ਤਕ ਕਿ ਡਿਵੈਲਪਰ ਵੀ ਆਪਣੇ ਜ਼ਿਆਦਾਤਰ ਐਪਸ ਨੂੰ ਪਲੇਅ ਸਟੋਰ ‘ਤੇ ਹੀ ਪੇਸ਼ ਕਰਦੇ ਸਨ ਅਤੇ 2020 ਦੇ ਮੱਧ ਤਕ, ਨਾਨ-ਐਮਾਜ਼ੋਨ ਡਿਵਾਈਸ ‘ਤੇ ਐਮਾਜ਼ੋਨ ਐਪਸਟੋਰ ਲਗਪਗ ਗਾਇਬ ਹੋ ਗਿਆ।

Share this content:

Post Comment