Loading Now

ਇਸ ਵਾਰ ਜੰਤਰ ਮੰਤਰ ਪ੍ਰਦਰਸ਼ਨ ਤੋਂ ਕਿਉਂ ਦੂਰ ਹਨ ਸੋਨਮ ਵਾਂਗਚੁਕ? ਦੱਸੀ ਅਸਲ ਵਜ੍ਹਾ

ਇਸ ਵਾਰ ਜੰਤਰ ਮੰਤਰ ਪ੍ਰਦਰਸ਼ਨ ਤੋਂ ਕਿਉਂ ਦੂਰ ਹਨ ਸੋਨਮ ਵਾਂਗਚੁਕ? ਦੱਸੀ ਅਸਲ ਵਜ੍ਹਾ

ਸ੍ਰੀਨਗਰ- 10 ਅਕਤੂਬਰ ‘ਕੌਕਰੋਚ ਜਨਤਾ ਪਾਰਟੀ’  ਦੇ ਜੁਲਾਈ ਵਿੱਚ ਜੰਤਰ-ਮੰਤਰ ਵਿਖੇ ਹੋਏ ਪ੍ਰਦਰਸ਼ਨ, ਜਿਸ ਦੇ ਸਿੱਟੇ ਵਜੋਂ ਸਾਬਕਾ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ ਸੀ, ਦਾ ਮੁੱਖ ਚਿਹਰਾ ਰਹੇ ਲਦਾਖ਼ ਦੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੀਜੇਪੀ  ਵੱਲੋਂ ਸ਼ਨਿਚਰਵਾਰ ਨੂੰ ਸੱਦੇ ਗਏ ਜੰਤਰ-ਮੰਤਰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਕਿਉਂ ਨਹੀਂ ਜਾ ਰਹੇ ਹਨ।

‘ (ਟਵਿੱਟਰ) ‘ਤੇ ਲਿਖਦਿਆਂ ਵਾਂਗਚੁਕ ਨੇ ਇੱਕ ਪੋਸਟ ਵਿੱਚ ਦੱਸਿਆ, “ਮੈਂ ਦਿੱਲੀ ਵਿੱਚ ਤੁਹਾਡੇ ਸਾਰਿਆਂ ਨਾਲ ਕਿਉਂ ਸ਼ਾਮਲ ਨਹੀਂ ਹੋ ਸਕਾਂਗਾ।”

ਉਨ੍ਹਾਂ ਕਿਹਾ, “ਸਾਡੇ ਕੰਮ ਵਿੱਚ ਰੁਕਾਵਟ ਪਾਉਣ ਅਤੇ ਨੁਕਸਾਨ ਪਹੁੰਚਾਉਣ ਦੇ ਸਰਕਾਰ ਦੇ ਤਮਾਮ ਯਤਨਾਂ ਦੇ ਬਾਵਜੂਦ, ਅਸੀਂ ਕੌਮੀ ਸੁਰੱਖਿਆ ਲਈ ਕੰਮ ਕਰਨਾ ਜਾਰੀ ਰੱਖਿਆ ਹੈ… ਜਿਵੇਂ ਹੀ ਇੱਕ ਹੋਰ ਸਰਦੀ ਆ ਰਹੀ ਹੈ, ਅਸੀਂ ਤਿਆਰੀਆਂ ਕਰ ਰਹੇ ਹਾਂ।”

ਉਨ੍ਹਾਂ ਦੱਸਿਆ, “ਇਸ ਵਿੱਚ ਜਲ ਸੁਰੱਖਿਆ ਲਈ ਬਣਾਉਟੀ ਗਲੇਸ਼ੀਅਰ  ਬਣਾਉਣਾ ਅਤੇ ਜੀਐੱਲਓਐੱਫ ਜਾਂ ਗਲੇਸ਼ੀਅਲ ਝੀਲ ਦੇ ਹੜ੍ਹ ਦੀ ਸੁਰੱਖਿਆ ਲਈ ਪ੍ਰਯੋਗ ਸ਼ਾਮਲ ਹਨ… ਤਾਂ ਜੋ ਉੱਚ ਹਿਮਾਲਿਆ ਵਿੱਚ ‘ਟਿੱਕ-ਟਿੱਕ ਕਰ ਰਹੇ 200 ਤੋਂ ਵੱਧ ਪਾਣੀ ਦੇ ਬੰਬਾਂ’ ਨੂੰ ਨਸ਼ਟ (diffuse) ਕੀਤਾ ਜਾ ਸਕੇ।”

