ਸੈਮੀਨਾਰ ਲਗਾ ਲੋਕਾਂ ਨੂੰ ਸਥਾਈ ਲੋਕ ਅਦਾਲਤ ਸਬੰਧੀ ਕੀਤਾ ਗਿਆ ਜਾਗਰੂਕ
ਫਰੀਦਕੋਟ , 1 ਜੁਲਾਈ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਵਧੀਕ ਮੈਂਬਰ ਸਕੱਤਰ ਸ਼੍ਰੀਮਤੀ ਜਗਦੀਪ ਕੌਰ ਵਿਰਕ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਸ਼੍ਰੀ ਸੰਜੀਵ ਜੋਸ਼ੀ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਸ਼੍ਰੀਮਤੀ ਗੁਰਪ੍ਰੀਤ ਕੌਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਫਰੀਦਕੋਟ ਦਾ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਗਿਆ ।

ਇਸ ਪ੍ਰਚਾਰ ਮੁਹਿੰਮ ਤਹਿਤ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰੀ ਏਰੀਏ ਵਿੱਚ ਉਕਤ ਸਥਾਈ ਲੋਕ ਅਦਾਲਤ ਸਬੰਧੀ ਵੱਧ ਤੋਂ ਵੱਧ ਸੈਮੀਨਾਰ ਲਗਾਏ ਗਏ ਜਿਸ ਵਿੱਚ ਇਸ ਦਫ਼ਤਰ ਦੇ ਪੈਨਲ ਐਡਵੋਕੇਟ ਸ਼੍ਰੀਮਤੀ ਸੁਖਵੀਰ ਕੌਰ, ਮਿਸ ਸੁਖਦੀਪ ਕੌਰ, ਮਿਸ ਕਾਜਲ ਭੱਟੀ, ਸ਼੍ਰੀ ਪ੍ਰਦੀਪ ਗਰੋਵਰ, ਸ਼੍ਰੀ ਪਰਦੀਪ ਸਿੰਘ ਅਟਵਾਲ ਵੱਲੋਂ ਆਪਣੇ ਸੈਮੀਨਾਰਾਂ ਵਿੱਚ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ ਜੇਕਰ ਕਿਸੇ ਵੀ ਆਮ ਵਿਅਕਤੀ ਨੂੰ ਕਿਸੇ ਵੀ ਜਨ ਉਪਯੋਗੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਿਸੇ ਵੀ ਵਿਭਾਗ ਜਿਵੇਂ ਜਲ ਸਪਲਾਈ, ਬਿਜਲੀ ਬੋਰਡ, ਟੈਲੀਫੋਨ ਸੇਵਾਵਾਂ, ਇੰਸ਼ੋਰੈਂਸ ਸੇਵਾਵਾਂ, ਬੈਕਿੰਗ ਸੇਵਾਵਾਂ, ਆਵਾਜਾਈ ਸੇਵਾਵਾਂ ਆਦਿ ਨਾਲ ਕੋਈ ਦਿੱਕਤ ਪੇਸ਼ ਆ ਰਹੀ ਹੈ ਤਾਂ ਉਸ ਸਬੰਧਤ ਵਿਅਕਤੀ ਜ਼ਿਲ੍ਹਾ ਕਚਹਿਰੀਆਂ, ਫਰੀਦਕੋਟ ਵਿਖੇ ਸ਼੍ਰੀ ਸ਼ਾਮ ਲਾਲ ਮਾਨਯੋਗ ਚੇਅਰਮੈਨ, ਸਥਾਈ ਲੋਕ ਅਦਾਲਤ ਫਰੀਦਕੋਟ ਦੀ ਉਕਤ ਅਦਾਲਤ ਵਿੱਚ ਪੇਸ਼ ਹੋ ਕੇ ਆਪਣੇ ਕੇਸਾਂ ਦਾ ਨਿਪਟਾਰਾ ਕਰਵਾ ਸਕਦਾ ਹੈ ਅਤੇ ਇਸ ਅਦਾਲਤ ਵਿੱਚ ਚਾਰਾਜੋਈ ਕਰਨ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ ਅਤੇ ਪ੍ਰਾਰਥੀ ਨੂੰ ਬਣਦਾ ਇਨਸਾਫ ਦਿਵਾਇਆ ਜਾਂਦਾ ਹੈ ਤਾਂ ਕਿ ਆਮ ਜਨਤਾ ਨੂੰ ਉਕਤ ਕਿਸੇ ਵੀ ਵਿਭਾਗ ਤੋਂ ਸੇਵਾਵਾਂ ਲੈਣ ਵਿੱਚ ਕੋਈ ਵੀ ਦਿੱਕਤ ਪੇਸ਼ ਨਾ ਆਵੇ ।

ਇਸ ਸਬੰਧ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ ਪੁਲਿਸ ਥਾਣਿਆਂ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਉੱਪਰ ਇਸ ਸਬੰਧੀ ਫਲੈਕਸ ਬੈਨਰ ਵੀ ਲਗਾਏ ਗਏ ਤਾਂ ਜੋ ਇਸ ਵਿਭਾਗ ਦਾ ਆਮ ਜਨਤਾ ਵੱਲੋਂ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ ।
Share this content:



Post Comment