ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਦੀ ਯਾਦ ‘ਚ ਗਲਾਸਗੋ ਵਿਖੇ ਸਾਹਿਤ ਮੇਲਾ ਕਰਵਾਇਆ
ਗਲਾਸਗੋ, 6 ਨਵੰਬਰ- ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੇ ਸੌ ਸਾਲਾ ਇਤਿਹਾਸ ਨੂੰ ਸਮਰਪਿਤ ਸਾਲਾਨਾ ਸਾਹਿਤਕ ਮੇਲਾ ਸ਼ੇਰਬਰੂਕ ਪੈਰਿਸ਼ ਚਰਚ, 240 ਨਿਥਸਡੇਲ ਰੋਡ ਗਲਾਸਗੋ ’ਚ ਕਰਵਾਇਆ ਗਿਆ। ਇਹ ਸਾਹਿਤਕ ਮੇਲਾ ਪ੍ਰਧਾਨ ਦਲਜੀਤ ਸਿੰਘ ਦਿਲਬਰ, ਸਕੱਤਰ ਅਮਨਦੀਪ ਸਿੰਘ, ਕੋਆਰਡੀਨੇਟਰ ਤਰਲੋਚਨ ਮੁਠੱਡਾ, ਪ੍ਰੈੱਸ ਸਕੱਤਰ ਹਰਜੀਤ ਦੁਸਾਂਝ, ਕਾਰਜਕਾਰੀ ਮੈਂਬਰਾਂ ਦਿਲਬਾਗ ਸੰਧੂ, ਦੁਪਿੰਦਰ ਕੌਰ, ਕਮਲਜੀਤ ਮਿਨਹਾਸ, ਜਗਦੀਸ਼ ਸਿੰਘ, ਡਾ. ਇੰਦਰਜੀਤ ਸਿੰਘ, ਸੁਖਦੇਵ ਰਾਹੀ, ਏ ਐੱਸ ਜੱਸਲ ਅਤੇ ਕਰਮਜੀਤ ਮੀਨੀਆ ਦੀ ਅਗਵਾਈ ਹੇਠ ਕਰਾਇਆ ਗਿਆ।
ਸਭਾ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਅਮਨ ਨੇ ਸਭ ਦਾ ਸਵਾਗਤ ਕੀਤਾ। ਸਮਾਗਮ ਦੇ ਮੁੱਖ ਬੁਲਾਰੇ ਕਹਾਣੀਕਾਰ ਅਜਮੇਰ ਸਿੱਧੂ ਨੇ ਬੱਬਰ ਯੋਧਿਆਂ ਦੀਆਂ ਕੁਰਬਾਨੀਆਂ ਯਾਦ ਕਰਦਿਆਂ ਕਿਹਾ ਕਿ ਅੱਜ ਜਦੋਂ ਕਾਰਪੋਰੇਟ ਘਰਾਣੇ ਦੇਸ਼ ਨੂੰ ਸ਼ਰ੍ਹੇਆਮ ਲੁੱਟ ਰਹੇ ਹਨ ਅਤੇ ਹਾਕਮਾਂ ਨੇ ਦੇਸ਼ ਫਿਰ ਨਿਲਾਮ ਕਰ ਦਿੱਤਾ ਹੈ ਤਾਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਬੱਬਰਾਂ ਦੇ ਸੁਪਨਿਆਂ ਦਾ ਸਵਰਾਜ ਸਥਾਪਤ ਕਰਨ ਦੀ ਲੋੜ ਹੈ। ਮਹਿਮਾਨ ਕਵੀਆਂ ਜਸਵਿੰਦਰ ਜਾਲਿਫ਼ ਅਤੇ ਦਰਸ਼ਨ ਬੁਲੰਦਵੀ, ਨਛੱਤਰ ਭੋਗਲ ਤੋਂ ਇਲਾਵਾ ਅਮਨਦੀਪ ਸਿੰਘ ਅਮਨ, ਦਲਜੀਤ ਸਿੰਘ ਦਿਲਬਰ, ਹਰਜੀਤ ਦੁਸਾਂਝ, ਦੁਪਿੰਦਰ ਕੌਰ, ਮਨਦੀਪ ਕੌਰ ਧਾਰੀਵਾਲ ਅਤੇ ਜਤਿੰਦਰ ਸੰਧੂ ਨੇ ਵੀ ਰਚਨਾਵਾਂ ਸੁਣਾਈਆਂ। ਸੁਖਦੇਵ ਰਾਹੀ ਅਤੇ ਅਮਿਤ ਕੁਮਾਰ ਨੇ ਪੁਸਤਕ ਪ੍ਰਦਰਸ਼ਨੀ ਲਾਈ। ਸਟੇਜ ਸਕੱਤਰ ਦੀ ਭੂਮਿਕਾ ਦਿਲਬਾਗ ਸਿੰਘ ਸੰਧੂ ਨੇ ਨਿਭਾਈ ਅਤੇ ਸਭਾ ਦੇ ਪ੍ਰਧਾਨ ਦਲਜੀਤ ਸਿੰਘ ਦਿਲਬਰ ਨੇ ਸਭ ਦਾ ਧੰਨਵਾਦ ਕੀਤਾ।
Share this content:



Post Comment