ਅਰਿਜੀਤ ਸਿੰਘ ਨੂੰ ਹਰਾ ਕੇ ਜਿੱਤਣ ਵਾਲੇ ਕੌਣ ਹਨ ਕਾਜ਼ੀ ਤੌਕੀਰ
ਨਵੀਂ ਦਿੱਲੀ, 8 ਸਤੰਬਰ – ਬਿੱਗ ਬੌਸ ਸੀਜ਼ਨ 20 ਟੀਵੀ ’ਤੇ ਆਉਂਦੇ ਹੀ ਆਪਣੀ ਧਾਕ ਜਮਾ ਚੁੱਕਾ ਹੈ। ਸਲਮਾਨ ਖਾਨ ਦੇ ਸ਼ੋਅ ’ਚ ਇਸ ਵਾਰ ਕਈ ਪੁਰਾਣੇ ਚਿਹਰਿਆਂ ਦੇ ਨਾਲ-ਨਾਲ ਅਜਿਹੇ ਚਿਹਰੇ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਨਾਲ ਉਹ ਪਹਿਲਾਂ ਤੋਂ ਵਾਕਿਫ਼ ਨਹੀਂ ਹਨ। ਸ਼ੋਅ ਦੇ ਪਹਿਲੇ ਹੀ ਐਪੀਸੋਡ ’ਚ ਹਲਚਲ ਮਚਾਉਣ ਵਾਲੇ ਕੰਟੈਸਟੈਂਟਸ ’ਚ ਇੱਕ ਨਾਮ ਗਾਇਕ ਕਾਜ਼ੀ ਤੌਕੀਰ ਦਾ ਵੀ ਹੈ। ਕੌਣ ਹਨ ਕਾਜ਼ੀ ਤੌਕੀਰ, ਜੋ ਅੱਜ ਦੀ ਪੀੜ੍ਹੀ ਲਈ ਭਾਵੇਂ ਅਣਜਾਣ ਹੋਣ, ਪਰ 2000 ਦੇ ਦਹਾਕੇ ਦੀ ਪੀੜ੍ਹੀ ਦੇ ਦਿਲਾਂ ’ਚ ਵੱਸਦੇ ਹਨ?
19 ਅਕਤੂਬਰ 1985 ਨੂੰ ਜਨਮੇ ਕਾਜ਼ੀ ਤੌਕੀਰ ਕਸ਼ਮੀਰ ਦੇ ਰਹਿਣ ਵਾਲੇ ਹਨ ਤੇ ਪੇਸ਼ੇ ਤੋਂ ਗਾਇਕ ਹਨ। ਕਾਜ਼ੀ ਤੌਕੀਰ 2000 ਦੇ ਦੌਰ ਦਾ ਉਹ ਨਾਮ ਹਨ, ਜਿਨ੍ਹਾਂ ਨੇ ਕਈ ਯਾਦਗਾਰ ਗੀਤ ਦਿੱਤੇ ਹਨ। ਕਾਜ਼ੀ ਸੰਗੀਤ ਦੀ ਦੁਨੀਆ ਦਾ ਉਹ ਸੁਰੀਲਾ ਨਾਮ ਹੈ, ਜਿਸ ਨੇ ਅਰਿਜੀਤ ਸਿੰਘ ਵਰਗੇ ਗਾਇਕ ਨੂੰ ਹਰਾ ਕੇ 2005 ’ਚ ‘ਫੇਮ ਗੁਰੁਕੁਲ’ ਦੇ ਜੇਤੂ ਦੀ ਟ੍ਰਾਫੀ ਜਿੱਤੀ ਸੀ। ਉਨ੍ਹਾਂ ਦੇ ਨਾਲ ਰੂਪਰੇਖਾ ਬੈਨਰਜੀ ਨੇ ਵੀ ਇਹ ਸਿੰਗਿੰਗ ਸ਼ੋਅ ਜਿੱਤਿਆ ਸੀ। ਕੈਟਰੀਨਾ ਕੈਫ ਦੀ ਫਲਾਪ ਫ਼ਿਲਮ ‘ਫੈਂਟਮ’ ’ਚ ਬਲਾਕਬਸਟਰ ਗੀਤ ਦੇਣ ਵਾਲੇ ਕਾਜ਼ੀ ਹਿੰਦੀ ਦੇ ਨਾਲ-ਨਾਲ ਕਸ਼ਮੀਰੀ ਤੇ ਉਰਦੂ ਭਾਸ਼ਾਵਾਂ ’ਚ ਵੀ ਗਾਉਂਦੇ ਹਨ।
