ਐੱਸਬੀਆਈ ਕਲਰਕ ਪ੍ਰੀਲਿਮਜ਼ ਐਡਮਿਟ ਕਾਰਡ ਇੱਥੋਂ ਕਰੋ ਡਾਊਨਲੋਡ
ਨਵੀਂ ਦਿੱਲੀ, 21 ਸਤੰਬਰ – ਐੱਸਬੀਆਈ ਵੱਲੋਂ ਕਲਰਕ ਦੀ ਮੁੱਢਲੀ ਪ੍ਰੀਖਿਆ ਲਈ ਸਾਰੇ ਬਿਨੈਕਾਰਾਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਇਸ ਨੂੰ ਅਧਿਕਾਰਤ ਵੈੱਬਸਾਈਟ ਜਾਂ ਇਸ ਪੇਜ ’ਤੇ ਦਿੱਤੇ ਸਿੱਧੇ ਲਿੰਕ ਰਾਹੀਂ ਡਾਊਨਲੋਡ ਕਰ ਸਕਦੇ ਹਨ। ਸਟੇਟ ਬੈਂਕ ਆਫ਼ ਇੰਡੀਆ (SBI) ’ਚ ਜੂਨੀਅਰ ਐਸੋਸੀਏਟ ਕਲਰਕ ਦੇ ਅਹੁਦਿਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਲਈ ਐਡਮਿਟ ਕਾਰਡ ਡਾਊਨਲੋਡ ਕਰਨ ਵਾਸਤੇ ਉਪਲਬਧ ਕਰਵਾ ਦਿੱਤੇ ਗਏ ਹਨ। ਭਰਤੀ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਤੁਰੰਤ ਅਧਿਕਾਰਤ ਵੈੱਬਸਾਈਟ sbi.co.in ’ਤੇ ਜਾ ਕੇ ਜਾਂ ਇਸ ਪੇਜ ’ਤੇ ਦਿੱਤੇ ਸਿੱਧੇ ਲਿੰਕ ਰਾਹੀਂ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਲਾਗਇਨ ਵੇਰਵੇ ਦਰਜ ਕਰਨੇ ਪੈਣਗੇ।
ਹਾਲ ਟਿਕਟ ਡਾਊਨਲੋਡ ਕਰਨ ਦੇ ਕਦਮ
-
- ਐਸਬੀਆਈ ਕਲਰਕ ਐਡਮਿਟ ਕਾਰਡ 2026 ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ sbi.co.in ’ਤੇ ਜਾਓ।
- ਵੈੱਬਸਾਈਟ ਦੇ ਹੋਮ ਪੇਜ ’ਤੇ ਕਰੀਅਰ ਸੈਕਸ਼ਨ ’ਚ ਜਾ ਕੇ ਭਰਤੀ ਨਾਲ ਸਬੰਧਤ ਐਡਮਿਟ ਕਾਰਡ ਲਿੰਕ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਤੇ ਜਨਮ ਮਿਤੀ (ਪਾਸਵਰਡ) ਦਰਜ ਕਰਕੇ ਲੌਗਇਨ ਕਰੋ।
- ਹੁਣ ਤੁਹਾਡਾ ਐਡਮਿਟ ਕਾਰਡ ਸਕ੍ਰੀਨ ’ਤੇ ਖੁੱਲ੍ਹ ਜਾਵੇਗਾ। ਇਸ ਨੂੰ ਡਾਊਨਲੋਡ ਕਰਕੇ ਇਸ ਦਾ ਪ੍ਰਿੰਟਆਊਟ ਕੱਢ ਲਓ।
ਪ੍ਰੀਖਿਆ ਪੈਟਰਨ
ਐਸਬੀਆਈ ਪ੍ਰੀਲਿਮਜ਼ ਪ੍ਰੀਖਿਆ ’ਚ ਬਹੁ-ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਪ੍ਰਸ਼ਨ ਪੱਤਰ ’ਚ ਕੁੱਲ 100 ਪ੍ਰਸ਼ਨ ਹੋਣਗੇ ਤੇ ਇਸ ’ਚ ਤਿੰਨ ਸੈਕਸ਼ਨ ਸ਼ਾਮਲ ਹੋਣਗੇ।
