Loading Now

ਦੀਵਾਲੀ ਤੋਂ ਪਹਿਲਾਂ ਸੋਨਾ 8 ਹਜ਼ਾਰ ਤੇ ਚਾਂਦੀ 40 ਹਜ਼ਾਰ ਰੁਪਏ ਹੋਈ ਸਸਤੀ

ਦੀਵਾਲੀ ਤੋਂ ਪਹਿਲਾਂ ਸੋਨਾ 8 ਹਜ਼ਾਰ ਤੇ ਚਾਂਦੀ 40 ਹਜ਼ਾਰ ਰੁਪਏ ਹੋਈ ਸਸਤੀ

ਨਵੀਂ ਦਿੱਲੀ, 3 ਨਵੰਬਰ – ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਨੂੰ  ਸੋਨਾ 2,530 ਰੁਪਏ ਸਸਤਾ ਹੋ ਕੇ 1.38 ਲੱਖ ਰੁਪਏ ’ਤੇ ਆਇਆ। ਜਦਕਿ ਚਾਂਦੀ ਵੀ 1,372 ਰੁਪਏ ਘਟੀ ਦੀਵਾਲੀ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਹੈ । ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ ਸੋਮਵਾਰ ਨੂੰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 2,530 ਰੁਪਏ ਘਟ ਕੇ 1.38 ਲੱਖ ਰੁਪਏ ਰਹਿ ਗਈ ਹੈ। ਉੱਥੇ ਹੀ ਇੱਕ ਕਿਲੋ ਚਾਂਦੀ ਦੀ ਕੀਮਤ 1,372 ਰੁਪਏ ਘਟ ਕੇ 1.80 ਲੱਖ ਰੁਪਏ ’ਤੇ ਆ ਗਈ ਹੈ। ਸ਼ੁੱਕਰਵਾਰ ਨੂੰ ਸੋਨਾ 1.40 ਲੱਖ ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 1.81 ਲੱਖ ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ। ਅਕਤੂਬਰ ਮਹੀਨੇ ਵਿੱਚ ਸੋਨਾ 8,084 ਅਤੇ ਚਾਂਦੀ 39,485 ਰੁਪਏ ਸਸਤੀ ਹੋਈ।

Share this content:

Post Comment