Loading Now

ਖੜ੍ਹੀ ਸਕੂਲ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ: ਚਾਰ ਬੱਚਿਆਂ ਦੀ ਮੌਤ ; ਕੁੱਲ 32 ਜ਼ਖ਼ਮੀ

ਖੜ੍ਹੀ ਸਕੂਲ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ: ਚਾਰ ਬੱਚਿਆਂ ਦੀ ਮੌਤ ; ਕੁੱਲ 32 ਜ਼ਖ਼ਮੀ

ਕੰਨੌਜ, 24 ਨਵੰਬਰ – ਆਗਰਾ-ਲਖਨਊ ਐਕਸਪ੍ਰੈੱਸਵੇਅ ’ਤੇ ਮੰਗਲਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਆਗਰਾ ਤੋਂ ਕੌਸ਼ਾਂਬੀ ਵਾਪਸ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਨੂੰ ਠਠੀਆ ਦੇ ਨੇੜੇ ਇੱਕ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਬੱਸ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਪਲਟ ਗਈ। ਹਾਦਸੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ 35 ਤੋਂ ਵੱਧ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ, ਬੱਸ ਵਿੱਚ ਕਰੀਬ 50 ਵਿਦਿਆਰਥੀ ਸਵਾਰ ਸਨ। ਸਾਰੇ ਵਿਦਿਆਰਥੀ ਕੌਸ਼ਾਂਬੀ ਦੇ ਸਿਰਾਥੂ ਖੇਤਰ ਦੇ ਅਫ਼ਜ਼ਲਪੁਰ ਵਾਰੀ ਸਥਿਤ ਓਰੀਐਂਟਲ ਪਬਲਿਕ ਸਕੂਲ ਦੇ ਹਨ। ਐਤਵਾਰ ਨੂੰ ਦੋ ਰੋਜ਼ਾ ਸਕੂਲ ਟੂਰ ’ਤੇ ਕੌਸ਼ਾਂਬੀ ਤੋਂ ਆਗਰਾ ਗਏ ਸਨ।

ਇਹ ਹੈ ਪੂਰਾ ਮਾਮਲਾ

ਬੱਸ ਆਗਰਾ ਤੋਂ ਦੋ ਰੋਜ਼ਾ ਟੂਰ ਕਰਕੇ ਕੌਸ਼ਾਂਬੀ ਪਰਤ ਰਹੀ ਸੀ। ਆਗਰਾ-ਲਖਨਊ ਐਕਸਪ੍ਰੈੱਸਵੇਅ ’ਤੇ ਠਠੀਆ ਖੇਤਰ ਦੇ ਬੈਸੁਈਆ ਪਿੰਡ ਦੇ ਸਾਹਮਣੇ ਕਿਲੋਮੀਟਰ 209 ’ਤੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਕਾਰਨ ਬੱਸ ਵਿੱਚ ਸਵਾਰ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ 35 ਵਿਦਿਆਰਥੀ ਜ਼ਖ਼ਮੀ ਹੋ ਗਏ। ਹਾਦਸਾ ਪਿੱਛੋਂ ਆ ਰਹੇ ਟਰੱਕ ਦੀ ਟੱਕਰ ਲੱਗਣ ਮਗਰੋਂ ਵਾਪਰਿਆ। ਸੂਚਨਾ ਮਿਲਣ ’ਤੇ ਡੀ.ਐੱਮ. ਆਸ਼ੂਤੋਸ਼ ਮੋਹਨ ਅਗਨੀਹੋਤਰੀ ਅਤੇ ਐੱਸ.ਪੀ. ਵਿਨੋਦ ਕੁਮਾਰ ਮੌਕੇ ’ਤੇ ਪਹੁੰਚੇ।

ਮ੍ਰਿਤਕ ਵਿਦਿਆਰਥੀਆਂ ਦੀ ਸੂਚੀ

ਹਾਦਸੇ ਵਿੱਚ ਚਾਰ ਵਿਦਿਆਰਥੀਆਂ—14 ਸਾਲਾ ਆਰੀਅਨ ਚੌਰਸੀਆ ਪੁੱਤਰ ਪ੍ਰੇਮ ਕੁਮਾਰ ਚੌਰਸੀਆ, 17 ਸਾਲਾ ਰਜ਼ੀ ਉੱਲਾ ਪੁੱਤਰ ਸ਼ਮੀ ਉੱਲਾ ਦੋਵੇਂ ਵਾਸੀ ਅਫ਼ਜ਼ਲਪੁਰਵਾਰੀ ਕੌਸ਼ਾਂਬੀ, 17 ਸਾਲਾ ਜ਼ੈਦ ਮਿਰਜ਼ਾ ਪੁੱਤਰ ਰਿਆਜ਼ ਅਹਿਮਦ ਵਾਸੀ ਨਦੌਰਾ ਖਖਰੇੜੂ ਜ਼ਿਲ੍ਹਾ ਫ਼ਤਿਹਪੁਰ ਅਤੇ 17 ਸਾਲਾ ਅਰਮਾਨ ਪੁੱਤਰ ਰਿਆਜ਼ ਅਹਿਮਦ ਵਾਸੀ ਗੌਰੇ ਖਖਰੇੜੂ ਜ਼ਿਲ੍ਹਾ ਫ਼ਤਿਹਪੁਰ—ਦੀ ਮੌਤ ਹੋ ਗਈ।ਇਸ ਤੋਂ ਇਲਾਵਾ ਕਰੀਬ 35 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ। ਘਟਨਾ ਸਮੇਂ ਬੱਸ ਵਿੱਚ ਕਰੀਬ 50 ਵਿਦਿਆਰਥੀ ਸਵਾਰ ਸਨ। ਜ਼ਖ਼ਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਸਮੇਂ ਬੱਸ ਦੀ ਰਫ਼ਤਾਰ ਕਰੀਬ 80 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਦੱਸੀ ਜਾ ਰਹੀ ਹੈ।

Share this content:

Post Comment