Loading Now

ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਪਿਆਂ ਦੀ ਪਟੀਸ਼ਨ ‘ਤੇ ਹਾਈ ਕੋਰਟ ਦਾ ਫ਼ੈਸਲਾ

ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਪਿਆਂ ਦੀ ਪਟੀਸ਼ਨ ‘ਤੇ ਹਾਈ ਕੋਰਟ ਦਾ ਫ਼ੈਸਲਾ

punjab-court-300x203 ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਪਿਆਂ ਦੀ ਪਟੀਸ਼ਨ 'ਤੇ ਹਾਈ ਕੋਰਟ ਦਾ ਫ਼ੈਸਲਾ

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਵਿਦੇਸ਼ ਰਹਿੰਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਬਜ਼ੁਰਗ ਮਾਪਿਆਂ ਵੱਲੋਂ ਪੁਲਿਸ ਤੰਗ-ਪ੍ਰੇਸ਼ਾਨੀ ਖ਼ਿਲਾਫ਼ ਦਾਇਰ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਹੁਕਮ ਜਾਰੀ ਕੀਤੇ ਹਨ । ਜਸਟਿਸ ਮਨੀਸ਼ਾ ਬੱਤਰਾ ਦੀ ਅਦਾਲਤ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਪਰਿਵਾਰ ਨਾਲ ਜੁੜੀਆਂ ਤਿੰਨ ਐੱਫ.ਆਈ.ਆਰਜ਼. ਦੀ ਜਾਂਚ ਦੀ ਨਿਗਰਾਨੀ ਘੱਟੋ-ਘੱਟ ਡੀ.ਆਈ.ਜੀ. ਰੈਂਕ ਦੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਕੋਲੋਂ ਕਰਵਾਈ ਜਾਵੇ।

ਪਿੰਡ ਚੜ੍ਹੀ (ਫ਼ਤਹਿਗੜ੍ਹ ਸਾਹਿਬ) ਦੇ ਵਸਨੀਕ ਸੌਦਾਗਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦਲਜੀਤ ਕੌਰ ਨੇ ਦੋਸ਼ ਲਾਇਆ ਸੀ ਕਿ ਉਹ ਸ਼ਗਨਪ੍ਰੀਤ ਨੂੰ 2021 ਵਿੱਚ ਹੀ ਬੇਦਖ਼ਲ ਕਰ ਚੁੱਕੇ ਹਨ, ਪਰ ਪੁਲਿਸ ਉਨ੍ਹਾਂ ਉੱਤੇ ਪੁੱਤਰ ਨੂੰ ਵਿਦੇਸ਼ੋਂ ਬੁਲਾਉਣ ਦਾ ਦਬਾਅ ਬਣਾ ਰਹੀ ਹੈ । ਉਨ੍ਹਾਂ ਖੰਨਾ ਅਤੇ ਲੁਧਿਆਣਾ ਪੁਲਿਸ ‘ਤੇ ਰਾਤ ਵੇਲੇ ਘਰੋਂ ਜਬਰੀ ਚੁੱਕਣ, 20 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਘਰ ਦਾ ਡੀ.ਵੀ.ਆਰ. ਚੁੱਕ ਕੇ ਲਿਜਾਣ ਦੇ ਗੰਭੀਰ ਦੋਸ਼ ਲਾਏ ਸਨ।

ਹਾਈ ਕੋਰਟ ਨੇ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਤਾਂ ਰੱਦ ਕਰ ਦਿੱਤਾ, ਪਰ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਕਿ ਡੀ.ਆਈ.ਜੀ. ਰੈਂਕ ਦਾ ਅਧਿਕਾਰੀ ਪੂਰੀ ਜਾਂਚ ਦੀ ਨਿਰਪੱਖ ਨਿਗਰਾਨੀ ਕਰੇਗਾ। ਪੁਲਿਸ ਹਿਰਾਸਤ ‘ਚ ਲਏ ਗਏ ਡੀ.ਵੀ.ਆਰ. ਅਤੇ ਹੋਰ ਇਲੈਕਟ੍ਰਾਨਿਕ ਸਬੂਤਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਬਜ਼ੁਰਗ ਜੋੜੇ ਵੱਲੋਂ ਨਾਜਾਇਜ਼ ਹਿਰਾਸਤ ਅਤੇ ਪੈਸੇ ਮੰਗਣ ਦੇ ਲਾਏ ਦੋਸ਼ਾਂ ਦੀ ਵੀ ਕਾਨੂੰਨ ਅਨੁਸਾਰ ਪੜਤਾਲ ਕੀਤੀ ਜਾਵੇਗੀ।

Share this content:

Post Comment