Loading Now

ਸੈਮੀਨਾਰ ਲਗਾ ਲੋਕਾਂ ਨੂੰ ਸਥਾਈ ਲੋਕ ਅਦਾਲਤ ਸਬੰਧੀ ਕੀਤਾ ਗਿਆ ਜਾਗਰੂਕ

ਸੈਮੀਨਾਰ ਲਗਾ ਲੋਕਾਂ ਨੂੰ ਸਥਾਈ ਲੋਕ ਅਦਾਲਤ ਸਬੰਧੀ ਕੀਤਾ ਗਿਆ ਜਾਗਰੂਕ

ਫਰੀਦਕੋਟ , 1 ਜੁਲਾਈ (ਗਿਆਨ  ਸਿੰਘ/ਏ.ਡੀ.ਪੀ ਨਿਊਜ਼) – ਵਧੀਕ ਮੈਂਬਰ ਸਕੱਤਰ ਸ਼੍ਰੀਮਤੀ ਜਗਦੀਪ ਕੌਰ ਵਿਰਕ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਐੱਸ. . ਐੱਸ ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਸ਼੍ਰੀ ਸੰਜੀਵ ਜੋਸ਼ੀ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਸ਼੍ਰੀਮਤੀ ਗੁਰਪ੍ਰੀਤ ਕੌਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ)ਫਰੀਦਕੋਟ ਦਾ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਗਿਆ ।

WhatsApp-Image-2026-06-29-at-4.22.42-PM-1024x460 ਸੈਮੀਨਾਰ ਲਗਾ ਲੋਕਾਂ ਨੂੰ ਸਥਾਈ ਲੋਕ ਅਦਾਲਤ ਸਬੰਧੀ ਕੀਤਾ ਗਿਆ ਜਾਗਰੂਕ

ਇਸ ਪ੍ਰਚਾਰ ਮੁਹਿੰਮ ਤਹਿਤ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰੀ ਏਰੀਏ ਵਿੱਚ ਉਕਤ ਸਥਾਈ ਲੋਕ ਅਦਾਲਤ ਸਬੰਧੀ ਵੱਧ ਤੋਂ ਵੱਧ ਸੈਮੀਨਾਰ ਲਗਾਏ ਗਏ ਜਿਸ ਵਿੱਚ ਇਸ ਦਫ਼ਤਰ ਦੇ ਪੈਨਲ ਐਡਵੋਕੇਟ ਸ਼੍ਰੀਮਤੀ ਸੁਖਵੀਰ ਕੌਰਮਿਸ ਸੁਖਦੀਪ ਕੌਰਮਿਸ ਕਾਜਲ ਭੱਟੀਸ਼੍ਰੀ ਪ੍ਰਦੀਪ ਗਰੋਵਰਸ਼੍ਰੀ ਪਰਦੀਪ ਸਿੰਘ ਅਟਵਾਲ ਵੱਲੋਂ ਆਪਣੇ ਸੈਮੀਨਾਰਾਂ ਵਿੱਚ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ ਜੇਕਰ ਕਿਸੇ ਵੀ ਆਮ ਵਿਅਕਤੀ ਨੂੰ ਕਿਸੇ ਵੀ ਜਨ ਉਪਯੋਗੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਿਸੇ ਵੀ ਵਿਭਾਗ ਜਿਵੇਂ ਜਲ ਸਪਲਾਈਬਿਜਲੀ ਬੋਰਡਟੈਲੀਫੋਨ ਸੇਵਾਵਾਂਇੰਸ਼ੋਰੈਂਸ ਸੇਵਾਵਾਂਬੈਕਿੰਗ ਸੇਵਾਵਾਂਆਵਾਜਾਈ ਸੇਵਾਵਾਂ ਆਦਿ ਨਾਲ ਕੋਈ ਦਿੱਕਤ ਪੇਸ਼ ਆ ਰਹੀ ਹੈ ਤਾਂ ਉਸ ਸਬੰਧਤ ਵਿਅਕਤੀ ਜ਼ਿਲ੍ਹਾ ਕਚਹਿਰੀਆਂਫਰੀਦਕੋਟ ਵਿਖੇ ਸ਼੍ਰੀ ਸ਼ਾਮ ਲਾਲ ਮਾਨਯੋਗ ਚੇਅਰਮੈਨਸਥਾਈ ਲੋਕ ਅਦਾਲਤ ਫਰੀਦਕੋਟ ਦੀ ਉਕਤ ਅਦਾਲਤ ਵਿੱਚ ਪੇਸ਼ ਹੋ ਕੇ ਆਪਣੇ ਕੇਸਾਂ ਦਾ ਨਿਪਟਾਰਾ ਕਰਵਾ ਸਕਦਾ ਹੈ ਅਤੇ ਇਸ ਅਦਾਲਤ ਵਿੱਚ ਚਾਰਾਜੋਈ ਕਰਨ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ ਅਤੇ ਪ੍ਰਾਰਥੀ ਨੂੰ ਬਣਦਾ ਇਨਸਾਫ ਦਿਵਾਇਆ ਜਾਂਦਾ ਹੈ ਤਾਂ ਕਿ ਆਮ ਜਨਤਾ ਨੂੰ ਉਕਤ ਕਿਸੇ ਵੀ ਵਿਭਾਗ ਤੋਂ ਸੇਵਾਵਾਂ ਲੈਣ ਵਿੱਚ ਕੋਈ ਵੀ ਦਿੱਕਤ ਪੇਸ਼ ਨਾ ਆਵੇ ।

WhatsApp-Image-2026-06-29-at-4.22.44-PM-1024x768 ਸੈਮੀਨਾਰ ਲਗਾ ਲੋਕਾਂ ਨੂੰ ਸਥਾਈ ਲੋਕ ਅਦਾਲਤ ਸਬੰਧੀ ਕੀਤਾ ਗਿਆ ਜਾਗਰੂਕ

ਇਸ ਸਬੰਧ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ ਪੁਲਿਸ ਥਾਣਿਆਂਬੱਸ ਸਟੈਂਡਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਉੱਪਰ ਇਸ ਸਬੰਧੀ ਫਲੈਕਸ ਬੈਨਰ ਵੀ ਲਗਾਏ ਗਏ ਤਾਂ ਜੋ ਇਸ ਵਿਭਾਗ ਦਾ ਆਮ ਜਨਤਾ ਵੱਲੋਂ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ ।

Share this content:

Post Comment