-
- ਇੰਗਲਿਸ਼ ਲੈਂਗਵੇਜ: 30 ਪ੍ਰਸ਼ਨ
- ਨਿਊਮੇਰਿਕਲ ਐਬਿਲਿਟੀ: 35 ਪ੍ਰਸ਼ਨ
- ਰੀਜ਼ਨਿੰਗ ਐਬਿਲਿਟੀ: 35 ਪ੍ਰਸ਼ਨ
ਪ੍ਰਸ਼ਨ ਪੱਤਰ ਹੱਲ ਕਰਨ ਲਈ 60 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਹਰੇਕ ਸਹੀ ਉੱਤਰ ਲਈ ਇੱਕ ਅੰਕ ਮਿਲੇਗਾ, ਜਦਕਿ ਹਰੇਕ ਗਲਤ ਉੱਤਰ ਲਈ 1/4 ਅੰਕ ਦੀ ਕਟੌਤੀ ਕੀਤੀ ਜਾਵੇਗੀ।
ਸੂਬੇ ਅਨੁਸਾਰ ਜਾਣੋ, ਕਿੱਥੇ ਕਿੰਨੇ ਅਹੁਦਿਆਂ ’ਤੇ ਹੋਵੇਗੀ ਭਰਤੀ
-
- ਗੁਜਰਾਤ: 330 ਅਹੁਦੇ
-
- ਕਰਨਾਟਕ: 760 ਅਹੁਦੇ
- ਮੱਧ ਪ੍ਰਦੇਸ਼: 113 ਅਹੁਦੇ
- ਛੱਤੀਸਗੜ੍ਹ: 287 ਅਹੁਦੇ
- ਓਡੀਸ਼ਾ: 1100 ਅਹੁਦੇ
- ਜੰਮੂ-ਕਸ਼ਮੀਰ: 84 ਅਹੁਦੇ
- ਹਿਮਾਚਲ ਪ੍ਰਦੇਸ਼: 9 ਅਹੁਦੇ
- ਲੱਦਾਖ ਯੂਟੀ: 7 ਅਹੁਦੇ
- ਤਾਮਿਲਨਾਡੂ: 1410 ਅਹੁਦੇ
- ਤੇਲੰਗਾਨਾ: 260 ਅਹੁਦੇ
- ਰਾਜਸਥਾਨ: 350 ਅਹੁਦੇ
-
- ਪੱਛਮੀ ਬੰਗਾਲ: 555 ਅਹੁਦੇ
- ਅੰਡਮਾਨ ਤੇ ਨਿਕੋਬਾਰ ਟਾਪੂ: 15 ਅਹੁਦੇ
- ਸਿੱਕਿਮ: 60 ਅਹੁਦੇ
- ਉੱਤਰ ਪ੍ਰਦੇਸ਼: 250 ਅਹੁਦੇ
- ਮਹਾਰਾਸ਼ਟਰ: 1718 ਅਹੁਦੇ
- ਗੋਆ: 62 ਅਹੁਦੇ
- ਅਰੁਣਾਚਲ ਪ੍ਰਦੇਸ਼: 55 ਅਹੁਦੇ
- ਅਸਾਮ: 110 ਅਹੁਦੇ
- ਮਣੀਪੁਰ: 14 ਅਹੁਦੇ
- ਮੇਘਾਲਿਆ: 24 ਅਹੁਦੇ
- ਮਿਜ਼ੋਰਮ: 32 ਅਹੁਦੇ
- ਨਾਗਾਲੈਂਡ: 27 ਅਹੁਦੇ (31 ਬੈਕਲੌਗ)
- ਤ੍ਰਿਪੁਰਾ: 48 ਅਹੁਦੇ (28 ਬੈਕਲੌਗ)
ਇਨ੍ਹਾਂ ਸਾਰੇ ਅਹੁਦਿਆਂ ਤੋਂ ਇਲਾਵਾ 1444 ਅਹੁਦੇ ਬੈਕਲੌਗ ਅਸਾਮੀਆਂ ਲਈ ਰਾਖਵੇਂ ਹਨ। ਇਸ ਤਰ੍ਹਾਂ ਕੁੱਲ 9124 ਖਾਲੀ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।
Share this content:



Post Comment