Loading Now

E-Passport ਲਈ ਕਿਵੇਂ ਕਰੀਏ ਅਪਲਾਈ, ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਲੋੜ

E-Passport ਲਈ ਕਿਵੇਂ ਕਰੀਏ ਅਪਲਾਈ, ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਲੋੜ

ਨਵੀਂ ਦਿੱਲੀ, 30 ਅਕਤੂਬਰ – ਜਦੋਂ ਵੀ ਤੁਸੀਂ ਦੇਸ਼ ਤੋਂ ਬਾਹਰ ਕਿਸੇ ਵਿਦੇਸ਼ੀ ਯਾਤਰਾ ‘ਤੇ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਪਾਸਪੋਰਟ ਦੀ ਲੋੜ ਪੈਂਦੀ ਹੈ। ਅਜਿਹੇ ਵਿੱਚ ਜੇਕਰ ਤੁਹਾਡਾ ਪਾਸਪੋਰਟ ਕਿਤੇ ਗੁੰਮ ਗਿਆ ਹੈ ਜਾਂ ਮਿਆਦ ਪੁੱਗ ਗਈ ਹੈ, ਤਾਂ ਤੁਸੀਂ ਈ-ਪਾਸਪੋਰਟ (e-Passport) ਦੀ ਵੀ ਵਰਤੋਂ ਕਰ ਸਕਦੇ ਹੋ। ਇਹ ਹੁਣ ਦੇਸ਼ ’ਚ ਲਾਂਚ ਕੀਤਾ ਗਿਆ ਹੈ। ਇੱਕ ਈ-ਪਾਸਪੋਰਟ ਇੱਕ ਆਮ ਪਾਸਪੋਰਟ ਵਰਗਾ ਹੀ ਦਿਖਾਈ ਦਿੰਦਾ ਹੈ, ਸਿਵਾਏ ਇਸਦੇ ਕਵਰ ਪੇਜ ਵਿੱਚ ਇੱਕ ਚਿੱਪ ਲੱਗੀ ਹੁੰਦੀ ਹੈ। ਇਸ ਚਿੱਪ ਵਿੱਚ ਵਿਅਕਤੀ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ। ਆਓ ਜਾਣਦੇ ਹਾਂ ਕਿ ਇਸਦੇ ਲਈ ਅਰਜ਼ੀ ਕਿਵੇਂ ਦੇਣੀ ਹੈ ਅਤੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ।

ਕੀ ਹੁੰਦਾ ਹੈ e-Passport?

ਈ-ਪਾਸਪੋਰਟ ਆਮ ਪਾਸਪੋਰਟ ਦੀ ਤਰ੍ਹਾਂ ਹੀ ਦਿਖਾਈ ਦਿੰਦਾ ਹੈ। ਪਾਸਪੋਰਟ ਦੇ ਕਵਰ ਪੇਜ ‘ਤੇ ਇਹ ਚਿੱਪ ਲੱਗੀ ਹੁੰਦੀ ਹੈ। ਇਸ ਚਿੱਪ ਵਿੱਚ ਵਿਅਕਤੀ ਦੀ ਨਿੱਜੀ ਜਾਣਕਾਰੀ ਜਿਵੇਂ ਕਿ ਬਾਇਓਮੈਟ੍ਰਿਕ ਡਾਟਾ, ਫਿੰਗਰਪ੍ਰਿੰਟ ਅਤੇ ਨਿੱਜੀ ਵੇਰਵੇ ਡਿਜੀਟਲ ਰੂਪ ਵਿੱਚ ਸਟੋਰ ਕੀਤੇ ਜਾਂਦੇ ਹਨ। ਇਹ ਆਮ ਪਾਸਪੋਰਟ ਦੀ ਤਰ੍ਹਾਂ ਹੀ ਹੈ, ਬੱਸ ਕਵਰ ‘ਤੇ ਹੇਠਾਂ ਵੱਲ ਇੱਕ ਛੋਟੀ ਜਿਹੀ ਗੋਲਡਨ ਚਿੱਪ ਬਣੀ ਹੁੰਦੀ ਹੈ, ਜੋ ਇਹ ਦੱਸਣ ਵਿੱਚ ਮਦਦ ਕਰਦੀ ਹੈ ਕਿ ਇਹ ਇੱਕ ਈ-ਪਾਸਪੋਰਟ ਹੈ। ਇਸ ਤੋਂ ਇਲਾਵਾ ਅਸਲ ਚਿੱਪ ਪਾਸਪੋਰਟ ਦੇ ਅੰਦਰ ਹੁੰਦੀ ਹੈ। ਈ-ਪਾਸਪੋਰਟ ਲਈ ਹਰ ਕੋਈ ਬਿਨੈ ਕਰ ਸਕਦਾ ਹੈ, ਫਿਰ ਭਾਵੇਂ ਤੁਸੀਂ ਨਵਾਂ ਪਾਸਪੋਰਟ ਬਣਾ ਰਹੇ ਹੋ ਜਾਂ ਇਸ ਨੂੰ ਰਿਨਿਊ (Renew) ਕਰਵਾ ਰਹੇ ਹੋ। ਹਾਲਾਂਕਿ, ਜੇਕਰ ਇਹ ਸਹੂਲਤ ਤੁਹਾਡੇ ਸ਼ਹਿਰ ਵਿੱਚ ਅਜੇ ਤੱਕ ਉਪਲਬਧ ਨਹੀਂ ਹੈ, ਤਾਂ ਤੁਸੀਂ ਇਸ ਨੂੰ ਨਹੀਂ ਬਣਵਾ ਸਕਦੇ।
ਕਿਵੇਂ ਕਰੀਏ ਅਰਜ਼ੀ (Apply)?
ਸਟੈਪ 1: ਸਭ ਤੋਂ ਪਹਿਲਾਂ ਤੁਹਾਨੂੰ ਪਾਸਪੋਰਟ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਪਵੇਗਾ।

