ਵਪਾਰੀਆਂ ਲਈ ਵੱਡੀ ਰਾਹਤ! 15 ਅਕਤੂਬਰ ਨੂੰ ਨਹੀਂ, ਹੁਣ ਅਗਲੇ ਸਾਲ ਲਾਗੂ ਹੋਵੇਗਾ MDR
ਨਵੀਂ ਦਿੱਲੀ, 13 ਅਕਤੂਬਰ – UPI ਪੇਮੈਂਟ ਦੀ ਵਰਤੋਂ ਕਰਨ ਵਾਲੇ ਵਪਾਰੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ, UPI ਲੈਣ-ਦੇਣ ’ਤੇ ਲੱਗਣ ਵਾਲੇ ਮਰਚੈਂਟ ਡਿਸਕਾਊਂਟ ਰੇਟ (MDR) ਦੀ ਆਖ਼ਰੀ ਤਾਰੀਖ 15 ਅਕਤੂਬਰ ਤੋਂ ਵਧਾ ਕੇ ਸਿੱਧੀ 1 ਜਨਵਰੀ 2027 ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਉਨ੍ਹਾਂ ਲੱਖਾਂ ਛੋਟੇ-ਵੱਡੇ ਵਪਾਰੀਆਂ ਨੂੰ ਰਾਹਤ ਮਿਲੀ ਹੈ, ਜੋ ਡਿਜੀਟਲ ਪੇਮੈਂਟ ’ਤੇ ਸੰਭਾਵਿਤ ਫ਼ੀਸ ਲੱਗਣ ਦੇ ਖ਼ਦਸ਼ੇ ਕਾਰਨ ਚਿੰਤਤ ਸਨ। ਪਿਛਲੇ ਕੁਝ ਸਮੇਂ ਤੋਂ ਬਾਜ਼ਾਰ ਵਿੱਚ ਲਗਾਤਾਰ ਇਹ ਚਰਚਾ ਚੱਲ ਰਹੀ ਸੀ ਕਿ MDR ਲਾਗੂ ਕਰਨ ਦੀ ਤਾਰੀਖ ਅੱਗੇ ਵਧਾਈ ਜਾ ਸਕਦੀ ਹੈ। ਹੁਣ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਪ੍ਰਸਤਾਵ ਨੂੰ ਅਧਿਕਾਰਤ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਗ
Share this content:



Post Comment