2005 ’ਚ ਬਣਾਈ ਸੀ ਸਭ ਤੋਂ ਹਿੱਟ ਐਲਬਮ
ਕਾਜ਼ੀ ਤੌਕੀਰ ਨੇ ‘ਫੇਮ ਗੁਰੁਕੁਲ’ ਜਿੱਤਣ ਤੋਂ ਬਾਅਦ ਆਪਣੇ ਕੋ-ਵਿਨਰ ਰੂਪਰੇਖਾ ਬੈਨਰਜੀ ਨਾਲ ਇੱਕ ਐਲਬਮ ਲਾਂਚ ਕੀਤੀ ਸੀ। ਸਾਲ 2005 ’ਚ ਸ਼ੋਅ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਇੱਕ ਗੀਤ ਆਇਆ ਸੀ, ਜਿਸ ਨੂੰ ਸੋਨੀ ਮਿਊਜ਼ਿਕ ਵੀਡੀਓ ਨੇ ਰਿਲੀਜ਼ ਕੀਤਾ ਸੀ। ਇਸ ਗੀਤ ਦਾ ਟਾਈਟਲ ‘ਯੇ ਪਲ’ ਸੀ। ਇਸ ਗੀਤ ਨੂੰ ਕਾਜ਼ੀ ਤੇ ਰੂਪਰੇਖਾ ਨੇ ਇਕੱਠੇ ਗਾਇਆ ਸੀ। ਇਹ ਕਾਜ਼ੀ ਦੇ ਕਰੀਅਰ ਦਾ ਸਭ ਤੋਂ ਵੱਡਾ ਹਿੱਟ ਟਰੈਕ ਮੰਨਿਆ ਜਾਂਦਾ ਹੈ। ਇਸ ਐਲਬਮ ਦਾ ‘ਯੇ ਪਲ’ ਭਾਰਤ ’ਚ ਬਿਲਬੋਰਡ ’ਤੇ ਸਭ ਤੋਂ ਵੱਧ ਵਿਕਣ ਵਾਲੇ ਗੀਤਾਂ ’ਚ ਸ਼ਾਮਲ ਹੋਇਆ। ਇਸ ਐਲਬਮ ਦੀ ਵਿਕਰੀ 23 ਲੱਖ ਤੋਂ ਵੱਧ ਦੱਸੀ ਗਈ ਸੀ। ਯੇ ਪਲ’ ਤੋਂ ਇਲਾਵਾ ਇਸੇ ਐਲਬਮ ਦੇ ‘ਕਰੂੰ ਕਿਆ’, ‘ਮੇਰੀ ਮਹਬੂਬਾ’, ‘ਮੱਧਮ ਸੀ ਚਾਂਦਨੀ’ ਤੇ ‘ਕਹਕਸ਼ਾ’ ਵੀ ਕਾਫ਼ੀ ਹਿੱਟ ਹੋਏ ਸਨ।
ਬਿੱਗ ਬੌਸ 20 ’ਚ ਆਉਂਦੇ ਹੀ ਮਚਾਇਆ ਤਹਿਲਕਾ
2000 ਦੇ ਦਹਾਕੇ ਦੇ ਮਸ਼ਹੂਰ ਪਰ ਹੁਣ ਲਗਭਗ ਭੁਲਾ ਦਿੱਤੇ ਗਏ ਗਾਇਕ ਕਾਜ਼ੀ ਤੌਕੀਰ ਹੁਣ ‘ਬਿੱਗ ਬੌਸ 20’ ’ਚ ਪਹਿਲੇ ਦਿਨ ਤੋਂ ਹੀ ਆਪਣਾ ਗੇਮ ਦਿਖਾ ਰਹੇ ਹਨ। ਸਟੇਜ ’ਤੇ ਕਾਜ਼ੀ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਸਲਮਾਨ ਖਾਨ ਦਾ ਦਿਲ ਜਿੱਤ ਲਿਆ।
Share this content:



Post Comment