ਸਟੈਪ 2: ਜੇਕਰ ਤੁਸੀਂ ਅਜੇ ਤੱਕ ਰਜਿਸਟਰ ਨਹੀਂ ਕੀਤਾ ਹੈ ਤਾਂ ਪਹਿਲਾਂ ਰਜਿਸਟਰ ਕਰਨਾ ਹੋਵੇਗਾ। ਜਦੋਂ ਕਿ ਪੁਰਾਣਾ ਯੂਜ਼ਰ ਇਸ ਵਿੱਚ ਸਿੱਧਾ ਲੌਗਇਨ ਕਰ ਸਕਦਾ ਹੈ।

ਸਟੈਪ 3: ਇਸ ਤੋਂ ਬਾਅਦ ਫਾਰਮ ਵਿੱਚ ਮੰਗੀ ਗਈ ਜਾਣਕਾਰੀ ਅਤੇ ਦਸਤਾਵੇਜ਼ ਜਮ੍ਹਾਂ ਕਰੋ। ਫਿਰ ਤੁਹਾਨੂੰ ਪਾਸਪੋਰਟ ਸੇਵਾ ਕੇਂਦਰ ਜਾਂ ਪੋਸਟ ਆਫਿਸ ਲਈ ਅਪਾਇੰਟਮੈਂਟ ਲੈਣੀ ਪਵੇਗੀ।

ਸਟੈਪ 4: ਫਿਰ ਪਾਸਪੋਰਟ ਸੇਵਾ ਕੇਂਦਰ ਜਾ ਕੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਹੋਵੇਗੀ। ਅੰਤ ਵਿੱਚ ਤੁਹਾਡਾ ਪਾਸਪੋਰਟ ਘਰ ਵਿੱਚ ਡਿਲੀਵਰ ਹੋ ਜਾਵੇਗਾ।

ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ?

ਈ-ਪਾਸਪੋਰਟ ਬਣਾਉਣ ਲਈ ਤੁਹਾਨੂੰ ਪਰੂਫ਼ ਵਜੋਂ ਕੁਝ ਦਸਤਾਵੇਜ਼ ਸਬਮਿਟ ਕਰਨੇ ਹੋਣਗੇ:

ਪਛਾਣ ਪੱਤਰ (Identity Proof): ਪੈਨ ਕਾਰਡ, ਵੋਟਰ ਆਈਡੀ ਕਾਰਡ ਆਦਿ।

ਪਤੇ ਦਾ ਸਬੂਤ (Proof of Address): ਬਿਜਲੀ ਦਾ ਬਿਲ ਆਦਿ।

ਜਨਮ ਮਿਤੀ ਦਾ ਸਬੂਤ (Proof of Date of Birth): ਜਨਮ ਸਰਟੀਫਿਕੇਟ।

(ਨੋਟ: ਨਿਯਮਾਂ ਮੁਤਾਬਕ ਆਈਡੈਂਟੀ ਪ੍ਰੂਫ਼ ਵਜੋਂ ਹੋਰ ਦਸਤਾਵੇਜ਼ ਵੀ ਮੰਗੇ ਜਾ ਸਕਦੇ ਹਨ।)

ਕਿੰਨੀ ਲੱਗੇਗੀ ਫੀਸ?

ਈ-ਪਾਸਪੋਰਟ ਦੀ ਫੀਸ ਵਿੱਚ ਕੋਈ ਖਾਸ ਬਦਲਾਅ ਨਹੀਂ ਹੈ। ਇਹ ਪਹਿਲਾਂ ਵਾਂਗ ਹੀ ਹੈ। ਈ-ਪਾਸਪੋਰਟ ਲਈ ਫੀਸ ਕੁਝ ਇਸ ਪ੍ਰਕਾਰ ਹੈ:

36 ਪੰਨਿਆਂ ਵਾਲੀ ਬੁੱਕ ਲਈ 1500 ਰੁਪਏ ਦੇਣੇ ਪੈਣਗੇ।

60 ਪੰਨਿਆਂ ਵਾਲੀ ਬੁੱਕ ਲਈ 2000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਉਹ ਜੇਕਰ ਤੁਸੀਂ ਤਤਕਾਲ ਸੇਵਾ ਚੁਣਦੇ ਹੋ, ਤਾਂ ਇਹ ਫੀਸ 3500 ਤੋਂ 4000 ਰੁਪਏ ਤੱਕ ਵਧ ਸਕਦੀ ਹੈ।

Share this content:

Post Comment