ਟੌਮ ਕਰੂਜ਼ ਨੇ ‘ਦਿ ਕਲਰ ਆਫ ਮਨੀ’ ਨੂੰ ਚੇਤੇ ਕੀਤਾ
ਹੌਲੀਵੁੱਡ ਅਦਾਕਾਰ ਟੌਮ ਕਰੂਜ਼ ਨੇ ਆਪਣੀ ਫ਼ਿਲਮ ‘ਦਿ ਕਲਰ ਆਫ ਮਨੀ’ ਦੇ 40 ਸਾਲ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਉਨ੍ਹਾਂ ਆਪਣੇ ਸਹਿ-ਕਲਾਕਾਰ ਪੌਲ ਨਿਊਮੈਨ ਅਤੇ ਫਿਲਮ ਨਿਰਮਾਤਾ ਮਾਰਟਿਨ ਸਕੋਰਸੇਸੀ ਨਾਲ ਮਿਲਣੀ ਨੂੰ ਯਾਦ ਕੀਤਾ। ਇਹ ਫਿਲਮ ਸਕੋਰਸੇਸੀ ਵੱਲੋਂ ਨਿਰਦੇਸ਼ਤ ਕੀਤੀ ਗਈ ਸੀ ਅਤੇ ਇਹ ਰਿਟਾਇਰਡ ਪੂਲ ਸ਼ਾਰਕ ‘ਫਾਸਟ ਐਡੀ’ ਫੈਲਸਨ ਦੀ ਕਹਾਣੀ ’ਤੇ ਆਧਾਰਿਤ ਹੈ ਜੋ ਖੇਡ ਲਈ ਕਰੂਜ਼ ਦੇ ਕਿਰਦਾਰ ਨੂੰ ਸਿਖਲਾਈ ਦਿੰਦਾ ਹੈ। ਇਹ ਫ਼ਿਲਮ 1986 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਨੇ ਗਲੋਬਲ ਬਾਕਸ ਆਫਿਸ ’ਤੇ 5.22 ਕਰੋੜ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਸੀ। ਕਰੂਜ਼ ਨੇ ਸ਼ਨਿਚਰਵਾਰ ਨੂੰ ਆਪਣੇ ਐਕਸ ਹੈਂਡਲ ’ਤੇ ਪੋਸਟ ਸਾਂਝੀ ਕੀਤੀ ਜਿਸ ਵਿੱਚ ਫ਼ਿਲਮ ਦੀਆਂ ਤਸਵੀਰਾਂ ਵੀ ਸ਼ਾਮਲ ਸਨ। ਉਨ੍ਹਾਂ ਲਿਖਿਆ, ‘ਦਿ ਕਲਰ ਆਫ ਮਨੀ’ ਦੇ 40 ਸਾਲ ਮੁਕੰਮਲ ਹੋ ਗਏ ਹਨ। ਮੈਨੂੰ ਇਹ ਫ਼ਿਲਮ ਬਣਾਉਣ ਤੋਂ ਸਾਲਾਂ ਪਹਿਲਾਂ ਪੌਲ ਨਿਊਮੈਨ ਅਤੇ ਵੱਖਰੇ ਤੌਰ ’ਤੇ ਮਾਰਟਿਨ ਸਕੋਰਸੇਸੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ, ਜਿੱਥੇ ਉਨ੍ਹਾਂ ਨੇ ਸਿਨੇਮਾ ਬਾਰੇ ਆਪਣੀ ਕੁਝ ਸਿਆਣਪ ਸਾਂਝੀ ਕੀਤੀ ਸੀ।’
ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ‘ਨਿੱਜੀ ਅਧਿਐਨ ਕੋਰਸ’ ਤਿਆਰ ਕੀਤਾ ਅਤੇ ਫ਼ਿਲਮ ਲਈ ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਨਿਊਮੈਨ ਅਤੇ ਸਕੋਰਸੇਸੀ ਦੀਆਂ ਸਾਰੀਆਂ ਫ਼ਿਲਮਾਂ ਦੇਖੀਆਂ। ਉਨ੍ਹਾਂ ਕਿਹਾ, ‘ਬੇਸ਼ੱਕ, ਮੈਂ ਉਨ੍ਹਾਂ ਦੀਆਂ ਫ਼ਿਲਮਾਂ ਦੇਖੀਆਂ ਸਨ, ਪਰ ਉਨ੍ਹਾਂ ਨੂੰ ਪਹਿਲੀ ਵਾਰ ਮਿਲਣ ਤੋਂ ਪਹਿਲਾਂ, ਮੈਂ ਇੱਕ ਨਿੱਜੀ ਅਧਿਐਨ ਕੋਰਸ ਸ਼ੁਰੂ ਕੀਤਾ ਜਿਸ ਵਿੱਚ ਮੈਂ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਉਸ ਸਮੇਂ ਤੱਕ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਲੜੀਵਾਰ ਦੇਖਿਆ।‘ਦਿ ਕਲਰ ਆਫ਼ ਮਨੀ’ ਵਿੱਚ ਕਾਸਟ ਹੋਣ ਤੋਂ ਬਾਅਦ ਮੈਂ ਇੱਕ ਵਾਰ ਫਿਰ ਉਨ੍ਹਾਂ ਦੀਆਂ ਸਾਰੀਆਂ ਫ਼ਿਲਮਾਂ ਦਾ ਲੜੀਵਾਰ ਅਧਿਐਨ ਕੀਤਾ।’ ਕਰੂਜ਼ ਨੇ ਕਿਹਾ ਕਿ ਉਹ ਇਸ ਕਾਸਟਿੰਗ ਅਤੇ ਉਸ ਨਿਮਰਤਾ ਲਈ ਹਮੇਸ਼ਾ ਧੰਨਵਾਦੀ ਰਹਿਣਗੇ ਜੋ ਨਿਊਮੈਨ ਅਤੇ ਸਕੋਰਸੇਸੀ ਨੇ ਉਨ੍ਹਾਂ ਨੂੰ ਦਿੱਤੀ।
Share this content:



Post Comment