Loading Now

ਕੈਲਗਰੀ ’ਚ ਹਾਦਸੇ ਮਗਰੋਂ ਬੱਸ ਨੂੰ ਅੱਗ; ਤਿੰਨ ਹਲਾਕ

ਕੈਲਗਰੀ ’ਚ ਹਾਦਸੇ ਮਗਰੋਂ ਬੱਸ ਨੂੰ ਅੱਗ; ਤਿੰਨ ਹਲਾਕ

ਵੈਨਕੁਵਰ, 20 ਅਕਤੂਬਰ – ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਦੇ ਉੱਤਰ-ਪੱਛਮ ਪਾਸੇ ਟਰਾਂਜ਼ਿਟ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਮਗਰੋਂ ਉੱਥੇ ਇੱਕ ਹੋਰ ਬੱਸ ਸਣੇ ਪੰਜ ਵਾਹਨ ਆ ਭਿੜੇ, ਜਿਸ ਕਾਰਨ ਸੀ ਐੱਨ ਜੀ ’ਤੇ ਚਲਦੀ ਬੱਸ ਨੂੰ ਲੱਗੀ ਅੱਗ ਕਾਰਨ 3 ਸਵਾਰੀਆਂ ਦੀ ਮੌਤ ਹੋ ਗਈ ਤੇ 19 ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਬਾਅਦ ਦੁਪਹਿਰ ਸੀ ਐੱਨ ਜੀ ’ਤੇ ਚਲਦੀ ਬੱਸ ਸ਼ਹਿਰ ਤੋਂ ਬਾਹਰ ਵਾਲੇ ਪਾਸੇ ਜਾ ਰਹੀ ਸੀ ਕਿ ਭੀੜ ਵਾਲੇ ਖੇਤਰ ’ਚ ਪੁੱਜਣ ’ਤੇ ਅੱਗੋਂ ਚਿੱਟੇ ਰੰਗ ਦੀ ਕਾਰ, ਬੱਸ ’ਚ ਵੱਜਣ ਮਗਰੋਂ ਸੜਕ ਦੀ ਦੂਜੀ ਲੇਨ ’ਚ ਆ ਰਹੀ ਹੋਰ ਬੱਸ ਨਾਲ ਟਕਰਾ ਗਈ। ਇੰਝ ਚਾਰ ਹੋਰ ਵਾਹਨ ਹਾਦਸੇ ਦੀ ਲਪੇਟ ਵਿੱਚ ਆ ਗਏ। ਬੱਸ ’ਚੋਂ ਲੀਕ ਹੋਈ ਗੈਸ ਕਾਰਨ ਉਸ ਨੂੰ ਅੱਗ ਲੱਗ ਗਈ। ਬਚਾਅ ਅਮਲੇ ਨੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪੁਲੀਸ ਅਨੁਸਾਰ ਦੋ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 20 ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਾਇਆ ਗਿਆ ਜਿੱਥੇ ਇੱਕ ਹੋਰ ਦੀ ਇਲਾਜ ਦੌਰਾਨ ਮੌਤ ਹੋ ਗਈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਹਾਦਸੇ ’ਤੇ ਦੁੱਖ ਜ਼ਾਹਿਰ ਕੀਤਾ ਹੈ।

Share this content:

Post Comment