ਸ਼ੀਸ਼ਾ ੨੧ ਦੁਨੀਆ ਦੀ ਸੀਮਾ ਕੀ ਹੈ?- ਜਨਮੇਜਾ ਸਿੰਘ ਜੌਹਲ
ਸ਼ੀਸ਼ਾ ੨੧
ਦੁਨੀਆ ਦੀ ਸੀਮਾ ਕੀ ਹੈ?
ਇਨਸਾਨ ਨੇ ਧਰਤੀ ਦੇ ਕੋਨੇ-ਕੋਨੇ ਦੀ ਖੋਜ ਕਰ ਲਈ, ਸਮੁੰਦਰਾਂ ਦੀ ਡੂੰਘਾਈ ਮਾਪ ਲਈ ਅਤੇ ਪੁਲਾੜ ਵਿੱਚ ਵੀ ਆਪਣੀ ਪਹੁੰਚ ਬਣਾ ਲਈ, ਪਰ ਸਵਾਲ ਅਜੇ ਵੀ ਬਾਕੀ ਹੈ ਕਿ ਇਸ ਦੁਨੀਆ ਦੀ ਆਖ਼ਰੀ ਸੀਮਾ ਕਿੱਥੇ ਹੈ?
ਵਿਗਿਆਨ ਅਨੁਸਾਰ ਬ੍ਰਹਿਮੰਡ ਦੀ ਉਮਰ ਲਗਭਗ 13.8 ਅਰਬ ਸਾਲ ਹੈ। ਜਿਸ ਬ੍ਰਹਿਮੰਡ ਨੂੰ ਅਸੀਂ ਦੇਖ ਸਕਦੇ ਹਾਂ, ਉਸ ਦਾ ਵਿਆਸ ਲਗਭਗ 92 ਅਰਬ ਪ੍ਰਕਾਸ਼ ਵਰ੍ਹੇ ਹੈ। ਪਰ ਇਹ ਸਿਰਫ਼ ਸਾਡੇ ਦੇਖ ਸਕਣ ਦੀ ਸੀਮਾ ਹੈ, ਬ੍ਰਹਿਮੰਡ ਦੀ ਅਸਲ ਸੀਮਾ ਨਹੀਂ। ਵਿਗਿਆਨੀ ਅਜੇ ਇਹ ਵੀ ਨਹੀਂ ਜਾਣਦੇ ਕਿ ਬ੍ਰਹਿਮੰਡ ਅਨੰਤ ਹੈ ਜਾਂ ਇਸ ਦਾ ਕੋਈ ਆਕਾਰ ਹੈ।
ਹੈਰਾਨੀ ਦੀ ਗੱਲ ਹੈ ਕਿ ਜਿਸ ਮਨੁੱਖ ਨੂੰ ਆਪਣੀ ਉਮਰ, ਆਪਣੀ ਸਮਝ ਅਤੇ ਆਪਣੀ ਪਹੁੰਚ ਦੀਆਂ ਸੀਮਾਵਾਂ ਦਾ ਅਹਿਸਾਸ ਹੈ, ਉਹ ਉਸ ਦੁਨੀਆ ਦੀ ਸੀਮਾ ਲੱਭਣ ਤੁਰਿਆ ਹੋਇਆ ਹੈ, ਜਿਸ ਦੀ ਕੋਈ ਹੱਦ ਸ਼ਾਇਦ ਹੈ ਹੀ ਨਹੀਂ!
ਸ਼ਾਇਦ ਬ੍ਰਹਿਮੰਡ ਦੀ ਸਭ ਤੋਂ ਵੱਡੀ ਸੀਮਾ ਮਨੁੱਖ ਦੀ ਸਮਝ ਦੀ ਸੀਮਾ ਹੈ।
-ਜਨਮੇਜਾ ਸਿੰਘ ਜੌਹਲ
Share this content:


Post Comment