WhatsApp Web ‘ਤੇ ਵੀ ਹੁਣ ਕਰ ਸਕੋਗੇ ਆਡੀਓ-ਵੀਡੀਓ ਕਾਲ
ਹੈਦਰਾਬਾਦ, 29 ਜੁਲਾਈ – ਵਟਸਐਪ ਨੇ ਆਪਣੀ ਵੈੱਬ ਸੁਵਿਧਾ ਵਿੱਚ ਹੁਣ ਆਡੀਓ-ਵੀਡੀਓ ਕਾਲ ਕਰਨ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਹੁਣ ਬਿਨਾਂ ਡੈਸਕਟਾਪ ਐਪ ਡਾਊਨਲੋਡ ਕੀਤੇ ਸਿੱਧੇ ਬ੍ਰਾਊਜ਼ਰ ਤੋਂ ਆਡੀਓ ਅਤੇ ਵੀਡੀਓ ਕਾਲ ਕਰ ਸਕੋਗੇ। ਅਜੇ ਤੱਕ ਵਟਸਐਪ ਵੈੱਬ ਨਾਲ ਆਡੀਓ ਜਾਂ ਵੀਡੀਓ ਕਾਲਿੰਗ ਕਰਨ ਲਈ ਡੈਸਕਟਾਪ ਐਪ ਡਾਊਨਲੋਡ ਕਰਨਾ ਪੈਂਦਾ ਸੀ, ਜੋ ਕਿ ਇੱਕ ਲੰਬਾ ਪ੍ਰੋਸੈਸ ਸੀ। ਹੁਣ ਅਜਿਹਾ ਕਰਨ ਦੀ ਲੋੜ ਨਹੀਂ ਹੋਵੇਗੀ। ਤੁਸੀਂ ਸਿੱਧੇ ਬ੍ਰਾਊਜ਼ਰ ਵਿੱਚ ਹੀ ਵਟਸਐਪ ਵੈੱਬ ਖੋਲ੍ਹ ਕੇ ਕਾਲਿੰਗ ਕਰ ਸਕੋਗੇ। ਇਸ ਤੋਂ ਇਲਾਵਾ, ਵਟਸਐਪ ਨੇ ਕਈ ਨਵੇਂ ਫੀਚਰਸ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਟ੍ਰਾਂਸਫਰ, ਵੇਟਿੰਗ ਰੂਮ, ਕਵਿੱਕਐਚਡੀ ਅਤੇ ਨਾਇਜ਼ ਸਪ੍ਰੈਸ਼ਨ ਵਰਗੇ ਫੀਚਰਸ ਸ਼ਾਮਲ ਹਨ।
ਵਟਸਐਪ ਵਿੱਚ ਕਿਹੜੇ ਨਵੇਂ ਫੀਚਰਸ ਆਉਣਗੇ?
ਕਾਲ ਟ੍ਰਾਂਸਫਰ: ਕੰਪਨੀ ਨੇ ਕਾਲ ਟ੍ਰਾਂਸਫਰ ਫੀਚਰ ਵੀ ਲਾਂਚ ਕੀਤਾ ਹੈ, ਜਿਸਦੀ ਮਦਦ ਨਾਲ ਯੂਜ਼ਰਸ ਕਿਸੇ ਐਕਟਿਵ ਗਰੁੱਪ ਕਾਲ ਨੂੰ ਬਿਨਾਂ ਕੱਟੇ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ ‘ਤੇ ਸ਼ਿਫਟ ਕਰ ਸਕਣਗੇ। ਯਾਨੀ ਮੋਬਾਈਲ ‘ਤੇ ਸ਼ੁਰੂ ਕੀਤੀ ਗਈ ਕਾਲ ਘਰ ਪਹੁੰਚਣ ‘ਤੇ ਸਿੱਧੇ ਵੈੱਬ ਜਾਂ ਡੈਸਕਟਾਪ ‘ਤੇ ਟ੍ਰਾਂਸਫਰ ਕੀਤੀ ਜਾ ਸਕੇਗੀ।
ਵੇਟਿੰਗ ਰੂਮ: ਇਸ ਫੀਚਰ ਨਾਲ ਗਰੁੱਪ ਕਾਲ ਹੋਸਟ ਨੂੰ ਇਹ ਕੰਟਰੋਲ ਮਿਲੇਗਾ ਕਿ ਕਾਲ ਲਿੰਕ ‘ਤੇ Require approval to join ਆਪਸ਼ਨ ਔਨ ਕਰਨ ‘ਤੇ ਹਿੱਸਾ ਲੈਣ ਵਾਲੇ ਉਦੋਂ ਕਾਲ ਵਿੱਚ ਸ਼ਾਮਲ ਹੋ ਪਾਉਣਗੇ ਜਦੋਂ ਹੋਸਟ ਉਨ੍ਹਾਂ ਨੂੰ ਆਗਿਆ ਦੇਵੇਗਾ।
ਕਵਿੱਕਐਚਡੀ: ਇਸ ਫੀਚਰ ਦੀ ਮਦਦ ਨਾਲ ਹੁਣ ਕਾਲ ਸ਼ੁਰੂ ਹੋਣ ਦੇ ਸ਼ੁਰੂਆਤੀ ਸਕਿੰਟਾਂ ਵਿੱਚ ਹੀ ਵੀਡੀਓ ਕੁਆਲਿਟੀ ਮਿਲੇਗੀ। ਦੂਜੇ ਪਾਸੇ, ਨਾਇਜ਼ ਸਪ੍ਰੈਸ਼ਨ ਫੀਚਰ ਬੈਂਕਗ੍ਰਾਊਂਡ ਦੀਆਂ ਅਵਾਜ਼ਾਂ ਨੂੰ ਘੱਟ ਕਰ ਦੇਵੇਗਾ, ਜਿਸ ਨਾਲ ਅਵਾਜ਼ ਵਾਲੀਆਂ ਥਾਵਾਂ ‘ਤੇ ਵੀ ਕਾਲ ਦੌਰਾਨ ਅਵਾਜ਼ ਸਾਫ਼ ਸੁਣਾਈ ਦੇਵੇਗੀ।
Share this content:


Post Comment