ਪਾਕਿਸਤਾਨੀ ਸ਼ਾਇਰ ਫੈਜ਼ ਅਹਿਮਦ ਫੈਜ਼ ਦਾ ਹਵਾਲਾ ਦਿੰਦਿਆਂ ਜਲਵਾਯੂ ਕਾਰਜਕਰਤਾ ਨੇ ਲਿਖਿਆ: “ਔਰ ਭੀ ਗ਼ਮ ਹੈਂ ਜ਼ਮਾਨੇ ਮੇਂ ਸਿਆਸਤ ਕੇ ਸਿਵਾ… ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ।”

ਵਾਂਗਚੁਕ ਨੇ “ਵੱਖ-ਵੱਖ ਸਮੂਹਾਂ ਦੇ ਆਗੂਆਂ ਨੂੰ ਇਕਜੁੱਟ ਰਹਿਣ ਅਤੇ ਰਾਜਨੀਤਿਕ ਸਮਝਦਾਰੀ (statesmanship) ਦਿਖਾਉਣ” ਦੀ ਅਪੀਲ ਕੀਤੀ।

ਉਨ੍ਹਾਂ ਕਿਹਾ, “ਮੈਂ ਆਪਣੇ ਸਾਰੇ ਜੇਨ-ਜ਼ੀ ਦੋਸਤਾਂ ਨੂੰ ਇੱਕ ਵਾਰ ਫਿਰ ਅਪੀਲ ਕਰਦਾ ਹਾਂ ਕਿ ਉਹ ਹਰ ਕੀਮਤ ‘ਤੇ ਪੂਰੀ ਤਰ੍ਹਾਂ ਸ਼ਾਂਤਮਈ ਰਹਿਣ। ਇਹ ਬਾਪੂ ਦਾ ਤੋਹਫ਼ਾ ਸੀ ਜੋ ਮੈਂ ਜੂਨ ਵਿੱਚ ਜੰਤਰ-ਮੰਤਰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਸੀ, ਮੈਨੂੰ ਉਮੀਦ ਹੈ ਕਿ ਅਸੀਂ ਬਾਪੂ ਨੂੰ ਨਿਰਾਸ਼ ਨਹੀਂ ਕਰਾਂਗੇ।”

ਵਾਂਗਚੁਕ ਕਥਿਤ ਨੀਟ-ਯੂਜੀ (NEET-UG 2026) ਪੇਪਰ ਲੀਕ ਮਾਮਲੇ ਨੂੰ ਲੈ ਕੇ ਕੀਤੀ ਭੁੱਖ ਹੜਤਾਲ ਤੋਂ ਬਾਅਦ ਪ੍ਰਦਰਸ਼ਨ ਦੇ ਮੁੱਖ ਚਿਹਰੇ ਵਜੋਂ ਉੱਭਰੇ ਸਨ। ਪੁਲੀਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਜ਼ਬਰਦਸਤੀ ਹਟਾ ਦਿੱਤਾ ਸੀ ਅਤੇ 20 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਉਨ੍ਹਾਂ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਉਸ ਮੋੜ ਨੇ ਸੀਜੇਪੀ ਦੇ ਪ੍ਰਦਰਸ਼ਨ ਨੂੰ ਵੱਡਾ ਹੁੰਗਾਰਾ ਦਿੱਤਾ, ਜਿਸ ਨਾਲ ਹੋਰ ਜ਼ਿਆਦਾ ਪ੍ਰਦਰਸ਼ਨਕਾਰੀ ਇਸ ਅੰਦੋਲਨ ਨਾਲ ਜੁੜ ਗਏ।

ਵਾਂਗਚੁਕ, ਜਿਨ੍ਹਾਂ ਨੂੰ ਬਾਅਦ ਵਿੱਚ ਮੇਦਾਂਤਾ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਸੀ, ਨੇ ਸਰਕਾਰੀ ਨੁਮਾਇੰਦਿਆਂ ਅਤੇ ਦੇਸ਼ ਵਿਆਪੀ ਅੰਦੋਲਨ ਦੀ ਅਗਵਾਈ ਕਰ ਰਹੀ ਕੌਕਰੋਚ ਜਨਤਾ ਪਾਰਟੀ (CJP) ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਆਪਣਾ 26 ਦਿਨਾਂ ਦੀ ਭੁੱਖ ਹੜਤਾਲ ਨੂੰ ਸਮਾਪਤ ਕੀਤਾ ਸੀ।

ਸਰਕਾਰ ਨੇ ਇਸ ਤੋਂ ਬਾਅਦ ਪ੍ਰੀਖਿਆ ਸੁਧਾਰਾਂ ਅਤੇ ਪੇਪਰ ਲੀਕ ਵਿਰੁੱਧ ਕਾਰਵਾਈ ਦੇ ਕਈ ਉਪਾਵਾਂ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਸੀਜੇਪੀ ਨੇ ਆਪਣਾ 36 ਦਿਨਾਂ ਦਾ ਦੇਸ਼ ਵਿਆਪੀ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਸੀ।

Share this content:

Post Comment