ਸਰਕਾਰੀ ਮਿਡਲ ਸਕੂਲ ਖੇੜਾ ਵਿੱਚ “ਸੁਤੰਤਰਤਾ ਦਾ ਉਤਸਵ-ਸਵੱਛਤਾ ਦੇ ਨਾਲ਼” ਪ੍ਰੋਗਰਾਮ ਆਯੋਜਨ

ਖੇੜਾ 13 ਅਗਸਤ – ਸਰਕਾਰੀ ਮਿਡਲ ਸਕੂਲ ਖੇੜਾ ਵਿੱਚ ਅੱਜ “ਹਰ ਘਰ ਤਿਰੰਗਾ – ਹਰ ਘਰ ਸਵੱਛਤਾ ” ਪ੍ਰੋਜੈਕਟ ਤਹਿਤ ਸੁਤੰਤਰਤਾ ਦਿਵਸ ਦੀਆਂ ਖੁਸ਼ੀਆਂ ਨੂੰ ਸਵੱਛਤਾ ਜਾਗਰੂਕਤਾ ਨਾਲ ਜੋੜਨ ਲਈ “ਸੁਤੰਤਰਤਾ ਦਾ ਉਤਸਵ-ਸਵੱਛਤਾ ਦੇ ਨਾਲ਼” ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਇਸ ਮੌਕੇ ਬਲਾਕ ਰਿਸੋਰਸ ਕੋਆਰਡੀਨੇਟਰ ਫਗਵਾੜਾ ਸ੍ਰੀ ਜੋਗਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸਕੂਲ ਦਾ ਦੌਰਾ ਕਰਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਉਹ ਸਤੰਤਰਤਾ ਦਿਵਸ ਖ਼ੁਦ ਵਾਤਾਵਰਨ ਅਤੇ ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ਼ ਪ੍ਰਤੀ ਜਾਗਰੂਕ ਹੋ ਕੇ ਅਤੇ ਆਪਣੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਵੀ ਸਵੱਛਤਾ ਮੁਹਿੰਮ ਚਲਾਉਣ ਲਈ ਜਾਗਰੂਕ ਕਰਕੇ ਮਨਾਉਣ। ਉਹ ਆਪਣੇ ਘਰਾਂ, ਗਲੀਆਂ ਅਤੇ ਆਸ-ਪਾਸ ਦੇ ਇਲਾਕੇ ਸਾਫ਼ ਰੱਖਣ, ਗੰਦਗੀ ਤੋਂ ਬਚਣ, ਮਲੇਰੀਆ ਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਪਾਣੀ ਜਮ੍ਹਾਂ ਨਾ ਹੋਣ ਦੇਣ, ਪਾਣੀ ਦੀ ਸਹੀ ਵਰਤੋਂ ਅਤੇ ਸਵੱਛਤਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ। ਉਹਨਾਂ ਨੇ ਦੇਸ ਭਗਤੀ ਨੂੰ ਰਾਸ਼ਟਰੀ ਝੰਡੇ ਪ੍ਰਤੀ ਸਨਮਾਨ ਅਤੇ ਦੇਸ਼ ਭਗਤੀ ਦੇ ਭਾਵ ਨਾਲ ਜੋੜਨ ਦੇ ਨਾਲ਼-ਨਾਲ਼ ਸਾਫ਼-ਸੁਥਰੇ ਵਾਤਾਵਰਣ ਨਾਲ ਜੋੜਨ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਪਾਣੀ ਦੀ ਮਹੱਤਤਾ ਉਜਾਗਰ ਕਰਦਿਆਂ ਬੱਚਿਆਂ ਨੂੰ ਪਾਣੀ ਵਿਅਰਥ ਨਾ ਗਵਾਉਣ, ਪਾਣੀ ਜਮ੍ਹਾਂ ਨਾ ਹੋਣ ਦੇਣ ਤਾਂ ਜੋ ਮੱਛਰ ਪੈਦਾ ਨਾ ਹੋਣ, ਪਾਣੀ ਉਬਾਲ ਕੇ ਪੀਣ, ਪਾਣੀ ਦੀ ਸਹੀ ਵਰਤੋਂ ਅਤੇ ਭਵਿੱਖ ਵਿੱਚ ਇਸਦੀ ਸੰਭਾਲ਼ ਵਰਗੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ।ਮੰਚ ਸੰਚਾਲਨ ਐੱਸ.ਐੱਸ. ਮਾਸਟਰ ਸ਼੍ਰੀ ਕੁਲਦੀਪ ਰਾਮ ਜੀ ਨੇ ਕੀਤਾ। ਸਕੂਲ ਇੰਚਾਰਜ ਕਮਲੇਸ਼ ਸੰਧੂ ਨੇ ਸ੍ਰੀ ਜੋਗਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਉਹਨਾਂ ਨੇ ਬੱਚਿਆਂ ਨਾਲ ਲਾਭਦਾਇਕ ਤੇ ਜਾਗਰੂਕਤਾ ਭਰੀਆਂ ਗੱਲਾਂ ਸਾਂਝੀਆਂ ਕੀਤੀਆਂ।
Share this content:


Post Comment