Loading Now

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬਟਾਲਾ ‘ਚ ‘ਡਰਾਈ ਡੇਅ’ ਦਾ ਐਲਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬਟਾਲਾ ‘ਚ ‘ਡਰਾਈ ਡੇਅ’ ਦਾ ਐਲਾਨ

ਬਟਾਲਾ, 17 ਸਤੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੇ ਮੇਲੇ ਦੌਰਾਨ ਮਿਤੀ 18.09.2026 ਨੂੰ ਉਪ ਮੰਡਲ ਬਟਾਲਾ ਨਗਰ ਨਿਗਮ ਦੀ ਹਦੂਦ ਅੰਦਰ ਸ਼ਰਾਬ ਦੀਆਂ ਦੁਕਾਨਾਂ/ਠੇਕੇ ਬੰਦ ਰਹਿਣਗੇ। ਸਹਾਇਕ ਕਮਿਸ਼ਨਰ (ਆਬਕਾਰੀ ) ਇਨਫੋਰਸਮੈਂਟ-1 ਪੰਜਾਬ ਵਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਕਿ ਸਮੱਰਥ ਅਥਾਰਟੀ ਵੱਲੋਂ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 ਅਤੇ ਪੰਜਾਬ ਲੀਕਰ ਲਾਇਸੈਂਸ ਰੂਲਸ ਦੇ ਰੂਲ 37 (9) ਅਧੀਨ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਮੁੱਖ ਮੰਨਦੇ ਹੋਏ ਉਪ ਮੰਡਲ ਬਟਾਲਾ ਨਗਰ ਨਿਗਮ ਦੀ ਹਦੂਦ ਅੰਦਰ ਮਿਤੀ 18.09.2026 ਨੂੰ ਸ਼ਰਾਬ ਦੀਆਂ ਦੁਕਾਨਾਂ/ਠੇਕੇ ਬੰਦ ਕਰਨ ਸਬੰਧੀ ਮੰਜੂਰੀ ਦਿੱਤੀ ਗਈ ਹੈ।

Share this content:

Post Comment