ਜ਼ਹਿਰੀਲੀ ਗੈਸ ਨਾਲ ਦੋ ਮੌਤਾਂ
ਪਟਿਆਲਾ, 29 ਜੁਲਾਈ – ਪਟਿਆਲਾ ਦੇ ਦੀਪ ਨਗਰ ਵਿਖੇ ਅੱਜ ਇੱਕ ਘਰ ਵਿੱਚ ਸੀਵਰੇਜ ਸਾਫ ਕਰਦੇ ਸਮੇਂ ਗੈਸ ਚੜਨ ਨਾਲ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਸੂਤਰਾਂ ਅਨੁਸਾਰ ਇਹ ਨੌਜਵਾਨ ਜੋ ਕਿ ਬੇਰੁਜ਼ਗਾਰ ਸਨ ਅਤੇ ਇਹ ਪ੍ਰਾਈਵੇਟ ਤੌਰ ਤੇ ਇਲਾਕੇ ਦੇ ਵਿੱਚ ਸੀਵਰੇਜ ਸਾਫ ਜਾਂ ਨਾਲੀਆਂ ਸਾਫ ਕਰਦੇ ਸਨ। ਅੱਜ ਇਹ ਇੱਕ ਮਕਾਨ ਵਿੱਚ ਜਦੋਂ ਸੀਵਰੇਜ ਦੀ ਲਾਈਨ ਸਾਫ ਕਰ ਰਹੇ ਸਨ, ਤਾਂ ਮੇਨ ਲਾਈਨ ਵਿੱਚ ਇਹ ਨੌਜਵਾਨ ਜਦੋਂ ਸੀਵਰੇਜ ਸਾਫ ਕਰਨ ਲਈ ਅੰਦਰ ਵੜੇ ਤਾਂ ਜ਼ਹਿਰੀਲੀ ਗੈਸ ਚੜਨ ਨਾਲ ਇਹਨਾਂ ਦੀ ਮੌਤ ਹੋ ਗਈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਭਾਵੇਂ ਕਿ ਨਗਰ ਨਿਗਮ ਵਿੱਚ ਸੀਵਰੇਜ ਦੇ ਕੰਮ ਕਰਨ ਵਾਲੇ ਠੇਕੇ ’ਤੇ ਰੱਖੇ ਮੁਲਾਜ਼ਮ ਅਤੇ ਪੱਕੇ ਮੁਲਾਜ਼ਮ ਹਨ, ਪਰ ਲੋਕਾਂ ਵੱਲੋਂ ਪ੍ਰਾਈਵੇਟ ਤੌਰ ’ਤੇ ਇਹਨਾਂ ਨੌਜਵਾਨਾਂ ਤੋਂ ਕੰਮ ਲਿਆ ਗਿਆ, ਜਿਸ ’ਤੇ ਇਹ ਅੱਜ ਭਾਣਾ ਵਰਤਿਆ।
Share this content:



Post Comment