Loading Now

ਮੋਹਾਲੀ ‘ਚ ਸੜਕ ਚੌੜੀ ਕਰਨ ਲਈ ਗਮਾਡਾ ਐਕੁਆਇਰ ਕਰੇਗਾ 55 ਏਕੜ ਤੋਂ ਵੱਧ ਜ਼ਮੀਨ

ਮੋਹਾਲੀ ‘ਚ ਸੜਕ ਚੌੜੀ ਕਰਨ ਲਈ ਗਮਾਡਾ ਐਕੁਆਇਰ ਕਰੇਗਾ 55 ਏਕੜ ਤੋਂ ਵੱਧ ਜ਼ਮੀਨ

ਐਸ.ਏ.ਐਸ. ਨਗਰ ਮੋਹਾਲੀ, ਨਵੰਬਰ – ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਨੈਸ਼ਨਲ ਹਾਈਵੇਅ ਜੰਕਸ਼ਨ ਤੋਂ ਗਮਾਡਾ ਮਾਸਟਰ ਪਲੈਨ ਰੋਡ ਤੱਕ 200 ਫੁੱਟ ਚੌੜੀ ਸੜਕ ਨੂੰ ਮੁਕੰਮਲ ਅਤੇ ਚੌੜਾ ਕਰਨ ਲਈ 55.21 ਏਕੜ ਜ਼ਮੀਨ ਐਕੁਆਇਰ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਇਸ ਸਬੰਧੀ ‘ਸੋਸ਼ਲ ਇੰਪੈਕਟ ਅਸੈਸਮੈਂਟ’ (SIA) ਦਾ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਪ੍ਰੋਜੈਕਟ ਤਹਿਸੀਲ ਮੋਹਾਲੀ ਅਧੀਨ ਪੈਂਦੇ ਚਾਰ ਪਿੰਡਾਂ ਦੀ ਜ਼ਮੀਨ ਨੂੰ ਪ੍ਰਭਾਵਿਤ ਕਰੇਗਾ: ਸਨੇਟਾ: 24.50 ਏਕੜ, ਬਠਲਾਣਾ: 15.25 ਏਕੜ, ਦੈੜ: 8.14 ਏਕੜ, ਨਗਿਆਰੀ: 7.32 ਏਕੜ ਜ਼ਮੀਨ ਸ਼ਾਮਲ ਹੈ। ਨੋਟੀਫਿਕੇਸ਼ਨ ਅਨੁਸਾਰ ਇਹ ਪ੍ਰੋਜੈਕਟ ‘ਲੈਂਡ ਐਕੁਜ਼ੀਸ਼ਨ ਐਕਟ 2013’ ਤਹਿਤ ਯੋਜਨਾਬੱਧ ਵਿਕਾਸ ਅਤੇ ਲੀਨੀਅਰ ਪ੍ਰੋਜੈਕਟ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਲਈ ਜ਼ਮੀਨ ਮਾਲਕਾਂ ਜਾਂ ਗ੍ਰਾਮ ਸਭਾ ਦੀ ਪੂਰਵ ਸਹਿਮਤੀ ਲਾਜ਼ਮੀ ਨਹੀਂ ਹੋਵੇਗੀ। ਹਾਲਾਂਕਿ, ਅਸਰਅੰਦਾਜ਼ ਪਰਿਵਾਰਾਂ, ਜਾਇਦਾਦਾਂ ਅਤੇ ਪੁਨਰਵਾਸ ਦੇ ਮੁਲਾਂਕਣ ਲਈ ਗ੍ਰਾਮ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਕੇ 6 ਮਹੀਨਿਆਂ ਦੇ ਅੰਦਰ-ਅੰਦਰ ਸਮਾਜਿਕ ਪ੍ਰਭਾਵ ਮੁਲਾਂਕਣ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ।

Share this content:

Previous post

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਚਾਕੀ ਕਲਾਂ ਦੇ ਸਕੂਲਾਂ ਅਤੇ ਪਿੰਡਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ

Next post

ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਵੱਲੋਂ ਵੱਖ-ਵੱਖ ਵੈਲਫੇਅਰ ਬੋਰਡਾਂ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ

Post Comment