ਯੂਪੀ ਬੋਰਡ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਦੀ ਪ੍ਰੀਖਿਆ ਦੀ ਤਰੀਕਾਂ ਦਾ ਕੀਤਾ ਐਲਾਨ
ਯੂਪੀ, 13 ਅਕਤੂਬਰ – ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਾਣਕਾਰੀ ਲਈ ਦੱਸ ਦੇਈਏ ਕਿ ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆਵਾਂ ਲਈ ਵਿਸ਼ਾਵਾਰ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ (ਯੂਪੀ ਬੋਰਡ) ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ, ਬੋਰਡ ਸਕੱਤਰ ਨੇ ਪ੍ਰੀਖਿਆਵਾਂ ਲਈ ਵਿਸ਼ਾ-ਵਾਰ ਸ਼ਡਿਊਲ ਜਾਰੀ ਕੀਤਾ। ਸਕੱਤਰ ਦੀ ਜਾਣਕਾਰੀ ਅਨੁਸਾਰ, ਯੂਪੀ ਬੋਰਡ ਦੀਆਂ ਪ੍ਰੀਖਿਆਵਾਂ 5 ਫਰਵਰੀ, 2027 ਨੂੰ ਸ਼ੁਰੂ ਹੋਣਗੀਆਂ ਅਤੇ 24 ਫਰਵਰੀ, 2027 ਤੱਕ ਜਾਰੀ ਰਹਿਣਗੀਆਂ। ਪ੍ਰੀਖਿਆਵਾਂ ਦੋ ਸ਼ਿਫਟਾਂ ਵਿੱਚ ਲਈਆਂ ਜਾਣਗੀਆਂ: ਪਹਿਲੀ ਸ਼ਿਫਟ ਸਵੇਰੇ 8:30 ਵਜੇ ਤੋਂ 11:45 ਵਜੇ ਤੱਕ ਚੱਲੇਗੀ, ਅਤੇ ਦੂਜੀ ਸ਼ਿਫਟ ਦੁਪਹਿਰ 2 ਵਜੇ ਤੋਂ 5:15 ਵਜੇ ਤੱਕ ਚੱਲੇਗੀ।
Share this content:



Post Comment