Loading Now

CBSE 12ਵੀਂ ਦੀ ਡੇਟਸ਼ੀਟ 2027 ਜਾਰੀ, 16 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ

CBSE 12ਵੀਂ ਦੀ ਡੇਟਸ਼ੀਟ 2027 ਜਾਰੀ, 16 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ

ਨਵੀਂ ਦਿੱਲੀ, 7 ਨਵੰਬਰ – ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਕੁੱਲ 121 ਵਿਸ਼ਿਆਂ ਲਈ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 16 ਫਰਵਰੀ ਤੋਂ 9 ਅਪ੍ਰੈਲ, 2027 ਤੱਕ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾਣਗੀਆਂ। ਇਨ੍ਹਾਂ ਪ੍ਰੀਖਿਆਵਾਂ ਵਿੱਚ ਦੇਸ਼ ਭਰ ਦੇ ਲੱਖਾਂ ਵਿਦਿਆਰਥੀ ਸ਼ਾਮਲ ਹੋਣਗੇ। ਅਜਿਹੇ ਵਿੱਚ ਅਕਾਦਮਿਕ ਸੈਸ਼ਨ 2026-27 ਦੌਰਾਨ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ ਦੀ ਮਦਦ ਨਾਲ CBSE 12th Date Sheet 2027 ਡਾਊਨਲੋਡ ਕਰ ਸਕਦੇ ਹਨ।

ਇਨ੍ਹਾਂ 4 ਸਟੈੱਪਸ ਨਾਲ ਡਾਊਨਲੋਡ ਕਰੋ 12ਵੀਂ ਦਾ ਟਾਈਮਟੇਬਲ

12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦਾ ਟਾਈਮਟੇਬਲ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹੈ। ਵਿਦਿਆਰਥੀ ਅਤੇ ਮਾਪੇ ਹੇਠਾਂ ਦੱਸੇ ਚਾਰ ਸਟੈਪਸ ਦੀ ਮਦਦ ਨਾਲ ਡੇਟਸ਼ੀਟ ਡਾਊਨਲੋਡ ਕਰ ਸਕਦੇ ਹਨ।

1. 12ਵੀਂ ਜਮਾਤ ਦੀ ਪ੍ਰੀਖਿਆ ਦੀ ਡੇਟਸ਼ੀਟ ਡਾਊਨਲੋਡ ਕਰਨ ਲਈ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾਓ।

2. ਵੈੱਬਸਾਈਟ ਦੇ ਹੋਮਪੇਜ ‘ਤੇ ‘Date Sheet for Class X and Class XII Board Examinations, 2027’ ਲਿੰਕ ‘ਤੇ ਕਲਿੱਕ ਕਰੋ।

3. ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਡੇਟਸ਼ੀਟ ਸਕ੍ਰੀਨ ‘ਤੇ ਖੁੱਲ੍ਹ ਜਾਵੇਗੀ।

4. ਅੰਤ ਵਿੱਚ ਇਸ ਦਾ ਪ੍ਰਿੰਟ ਆਊਟ ਵੀ ਕੱਢ ਲਓ।

1 ਜਨਵਰੀ ਤੋਂ ਸ਼ੁਰੂ ਹੋਣਗੀਆਂ ਪ੍ਰੈਕਟੀਕਲ ਪ੍ਰੀਖਿਆਵਾਂ

ਸੀਬੀਐੱਸਈ ਵੱਲੋਂ ਜਾਰੀ ਡੇਟਸ਼ੀਟ ਅਨੁਸਾਰ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ ਸ਼ੁਰੂ ਹੋਣਗੀਆਂ ਅਤੇ 13 ਜਨਵਰੀ, 2027 ਤੱਕ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਸਰਦੀਆਂ ਵਾਲੇ ਖੇਤਰਾਂ ਵਿੱਚ ਸਥਿਤ ਸੀਬੀਐੱਸਈ ਸਕੂਲਾਂ ਵਿੱਚ ਪ੍ਰੈਕਟੀਕਲ ਪ੍ਰੀਖਿਆਵਾਂ 9 ਨਵੰਬਰ ਤੋਂ 19 ਦਸੰਬਰ, 2026 ਤੱਕ ਕਰਵਾਈਆਂ ਜਾਣਗੀਆਂ।

16 ਫਰਵਰੀ ਤੋਂ ਸ਼ੁਰੂ ਹੋਣਗੀਆਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ

12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 16 ਫਰਵਰੀ ਤੋਂ ਸ਼ੁਰੂ ਹੋਣਗੀਆਂ ਅਤੇ 9 ਅਪ੍ਰੈਲ, 2027 ਤੱਕ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਪ੍ਰੀਖਿਆਵਾਂ ਸਿਰਫ਼ ਇੱਕ ਹੀ ਸ਼ਿਫਟ ਵਿੱਚ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਕਰਵਾਈਆਂ ਜਾਣਗੀਆਂ।

Share this content:

Post Comment