Loading Now

ਜਪਾਨ ਨੇ ਮਲੇਸ਼ੀਆ ਨੂੰ 5-3 ਨਾਲ ਹਰਾ ਕੇ ਫਾਈਨਲ ਵਿੱਚ ਬਣਾਈ ਜਗ੍ਹਾ

ਜਪਾਨ ਨੇ ਮਲੇਸ਼ੀਆ ਨੂੰ 5-3 ਨਾਲ ਹਰਾ ਕੇ ਫਾਈਨਲ ਵਿੱਚ ਬਣਾਈ ਜਗ੍ਹਾ

ਮੋਹਾਲੀ: ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ ਬੁੱਧਵਾਰ ਨੂੰ ਖੇਡੇ ਗਏ ਰੋਮਾਂਚਕ ਸੈਮੀਫਾਈਨਲ ਮੁਕਾਬਲੇ ਵਿੱਚ ਜਾਪਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਤਾਬੀ ਮੁਕਾਬਲੇ ਦੀ ਟਿਕਟ ਹਾਸਲ ਕਰ ਲਈ ਹੈ। ਜਾਪਾਨ ਅਤੇ ਮਲੇਸ਼ੀਆ ਵਿਚਾਲੇ ਖੇਡਿਆ ਗਿਆ ਇਹ ਮੈਚ ਬੇਹੱਦ ਫਸਵੇਂ ਮੁਕਾਬਲੇ ਵਾਲਾ ਰਿਹਾ। ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਰਹੀਆਂ। ਇਸ ਤੋਂ ਬਾਅਦ ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ, ਜਿਸ ਵਿੱਚ ਜਾਪਾਨ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਮਲੇਸ਼ੀਆ ਨੂੰ 5-3 ਦੇ ਫਰਕ ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਜਾਪਾਨ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 ਦਾ ਪਹਿਲਾ ਫਾਈਨਲਿਸਟ ਬਣ ਗਿਆ ਹੈ।

Share this content:

Post Comment